ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
ਡੇਰਾ ਸਿਰਸਾ ਮੁਖੀ ਨੇ ਹਾਈ ਕੋਰਟ ‘ਚ ਜਾਂਚ ‘ਤੇ ਚੁੱਕੇ ਸਵਾਲ, 7 ਸਾਲ ਬਾਅਦ ਲੱਗੇ ਦੋਸ਼ਾਂ ‘ਤੇ ਉਠਾਈ ਉਂਗਲ
May 20, 2026
Dera-Sirsa-Chief-Raises-Question

Punjab Speaks Team / Punjab

ਚੰਡੀਗੜ੍ਹ 20 ਮਈ 2026 :ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿਚ ਸਜ਼ਾ ਖ਼ਿਲਾਫ਼ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਹਾਈ ਕੋਰਟ ਵਿਚ ਸੁਣਵਾਈ ਦੌਰਾਨ ਜਾਂਚ ਤੇ ਟ੍ਰਾਇਲ ਪ੍ਰਕਿਰਿਆ ’ਤੇ ਗੰਭੀਰ ਸਵਾਲ ਉਠਾਏ ਹਨ। ਡੇਰਾ ਮੁਖੀ ਨੇ ਕਿਹਾ ਕਿ ਇਸਤਗਾਸਾ ਧਿਰ ਦੀ ਪੂਰੀ ਕਹਾਣੀ ਆਪਾ ਵਿਰੋਧ ਤੇ ਦੇਰੀ ਅਤੇ ਦਬਾਏ ਗਏ ਬਿਆਨਾਂ ’ਤੇ ਆਧਾਰਤ ਹੈ।

ਡੇਰਾ ਮੁਖੀ ਦੇ ਵਕੀਲ ਨੇ ਅਦਾਲਤ ਸਾਹਮਣੇ ਦਲੀਲ ਦਿੱਤੀ ਕਿ ਕਥਿਤ ਘਟਨਾਵਾਂ 1999 ਦੀਆਂ ਦੱਸੀਆਂ ਗਈਆਂ ਪਰ ਪਹਿਲੀ ਵਾਰ ਜਬਰ ਜਨਾਹ ਦਾ ਦੋਸ਼ 2006 ਵਿਚ ਸਾਹਮਣੇ ਆਇਆ, ਜਦਕਿ 2002 ਤੋਂ 2005 ਤੱਕ ਦਿੱਤੇ ਗਏ ਕਈ ਬਿਆਨਾਂ ਵਿਚ ਅਜਿਹਾ ਕੋਈ ਦੋਸ਼ ਨਹੀਂ ਸੀ। ਬਚਾਅ ਧਿਰ ਨੇ ਕਿਹਾ ਕਿ ਪੀੜਤਾ ਨੇ 25 ਫਰਵਰੀ 2005 ਨੂੰ ਦਿੱਤੇ ਬਿਆਨ ਵਿਚ ਕਿਤੇ ਵੀ ਜਬਰ ਜਨਾਹ ਦਾ ਦੋਸ਼ ਨਹੀਂ ਲਾਇਆ ਸੀ। ਉਸ ਬਿਆਨ ਵਿਚ ਸਿਰਫ ਦੂਜੇ ਮਾਮਲੇ ਦਾ ਜ਼ਿਕਰ ਸੀ। ਇਸ ਦੇ ਬਾਵਜੂਦ 2006 ਵਿਚ ਅਚਾਨਕ ਜਬਰ ਜਨਾਹ ਦਾ ਦੋਸ਼ ਜੋੜਿਆ ਗਿਆ। ਬਚਾਅ ਧਿਰ ਨੇ ਕਥਿਤ ਲਵ ਲੈਟਰ ਦਾ ਮਾਮਲਾ ਵੀ ਉਠਾਇਆ। ਦਲੀਲ ਦਿੱਤੀ ਗਈ ਕਿ ਇਸਤਗਾਸਾ ਧਿਰ ਦਾ ਦਾਅਵਾ ਹੈ ਕਿ 1999 ਵਿਚ ਪੀੜਤਾ ਨੂੰ ਇਕ ਪ੍ਰੇਮ ਪੱਤਰ ਦਿਖਾ ਕੇ ਦਬਾਅ ਬਣਾਇਆ ਗਿਆ ਪਰ ਰਿਕਾਰਡ ਵਿਚ ਮੌਜੂਦ ਮਹੱਤਵਪੂਰਨ ਪੱਤਰ ਸਾਲ 2001 ਦਾ ਹੈ।

ਬਚਾਅ ਧਿਰ ਦੇ ਵਕੀਲ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਕਥਿਤ ਘਟਨਾ ਸਥਾਨ ਨੂੰ ਲੈ ਕੇ ਵੀ ਅਸਪੱਸ਼ਟਤਾ ਹੈ। ਚਾਰਜ ਵਿਚ ਸਿਰਫ ‘ਡੇਰਾ ਸੱਚਾ ਸੌਦਾ ਖੇਤਰ ਸਥਿਤ ਗੁਫਾ’ ਲਿਖਿਆ ਗਿਆ, ਜਦਕਿ ਗਵਾਹੀ ਵਿਚ ਦੋ ਵੱਖ-ਵੱਖ ਪੁਰਾਣੇ ਤੇ ਨਵੇਂ ਡੇਰਿਆਂ ਦਾ ਜ਼ਿਕਰ ਆਇਆ। ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ ਜੁਲਾਈ ਮਹੀਨੇ ਤੱਕ ਮੁਲਤਵੀ ਕਰ ਦਿੱਤੀ। ਜਾਣਕਾਰੀ ਅਨੁਸਾਰ, ਡੇਰੇ ਦੀਆਂ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਮਾਮਲੇ ਵਿਚ ਪੰਚਕੂਲਾ ਦੀ ਸੀਬੀਆਈ ਕੋਰਟ ਨੇ ਅਗਸਤ 2017 ਵਿਚ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਸ ਨੂੰ 10-10 ਸਾਲ ਦੀ ਸਜ਼ਾ ਸੁਣਾਈ ਸੀ।

Dera Sirsa Chief Raises Questions On Investigation In High Court Points Finger At Allegations Leveled After 7 Years


Recommended News
Trending
Just Now