June 5, 2026
Punjab Speaks Team / Punjab
ਪਟਿਆਲਾ: ਮੋਹਾਲੀ ਵਿਚ ਕਤਲ ਹੋਈ ਪਟਿਆਲਾ ਵਾਲੀ ਡਿੰਪਲ ਖੱਤਰੀ ਦਾ ਸਸਕਾਰ ਰਾਜਪੁਰਾ ਰੋਡ ਸਥਿਤ ਵੀਰ ਜੀ ਮੜੀਆਂ ਵਿਖੇ ਕੀਤਾ ਜਾਵੇਗਾ। ਡਿੰਪਲ ਦੋ ਵੱਡੇ ਭਰਾਵਾਂ ਦੀ ਇਕ ਇਕਲੌਤੀ ਭੈਣ ਸੀ। ਡਿੰਪਲ ਨੇ ਪਟਿਆਲਾ ਸਥਿਤ ਲਾਅ ਯੂਨੀਵਰਸਿਟੀ ਤੋਂ ਐਲ ਐਲਬੀ ਦੀ ਪੜਾਈ ਕੀਤੀ ਇਸ ਤੋਂ ਬਾਅਦ, ਉਸਨੇ ਪਟਿਆਲਾ ਵਿਚ ਰਹਿ ਕੇ ਕੁਝ ਸਮਾਂ ਵਕਾਲਤ ਦੀ ਪ੍ਰੇਕਟਿਸ ਵੀ ਕੀਤੀ। ਕੁਝ ਮਹੀਨੇ ਬਾਅਦ ਹੀ ਡਿੰਪਲ ਨੂੰ ਮੋਹਾਲੀ ਦੀ ਨਿੱਜੀ ਕੰਪਨੀ ਵਿਚ ਕਾਨੂੰਨੀ ਸਲਾਹਕਾਰ ਵਜੋਂ ਨੌਕਰੀ ਮਿਲ ਗਈ। ਪਰਿਵਾਰਕ ਸੂਤਰਾਂ ਅਨੁਸਾਰ ਕਰੀਬ ਤਿੰਨ ਸਾਲ ਤੋਂ ਡਿੰਪਲ ਮੋਹਾਲੀ ਕੰਮ ਕਰ ਰਹੀ ਸੀ ਤੇ ਕਦੇ ਵੀ ਕੋਈ ਪਰੇਸ਼ਾਨੀ ਵਾਲੀ ਗੱਲ ਸਾਹਮਣੇ ਨਹੀਂ ਆਈ ਸੀ। ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੌਂਸਲਰ ਬਲਵੰਤ ਰਾਏ ਖੱਤਰੀ ਦੀ ਪੋਤਰੀ ਡਿੰਪਲ ਖੱਤਰੀ ਹੌਂਸਲੇ ਵਿਚ ਰਹਿਣ ਵਾਲੀ ਅਤੇ ਆਪਣੇ ਪੈਰਾਂ ਤੇ ਖੜੇ ਹੋਣ ਦੀ ਹਿੰਮਤ ਰੱਖਦੀ ਸੀ। ਡਿੰਪਲ ਦੀ ਇਸ ਅਨਵਕਤੀ ਮੌਤ ਤੇ ਜਿਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉਥੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪਟਿਆਲਾ ਦੇ ਅਨੰਦ ਨਗਰ ਇਲਾਕੇ ਦਾ ਰਹਿਣ ਵਾਲਾ ਹੈ। ਗੁਆਂਢ ਵਿਚ ਰਹਿੰਦੇ ਸਾਬਕਾ ਪੁਲਿਸ ਮੁਲਾਜ਼ਮ ਕਰਮਜੀਤ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਇਹ ਕੋਠੀ ਅਕਸਰ ਬੰਦ ਰਹਿੰਦੀ ਹੈ। ਮਹੀਨੇ ਵਿਚ ਇਕ ਅੱਧੀ ਵਾਰ ਇਕ ਮਾਤਾ ਸਫਾਈ ਕਰਵਾਉਣ ਆਉਂਦੀ ਹੈ ਤੇ ਇਸ ਨਾਲ ਵੀ ਕਦੇ ਕਿਸੇ ਦੀ ਕੋਈ ਗੱਲ ਨਹੀਂ ਹੋਈ ਹੈ ਤੇ ਇਸ ਤੋਂ ਇਲਾਵਾ ਕਦੇ ਕੋਈ ਇਸ ਕੋਠੀ ਵਿਚ ਆਉਂਦਾ ਜਾਂ ਰਹਿੰਦਾ ਨਹੀਂ ਦੇਖਿਆ ਹੈ।
Dimple Who Was Murdered In Mohali Will Be Cremated In Patiala The Young Woman Was The Only Sister Of Two Brothers