ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
ਡਿਊਟੀ ’ਤੇ ਹਾਜ਼ਰ ਨਾ ਹੋਣ ’ਤੇ ਲੱਗ ਰਹੀ ਗ਼ੈਰ-ਹਾਜ਼ਰੀ, ਕੁਤਾਹੀ ਕਰਨ ਵਾਲਿਆਂ ਦੀ ਹੋ ਸਕਦੀ ਹੈ ਮੁਅੱਤਲੀ : ਮੇਅਰ
June 12, 2026
Absenteeism-Is-Imposed-Due-To-No

Punjab Speaks Team / Punjab

12 ਜੂਨ 2026 : ਅਧਿਕਾਰੀਆਂ ਦੀ ਸਵੇਰ ਦੀ ਚੈਕਿੰਗ ਕਾਰਨ ਕਰਮਚਾਰੀਆਂ ਦੀ ਹਾਜ਼ਰੀ ਹੋਈ ਯਕੀਨੀ * ਹਾਜ਼ਰੀ ਦੀ ਚੈਕਿੰਗ ਕਾਰਨ ਗ਼ੈਰ ਹਾਜਰੀ ਘਟੀ * ਵਾਰਡ 85 ’ਚ ਦੋ ਸਫਾਈ ਕਰਮਚਾਰੀ ਗ਼ੈਰ-ਹਾਜ਼ਰ ਪਾਏ ਗਏ ਮਦਨ ਭਾਰਦਵਾਜ, ਪੰਜਾਬੀ ਜਾਗਰਣ ਜਲੰਧਰ : ਮੇਅਰ ਵਿਨੀਤ ਧੀਰ ਨੇ ਕਿਹਾ ਹੈ ਕਿ ਡਿਊਟੀ ’ਤੇ ਹਾਜ਼ਰ ਨਾ ਹੋਣ ’ਤੇ ਗ਼ੈਰ ਹਾਜ਼ਰੀ ਲਗੇਗੀ ਤੇ ਇਸ ਦੇ ਬਾਅਦ ਗ਼ੈਰ ਹਾਜ਼ਰਾਂ ਦੀ ਮੁਅੱਤਲੀ ਵੀ ਹੋ ਸਕਦੀ ਹੈ। ਵੀਰਵਾਰ ਸਵੇਰੇ ਮੇਅਰ ਨੇ ਨਕੋਦਰ ਰੋਡ ਤੇ ਬਸਤੀ ਬਾਵਾ ਖੇਲ ਇਲਾਕੇ ’ਚ ਚੱਲਦੀਆਂ ਠੇਕੇਦਾਰਾਂ ਦੀਆਂ ਟ੍ਰੈਕਟਰ ਟਰਾਲੀਆਂ ਦੀ ਚੈਕਿੰਗ ਕੀਤੀ ਅਤੇ ਉਨ੍ਹਾਂ ਦੇ ਚਾਲਕਾਂ ਤੇ ਕਾਮਿਆਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ। ਮੇਅਰ ਧੀਰ ਨੇ ਕਿਹਾ ਕਿ ਸਵੇਰੇ 7 ਤੋਂ 8 ਵਜੇ ਤੱਕ ਅਧਿਕਾਰੀਆਂ ਦੇ ਫੀਲਡ ’ਚ ਨਿਕਲਣ ਕਾਰਨ ਸਫਾਈ, ਸੜਕਾਂ ਤੇ ਸੀਵਰੇਜ ਦੀਆਂ ਸ਼ਿਕਾਇਤਾਂ ’ਚ ਜ਼ਰੂਰੀ ਕਮੀ ਆਈ ਹੈ ਤੇ ਇਸ ਨਾਲ ਕੰਮ ਕਰਨ ਦੀ ਰਫ਼ਤਾਰ ’ਚ ਵੀ ਤੇਜ਼ੀ ਆਈ ਹੈ। ਉਨ੍ਹਾਂ ਉਕਤ ਦੋਵਾਂ ਥਾਵਾਂ ’ਤੇ ਸਫਾਈ ਸੇਵਕਾਂ ਤੇ ਹੋਰ ਕਰਮਚਾਰੀਆਂ ਦੀ ਹਾਜ਼ਰੀ ਰਜਿਸਟਰਾਂ ਦੀ ਵੀ ਚੈਕਿੰਗ ਕੀਤੀ। ਚੈਕਿੰਗ ਕਾਰਨ ਵਾਰਡਾਂ ’ਚ ਬਣੀ ਸਫ਼ਾਈ ਸੇਵਕਾਂ ਹਾਜ਼ਰੀ ਯਕੀਨੀ ਇਸ ਦੌਰਾਨ ਮੇਅਰ ਨੇ ਕਿਹਾ ਕਿ ਸਵੇਰ ਦੀ ਚੈਕਿੰਗ ਨੂੰ ਲੈ ਕੇ ਜਿਥੇ ਵਾਰਡਾਂ ’ਚ ਸਫਾਈ ਸੇਵਕਾਂ ਦੀ ਹਾਜ਼ਰੀ ਯਕੀਨੀ ਬਣੀ ਹੈ, ਉਥੇ ਵਾਰਡਾਂ ’ਚ ਬਕਾਇਦਾ ਸਮੇਂ ਸਿਰ ਸਫਾਈ ਸੇਵਕ ਡਿਊਟੀ ’ਤੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੀ ਚੈਕਿੰਗ ਕਾਰਨ ਕਰਮਚਾਰੀਆਂ ’ਚ ਕੰਮ ਪ੍ਰਤੀ ਦਹਿਸ਼ਤ ਵਰਗੀ ਸਥਿਤੀ ਬਨਣ ਕਾਰਨ ਸਫਾਈ ਸੇਵਕ ਪੂਰੀ ਗਿਣਤੀ ’ਚ ਕੰਮ ਤੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵਾਰਡ ਕੌਂਸਲਰਾਂ ਨੂੰ ਇਹ ਸ਼ਿਕਾਇਤ ਰਹਿੰਦੀ ਸੀ ਕਿ ਜਿਹੜੇ ਸਫਾਈ ਸੇਵਕ ਉਨ੍ਹਾਂ ਦੇ ਵਾਰਡਾਂ ’ਚ ਲਗਾਏ ਗਏ ਹਨ, ੳਹ ਕੰਮ ’ਤੇ ਨਹੀਂ ਆਉਂਦੇ, ਪਰ ਅਧਕਾਰੀਆਂ ਵੱਲੋਂ ਸਵੇਰੇ ਦੀ 7 ਤੋਂ 8 ਵਜੇ ਦੀ ਚੈਕਿੰਗ ਨੇ ਉਨ੍ਹਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਇਆ ਹੈ ਅਤੇ ਇਸ ਨੂੰ ਭਵਿੱਖ ’ਚ ਵੀ ਯਕੀਨੀ ਬਨਾਈ ਰੱਖਿਆ ਜਾਵੇਗਾ। ਵਾਰਡ 85 ’ਚ ਦੋ ਸਫਾਈ ਕਰਮਚਾਰੀ ਗ਼ੈਰ ਹਾਜ਼ਰ ਪਾਏ ਗਏ ਵੀਰਵਾਰ ਸਵੇਰੇ ਸਹਾਇਕ ਕਮਿਸ਼ਨਰ ਵਿਕਰਾਂਤ ਵਰਮਾ ਨੇ ਵਾਰਡ ਨੰਬਰ 85 ’ਚ ਮਿਲਕ ਪਲਾਂਟ ਨੇੜੇ ਦੋ ਸਫਾਈ ਕਰਮਚਾਰੀ ਗ਼ੈਰ ਹਾਜ਼ਰ ਪਾਏ ਗਏ, ਜਿਨ੍ਹਾਂ ਦੀ ਰਿਪੋਰਟ ਬਣਾ ਕੇ ਨਿਗਮ ਕਮਿਸ਼ਨਰ ਨੂੰ ਭੇਜ ਦਿੱਤੀ ਗਈ ਹੈ ਤਾਂ ਜੋ ਉਹ ਅਗਲੀ ਕਾਰਵਾਈ ਕਰ ਸਕਣ। ਇਸ ਤੋਂ ਇਲਾਵਾ ਸਲੇਮਪੁਰ ਮੁਸਲਮਾਨਾਂ ਵਿਖੇ ਸਫਾਈ ਕਰਮਚਾਰੀਆਂ ਦੀ ਸੁਪਰਵਾਈਜ਼ਰਾਂ ਦੀ ਮੌਜੂਦਗੀ ’ਚ ਹਾਜਰੀ ਚੈੱਕ ਕੀਤੀ ਗਈ, ਜਿਥੇ ਸਾਰੇ ਹਾਜ਼ਰ ਪਾਏ ਗਏ। ਇਸ ਦੌਰਾਨ ਸਹਾਇਕ ਕਮਿਸ਼ਨਰ ਨਾਲ ਸੈਨੀਟੇਸ਼ਨ ਅਫ਼ਸਰ ਸਾਹਿਲ ਮਲਹੋਤਰਾ, ਹੈਲਥ ਸੁਪਰਡੈਂਟ ਸੰਜੀਵ ਕਾਲੀਆ ਤੇ ਸੈਨੇਟਰੀ ਇੰਸਪੈਕਟਰ ਸਾਜਨ ਵੀ ਮੌਜੂਦ ਸਨ।



Absenteeism Is Imposed Due To Not Being Present On Duty Defaulters May Face Suspension Mayor


Recommended News
Trending
Just Now