ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
42 ਸਾਲਾਂ ਦੀ ਕਾਨੂੰਨੀ ਜੰਗ ਦਾ ਅੰਤ! ਹਾਈ ਕੋਰਟ ਨੇ ਧੀਆਂ ਦੇ ਹੱਕ ‘ਚ ਸੁਣਾਇਆ ਫ਼ੈਸਲਾ, 21 ਕਨਾਲ ਜ਼ਮੀਨ ‘ਤੇ ਪੁੱਤ ਦਾ ਦਾਅਵਾ ਰੱਦ
June 8, 2026
End-Of-42-year-Legal-Battle-High

Punjab Speaks Team / Punjab

ਚੰਡੀਗੜ੍ਹ 08 ਜੂਨ 2026: ਇੱਕ ਵਿਅਕਤੀ ਨੇ ਖ਼ੁਦ ਨੂੰ ਕਿਸਾਨ ਦਾ ਪੁੱਤ ਦੱਸਦਿਆਂ 21 ਕਨਾਲ 6 ਮਰਲੇ ਜ਼ਮੀਨ ’ਤੇ ਮਾਲਕਾਨਾ ਹੱਕ ਦਾ ਦਾਅਵਾ ਕੀਤਾ, ਪਰ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੱਕ ਚੱਲੀ ਕਾਨੂੰਨੀ ਲੜਾਈ ਮਗਰੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਸ ਦੀ ਦਾਅਵੇਦਾਰੀ ਖਾਰਜ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਨਾ ਤਾਂ ਉਹ ਆਪਣੇ ਕਥਿਤ ਪਿਤਾ ਨਾਲ ਸਬੰਧ ਸਾਬਤ ਕਰ ਸਕਿਆ ਅਤੇ ਨਾ ਹੀ ਉਸ ਦੇ ਪੱਖ ਵਿੱਚ ਪੇਸ਼ ਕੀਤੀ ਗਈ ਵਸੀਅਤ ਖਰੀ ਉੱਤਰੀ। ਨਤੀਜੇ ਵਜੋਂ, ਜ਼ਮੀਨ ’ਤੇ ਅਧਿਕਾਰ ਕਿਸਾਨ ਦੀਆਂ ਧੀਆਂ ਅਤੇ ਉਨ੍ਹਾਂ ਦੇ ਬੱਚਿਆਂ ਦਾ ਮੰਨਿਆ ਗਿਆ।

ਇਹ ਵਿਵਾਦ ਸਾਲ 1984 ਵਿੱਚ ਸ਼ੁਰੂ ਹੋਇਆ ਸੀ। ਪਿੰਡ ਢਕਰਾਬਾ ਦੇ ਕਿਸਾਨ ਹਰਨਾਮ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ 21 ਕਨਾਲ 6 ਮਰਲੇ ਖੇਤੀਬਾੜੀ ਵਾਲੀ ਜ਼ਮੀਨ ਨੂੰ ਲੈ ਕੇ ਪਰਿਵਾਰ ਵਿੱਚ ਵਿਵਾਦ ਖੜ੍ਹਾ ਹੋ ਗਿਆ। ਹਰਨਾਮ ਸਿੰਘ ਦੀਆਂ ਦੋ ਧੀਆਂ ਸਨ ਹਮੀਰ ਕੌਰ ਅਤੇ ਜਾਗੀਰ ਕੌਰ। ਇਸੇ ਦੌਰਾਨ ਜੋਗਿੰਦਰ ਸਿੰਘ ਸਾਹਮਣੇ ਆਇਆ ਅਤੇ ਦਾਅਵਾ ਕੀਤਾ ਕਿ ਉਹ ਹਰਨਾਮ ਸਿੰਘ ਦਾ ਪੁੱਤ ਹੈ ਅਤੇ 1980 ਵਿੱਚ ਹਰਨਾਮ ਸਿੰਘ ਨੇ ਉਸ ਦੇ ਪੱਖ ਵਿੱਚ ਵਸੀਅਤ ਲਿਖ ਕੇ ਪੂਰੀ ਜ਼ਮੀਨ ਉਸੇ ਦੇ ਨਾਂ ਕਰ ਦਿੱਤੀ ਸੀ।

ਹਮੀਰਕੌਰ ਨੇ ਅਦਾਲਤ ਵਿੱਚ ਕਿਹਾ ਕਿ ਜੋਗਿੰਦਰ ਸਿੰਘ ਦਾ ਉਨ੍ਹਾਂ ਦੇ ਪਿਤਾ ਨਾਲ ਕੋਈ ਸਬੰਧ ਨਹੀਂ ਹੈ। ਉਹ ਕਿਸੇ ਹੋਰ ਵਿਅਕਤੀ ਦਾ ਪੁੱਤਰ ਹੈ ਅਤੇ ਜਾਇਦਾਦ ਹਾਸਲ ਕਰਨ ਲਈ ਵਸੀਅਤ ਦਾ ਸਹਾਰਾ ਲੈ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹਰਨਾਮ ਸਿੰਘ ਪਹਿਲਾਂ ਹੀ ਆਪਣੀਆਂ ਧੀਆਂ ਅਤੇ ਦੋਹਤੇ-ਦੋਹਤੀਆਂ ਦੇ ਪੱਖ ਵਿੱਚ ਵਸੀਅਤ ਕਰ ਚੁੱਕੇ ਸਨ।

ਸੁਣਵਾਈ ਦੌਰਾਨ ਕਈ ਅਜਿਹੇ ਤੱਥ ਸਾਹਮਣੇ ਆਏ ਜਿਨ੍ਹਾਂ ਨੇ ਜੋਗਿੰਦਰ ਸਿੰਘ ਦੇ ਦਾਅਵੇ ਨੂੰ ਕਮਜ਼ੋਰ ਕਰ ਦਿੱਤਾ। ਅਦਾਲਤ ਨੇ ਪਾਇਆ ਕਿ ਉਸ ਦੀ ਮਾਂ ਪ੍ਰੇਮੀ, ਜੋ ਸਭ ਤੋਂ ਮਹੱਤਵਪੂਰਨ ਗਵਾਹ ਹੋ ਸਕਦੀ ਸੀ, ਉਸ ਨੂੰ ਕਦੇ ਅਦਾਲਤ ਵਿੱਚ ਪੇਸ਼ ਹੀ ਨਹੀਂ ਕੀਤਾ ਗਿਆ। ਉੱਥੇ ਹੀ ਰਾਸ਼ਨ ਕਾਰਡ ਅਤੇ ਸਕੂਲ ਰਿਕਾਰਡ ਵਿੱਚ ਵੀ ਜੋਗਿੰਦਰ ਸਿੰਘ ਕਿਸੇ ਹੋਰ ਵਿਅਕਤੀ ਦਾ ਪੁੱਤਰ ਦਰਜ ਸੀ।

ਹਾਈ ਕੋਰਟ ਨੇ ਫ਼ੈਸਲੇ ਵਿੱਚ ਕਿਹਾ ਕਿ ਜੇਕਰ ਕੋਈ ਵਿਅਕਤੀ ਵਸੀਅਤ ਦੇ ਆਧਾਰ ’ਤੇ ਕੁਦਰਤੀ ਵਾਰਸਾਂ ਨੂੰ ਪੂਰੀ ਤਰ੍ਹਾਂ ਜਾਇਦਾਦ ਤੋਂ ਬਾਹਰ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਵਸੀਅਤ ਨਾਲ ਜੁੜੇ ਹਰ ਸ਼ੱਕ ਨੂੰ ਦੂਰ ਕਰਨਾ ਹੋਵੇਗਾ। ਪਰ ਇਸ ਮਾਮਲੇ ਵਿੱਚ ਅਜਿਹਾ ਨਹੀਂ ਹੋਇਆ। ਅਦਾਲਤ ਨੂੰ ਇਹ ਵੀ ਅਜੀਬ ਲੱਗਿਆ ਕਿ ਪਹਿਲਾਂ ਵਾਲੀ ਵਸੀਅਤ ਵਿੱਚ ਹਰਨਾਮ ਸਿੰਘ ਨੇ ਸਿਰਫ਼ ਆਪਣੀਆਂ ਦੋਵਾਂ ਧੀਆਂ ਦਾ ਜ਼ਿਕਰ ਕੀਤਾ ਸੀ, ਜਦੋਂ ਕਿ ਬਾਅਦ ਵਿੱਚ ਸਾਹਮਣੇ ਆਈ ਵਸੀਅਤ ਵਿੱਚ ਪੂਰੀ ਜਾਇਦਾਦ ਅਚਾਨਕ ਜੋਗਿੰਦਰ ਸਿੰਘ ਦੇ ਨਾਂ ਕਰ ਦਿੱਤੀ ਗਈ। ਇੰਨਾ ਹੀ ਨਹੀਂ, ਵਸੀਅਤ ਨਾਲ ਜੁੜੇ ਗਵਾਹਾਂ ਦੇ ਬਿਆਨ ਵੀ ਕਈ ਥਾਵਾਂ ’ਤੇ ਇੱਕ-ਦੂਜੇ ਨਾਲ ਮੇਲ ਨਹੀਂ ਖਾਂਦੇ ਸਨ।

ਟ੍ਰਾਇਲ ਕੋਰਟ ਨੇ ਇਨ੍ਹਾਂ ਕਾਰਨਾਂ ਕਰਕੇ ਜੋਗਿੰਦਰ ਸਿੰਘ ਦਾ ਦਾਅਵਾ ਖਾਰਜ ਕਰ ਦਿੱਤਾ ਸੀ, ਪਰ ਪਹਿਲੀ ਅਪੀਲੀ ਅਦਾਲਤ ਨੇ ਫ਼ੈਸਲਾ ਪਲਟ ਦਿੱਤਾ। ਹੁਣ ਜਸਟਿਸ ਅਰਚਨਾ ਪੁਰੀ ਨੇ ਵਿਸਤ੍ਰਿਤ ਸੁਣਵਾਈ ਤੋਂ ਬਾਅਦ ਕਿਹਾ ਕਿ ਅਪੀਲੀ ਅਦਾਲਤ ਨੇ ਸਬੂਤਾਂ ਦਾ ਸਹੀ ਮੁਲਾਂਕਣ ਨਹੀਂ ਕੀਤਾ ਸੀ ਅਤੇ ਕਈ ਮਹੱਤਵਪੂਰਨ ਤੱਥਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ।

ਹਾਈ ਕੋਰਟ ਨੇ ਅਪੀਲੀ ਅਦਾਲਤ ਦਾ ਫ਼ੈਸਲਾ ਰੱਦ ਕਰਦਿਆਂ ਟ੍ਰਾਇਲ ਕੋਰਟ ਦਾ ਫ਼ੈਸਲਾ ਬਹਾਲ ਕਰ ਦਿੱਤਾ। ਇਸ ਦੇ ਨਾਲ ਹੀ 42 ਸਾਲ ਪੁਰਾਣੀ ਕਾਨੂੰਨੀ ਲੜਾਈ ਦਾ ਖ਼ਾਤਮਾ ਹੋ ਗਿਆ ਅਤੇ ਅਦਾਲਤ ਨੇ ਸਾਫ਼ ਕਰ ਦਿੱਤਾ ਕਿ ਹਰਨਾਮ ਸਿੰਘ ਦੀ ਜ਼ਮੀਨ ’ਤੇ ਅਧਿਕਾਰ ਉਨ੍ਹਾਂ ਦੀ ਧੀ ਹਮੀਰ ਕੌਰ ਅਤੇ ਸਵਰਗੀ ਧੀ ਜਾਗੀਰ ਕੌਰ ਦੇ ਬੱਚਿਆਂ ਦਾ ਹੀ ਹੈ।

End Of 42 year Legal Battle High Court Rules In Favor Of Daughters Rejects Son s Claim On 21 Kanal Land


Recommended News
Trending
Just Now