ਨੂਰਪੁਰਬੇਦੀ ‘ਚ ਅੱਜ CM ਭਗਵੰਤ ਮਾਨ ਦੀ ‘ਲੋਕ ਮਿਲਣੀ’, ਲੋਕਾਂ ਦੀਆਂ ਸਮੱਸਿਆਵਾਂ ਸੁਣਣਗੇ ਮੁੱਖ ਮੰਤਰੀ
June 8, 2026
Punjab Speaks Team / Punjab
ਚੰਡੀਗੜ੍ਹ, 08 ਜੂਨ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 8 ਜੂਨ ਨੂੰ ਬਲਾਕ ਨੂਰਪੁਰਬੇਦੀ ਦੇ ਬੜਵਾ ਪਿੰਡ ਵਿੱਚ “ਲੋਕ ਮਿਲਣੀ” ਸਮਾਗਮ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ। ਅਧਿਕਾਰੀਆਂ ਨੇ ਸ਼ਾਮ 5 ਵਜੇ ਹੋਣ ਵਾਲੇ ਇਸ ਸਮਾਗਮ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਸਮਾਗਮ ਸਥਾਨ ‘ਤੇ ਸੁਰੱਖਿਆ ਪ੍ਰਬੰਧਾਂ ਨੂੰ ਸਖ਼ਤ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਬੜਵਾ ਪਿੰਡ ਰੂਪਨਗਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਦਿਨੇਸ਼ ਚੱਢਾ ਦਾ ਜੱਦੀ ਪਿੰਡ ਹੈ। ਲੋਕ ਮੁੱਖ ਮੰਤਰੀ ਦੇ ਆਉਣ ਨੂੰ ਲੈ ਕੇ ਉਤਸ਼ਾਹਿਤ ਹਨ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। “ਲੋਕ ਮਿਲਣੀ” ਸਮਾਗਮ ਦੌਰਾਨ ਖੇਤਰ ਦੇ ਵਿਕਾਸ ਨਾਲ ਸਬੰਧਤ ਮੁੱਦਿਆਂ ‘ਤੇ ਵੀ ਚਰਚਾ ਕੀਤੀ ਜਾਵੇਗੀ।
CM Bhagwant Mann s people s Meeting In Nurpurbedi Today Chief Minister Will Listen To The Problems Of The People
Recommended News
Trending
Punjab Speaks/Punjab
Just Now