ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
AAP ਦਾ ਹਰਿਆਣਾ ਸਰਕਾਰ ‘ਤੇ ਹਮਲਾ, CM ਦੀ ਵਿਵਾਦਤ ਵੀਡੀਓ ਮਾਮਲੇ ‘ਚ ਸਵਾਲ
June 24, 2026
AAP-Attacks-Haryana-Government-Q

Punjab Speaks Team / Punjab

ਚੰਡੀਗੜ੍ਹ 24 ਜੂਨ 2026:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਵਾਦਤ ਵੀਡੀਓ ਮਾਮਲੇ ‘ਚ ਮੰਗਲਵਾਰ ਨੂੰ ਨਵਾਂ ਵਿਵਾਦ ਜੁੜ ਗਿਆ। FIR ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਹਰਿਆਣਾ ‘ਚ ਭਾਜਪਾ ਦੀ ਸਰਕਾਰ ਹੈ, ਕੁਝ ਵੀ ਕਰਵਾ ਸਕਦੀ ਹੈ। ਐੱਫਆਈਆਰ ਦੀ ਕਹਾਣੀ ਮਨਘੜਤ ਅਤੇ ਫਰਜ਼ੀ ਹੈ।

ਜੇਕਰ ਭਾਜਪਾ ਸੱਚ ਸਾਹਮਣੇ ਲਿਆਉਣ ‘ਚ ਸੱਚਮੁੱਚ ਦਿਲਚਸਪੀ ਰੱਖਦੀ ਹੈ ਤਾਂ ਉਹ ਇਸ ਗੱਲ ਦੀ ਜਾਂਚ ਕਿਉਂ ਨਹੀਂ ਕਰ ਰਹੀ ਕਿ ਇਹ ਵੀਡੀਓ ਕਿਸਨੇ ਬਣਾਈ, ਇਸ ਵਿੱਚ ਕਿਸਨੇ ਅਦਾਕਾਰੀ ਕੀਤੀ, ਇਸ ਨੂੰ ਕਿਸਨੇ ਫਾਈਨੈਂਸ ਕੀਤਾ ਅਤੇ ਇਸ ਨੂੰ ਪ੍ਰਸਾਰਿਤ ਕਰਨ ਲਈ ਕੌਣ ਜ਼ਿੰਮੇਵਾਰ ਸੀ?

ਦੂਜੇ ਪਾਸੇ ਹਰਿਆਣਾ ਪੁਲਿਸ ਨੇ ਦੱਸਿਆ ਕਿ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਵਿੱਚ ਸਿਰਸਾ ਦਾ ਨਿਵਾਸੀ ਅਰੁਣ ਮਹਿੰਦਰੂ ਅਤੇ ਜੀਂਦ ਦਾ ਰਹਿਣ ਵਾਲਾ ਅੰਕਿਤ ਸ਼ਾਮਲ ਹੈ।

ਜੱਸੀ ‘ਤੇ ਰਿਪੋਰਟ ਬਣਾਉਣ ਦਾ ਪਾਇਆ ਦਬਾਅ

ਉਨ੍ਹਾਂਨੇ ਜਿਨ੍ਹਾਂ ਦੋ ਵੱਖ-ਵੱਖ ਲੈਬਾਂ ‘ਸਾਈਬਰ ਯਾਨ’ ਤੇ ‘ਸਾਈਬਰ ਸੈਂਟੀਨਲ’ ਤੋਂ ਰਿਪੋਰਟਾਂ ਬਣਵਾਈਆਂ, ਉਹ ਭੌਤਿਕ ਰੂਪ ‘ਚ ਕਿਤੇ ਮੌਜੂਦ ਨਹੀਂ ਹਨ। ਇਹ ਕਾਰਵਾਈ ਸਿਰਸਾ ਦੇ ਡਿਜੀਟਲ ਫੋਰੈਂਸਿਕ ਐਕਸਪਰਟ ਜਸਪ੍ਰੀਤ ਜੱਸੀ ਦੀ ਸ਼ਿਕਾਇਤ ‘ਤੇ ਕੀਤੀ ਗਈ। ਜੱਸੀ ਨੇ ਦੋਸ਼ ਲਗਾਇਆ ਕਿ ਗੁਰੂਗ੍ਰਾਮ ਦੇ ਇਕ ਹੋਟਲ ‘ਚ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਉਸਦੀ ਮੁਲਾਕਾਤ ਹੋਈ ਸੀ। ਉਨ੍ਹਾਂ ਨੇ ਉਸ ‘ਤੇ ਰਿਪੋਰਟ ਬਣਾਉਣ ਦਾ ਦਬਾਅ ਪਾਇਆ ਸੀ। ਇਸਦੇ ਲਈ 10 ਲੱਖ ਰੁਪਏ ਵੀ ਦਿੱਤੇ ਸਨ। ਵੀਡੀਓ ਨੂੰ ਲੈ ਕੇ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ 15 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਥ ਵਿਰੋਧੀ ਅਤੇ ਗੁਰੂ ਵਿਰੋਧੀ ਕਰਾਰ ਦਿੱਤਾ ਸੀ।

ਸੀਐੱਮ ਨੇ ਵੀਡੀਓ ਨੂੰ ਦੱਸਿਆ ਫਰਜ਼ੀ

ਤਿੰਨ ਦਿਨ ਬਾਅਦ ਮੁੱਖ ਮੰਤਰੀ ਨੇ ਵੀਡੀਓ ਨੂੰ ਫਰਜ਼ੀ ਦੱਸਦਿਆਂ ਕਹਾ ਸੀ ਕਿ ਵੀਡੀਓ ‘ਚ ਜੋ ਸ਼ਖਸ ਨਜ਼ਰ ਆ ਰਿਹਾ ਹੈ, ਉਹ ਕੋਈ ਹੋਰ ਹੈ। ਕੈਬਨਿਟ ਮੰਤਰੀ ਹਰਪਾਲ ਚੀਮਾ ਅਤੇ ਸੂਬੇ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਵੀ ਦੋਵਾਂ ਫੋਰੈਂਸਿਕ ਰਿਪੋਰਟਾਂ ਨੂੰ ਜਨਤਕ ਕਰਦਿਆਂ ਦਾਅਵਾ ਕੀਤਾ ਕਿ ਫੋਰੈਂਸਿਕ ਲੈਬ ‘ਚ 1100 ਤੋਂ ਵੱਧ ਫਰੇਮਾਂ ਦੀ ਜਾਂਚ ਤੋਂ ਵੀ ਇਹ ਸਿੱਧ ਹੋ ਗਿਆ ਹੈ ਕਿ ਵੀਡੀਓ ‘ਚ ਮੌਜੂਦ ਵਿਅਕਤੀ ਮੁੱਖ ਮੰਤਰੀ ਨਾਲ ਮੇਲ ਨਹੀਂ ਖਾਂਦਾ।

ਸ਼ਿਕਾਇਤਕਰਤਾ ਨੇ ਦੱਸਿਆ, ਵ੍ਹਟਸਐਪ ਨੰਬਰ ਤੋਂ ਆਇਆ ਫ਼ੋਨ

ਸ਼ਿਕਾਇਤਕਰਤਾ ਜਸਪ੍ਰੀਤ ਨੇ ਦੱਸਿਆ ਕਿ ਉਹ ਫੋਰੈਂਸਿਕ ਤੇ ਸਾਈਬਰ ਨਾਲ ਸਬੰਧਤ ਤਕਨੀਕੀ ਕੰਮਾਂ ਨਾਲ ਜੁੜੇ ਹੋਏ ਹਨ। 15 ਜੂਨ ਨੂੰ ਉਨ੍ਹਾਂ ਕੋਲ ਇਕ ਵਿਅਕਤੀ ਦਾ ਵ੍ਹਟਸਐਪ ਨੰਬਰ ‘ਤੇ ਫ਼ੋਨ ਆਇਆ। ਉਸਨੇ ਖੁਦ ਨੂੰ ਪੰਜਾਬ ਸਰਕਾਰ ਦਾ ਇੱਕ ਅਧਿਕਾਰੀ ਦੱਸਿਆ ਅਤੇ ਕਿਹਾ ਕਿ ਉਸਨੇ ਇਕ ਕੰਮ ਕਰਵਾਉਣਾ ਹੈ। ਮੁੱਖ ਮੰਤਰੀ ਪੰਜਾਬ ਦੀ ਇਕ ਵੀਡੀਓ ਪ੍ਰਸਾਰਿਤ ਹੋ ਰਹੀ ਹੈ, ਉਸਦੀ ਜਾਂਚ ਰਿਪੋਰਟ ਬਣਵਾਉਣੀ ਹੈ। ਜਦੋਂ ਮਨ੍ਹਾ ਕੀਤਾ ਤਾਂ ਅਧਿਕਾਰੀ ਨੇ ਕਿਹਾ ਕਿ ਤੁਹਾਡੀ ਦਿੱਲੀ ਵਿਚ ਕਿਸੇ ਲੈਬ ‘ਚ ਜਾਣ-ਪਛਾਣ ਹੋਵੇਗੀ, ਉਨ੍ਹਾਂ ਵਿੱਚੋਂ ਕਿਸੇ ਲੈਬ ਤੋਂ ਬਣਵਾ ਦਿਓ।

AAP Attacks Haryana Government Questions CM s Controversial Video Case


Recommended News
Trending
Just Now