ਮਾਧੋਪੁਰ ਤੋਂ ਨਾਇਬ ਸਿੰਘ ਸੈਣੀ ਦਾ ਸੰਦੇਸ਼: ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜੀਵਨ ਰਾਸ਼ਟਰ ਸੇਵਾ ਅਤੇ ਏਕਤਾ ਦੀ ਪ੍ਰੇਰਣਾ    ਬਹਿਬਲ ਕਲਾਂ ਗੋਲੀਕਾਂਡ ਜਾਂਚ ਲਈ ਲੋਕਾਂ ਨੂੰ ਖੁੱਲ੍ਹਾ ਸੱਦਾ, ਵਿਸ਼ੇਸ਼ ਜਾਂਚ ਟੀਮ ਵੱਲੋਂ ਬਿਆਨ ਦਰਜ ਕਰਨ ਦੀ ਅਪੀਲ    ਲੁਧਿਆਣਾ ਦੇ ਮਾਡਲ ਟਾਊਨ ਵਿੱਚ ਸਵੇਰ ਦੀ ਸੈਰ ਦੌਰਾਨ ਭਿਆਨਕ ਹਾਦਸਾ, ਔਰਤ ਦੀ ਮੌਤ, ਸਹੇਲੀ ਜ਼ਖ਼ਮੀ, ਡਰਾਈਵਰ ਫਰਾਰ    ਦਿਲਜੀਤ ਦੋਸਾਂਝ ਦੀ ਫਿਲਮ ‘ਪੰਜਾਬ 95’ ਦਾ ਨਾਮ ਬਦਲ ਕੇ ਰੱਖਿਆ ‘ਸਤਲੁਜ’, ਲੰਬੇ ਵਿਵਾਦ ਮਗਰੋਂ ਓਟੀਟੀ ‘ਤੇ ਬਿਨਾਂ ਕਟੌਤੀ ਦੇ ਰਿਲੀਜ਼    ਲੁਧਿਆਣਾ ਵਿੱਚ ਡਾਕਟਰ ਦੇ ਘਰ ਘਰੇਲੂ ਨੌਕਰਾਣੀ ਵੱਲੋਂ ਨਕਦੀ ਤੇ ਮੋਬਾਈਲ ਚੋਰੀ ਕਰਕੇ ਫਰਾਰ, ਪੁਲਿਸ ਵੱਲੋਂ ਤਲਾਸ਼ ਤੇ ਮਾਮਲਾ ਦਰਜ    ਸਲੋਵਾਕੀਆ ਤੋਂ ਵਤਨ ਪਰਤੀ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ    ਮਲੇਸ਼ੀਆ ਵਿੱਚ ਦਿਲ ਦਾ ਦੌਰਾ ਬਣਿਆ ਮੌਤ ਦਾ ਕਾਰਨ, ਪਿੰਡ ਪੋਨਾਂ ਦੇ ਨੌਜਵਾਨ ਦਾ ਗਮਗੀਨ ਮਾਹੌਲ ਵਿੱਚ ਅੰਤਿਮ ਸੰਸਕਾਰ    ਹੈਲਮਟ ਛੋਟ 'ਤੇ ਹਾਈ ਕੋਰਟ ਦੀ ਮੋਹਰ, ਬੰਬੇ ਸਰਦਾਰਾ ਲਈ ਵਿਸ਼ੇਸ਼ ਵਿਵਸਥਾ ਨੂੰ ਸੰਵਿਧਾਨਕ ਕਰਾਰ    ਤਿੰਨ ਮਾਸੂਮ ਬੱਚਿਆਂ ਦੇ ਅੰਤਿਮ ਸੰਸਕਾਰ ਦੌਰਾਨ ਦੋਸ਼ੀ ਮਾਂ ‘ਤੇ ਲੋਕਾਂ ਦਾ ਵਿਰੋਧ, ਚਿਹਰਾ ਦੇਖਣ ਤੋਂ ਰੋਕਿਆ ਗਿਆ    ਰਿਸ਼ਵਤਖੋਰੀ ਦੇ ਦੋਸ਼ਾਂ ਹੇਠ ਸਿੱਖਿਆ ਵਿਭਾਗ ਦਾ ਅਧਿਆਪਕ ਵਿਜੀਲੈਂਸ ਵੱਲੋਂ ਕਾਬੂ   
ਦਿਲਜੀਤ ਦੀ ਫਿਲਮ 'ਸਤਲੁਜ' 'ਤੇ ਸਿਆਸਤ ਤੇਜ਼, OTT ਤੋਂ ਹਟਾਉਣ 'ਤੇ ਕੇਂਦਰ ਸਰਕਾਰ ਨਾਲ ਗੱਲ ਕਰਨਗੇ ਕੇਵਲ ਸਿੰਘ ਢਿੱਲੋਂ
July 6, 2026
Politics-Intensifies-Over-Diljit

Punjab Speaks Team / Punjab

ਚੰਡੀਗੜ੍ਹ:ਪੰਜਾਬੀ ਅਦਾਕਾਰ ਦਿਲਜੀਤ ਦੁਸਾਂਝ ਦੀ ਫ਼ਿਲਮ 'ਸਤਲੁਜ' ਨੂੰ ਓਟੀਟੀ (OTT) ਪਲੇਟਫਾਰਮ ਤੋਂ ਹਟਾਏ ਜਾਣ ਦਾ ਵਿਵਾਦ ਹੁਣ ਸਿਆਸੀ ਰੂਪ ਧਾਰਨ ਕਰਦਾ ਜਾ ਰਿਹਾ ਹੈ। ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਐਲਾਨ ਕੀਤਾ ਹੈ ਕਿ ਉਹ ਇਸ ਮਾਮਲੇ ਨੂੰ ਜਲਦ ਹੀ ਕੇਂਦਰੀ ਲੀਡਰਸ਼ਿਪ ਕੋਲ ਉਠਾਉਣਗੇ ਅਤੇ ਫ਼ਿਲਮ ਨੂੰ ਹਟਾਏ ਜਾਣ ਦੇ ਅਸਲ ਕਾਰਨਾਂ ਦਾ ਪਤਾ ਲਗਾਉਣਗੇ। ਮੀਡੀਆ ਨਾਲ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਫ਼ਿਲਮ ਨੂੰ ਓਟੀਟੀ ਪਲੇਟਫਾਰਮ ਤੋਂ ਹਟਾਉਣ ਦੇ ਫੈਸਲੇ ਕਾਰਨ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਲਈ ਉਹ ਸਬੰਧਤ ਕੇਂਦਰੀ ਮੰਤਰੀ ਅਤੇ ਪਾਰਟੀ ਹਾਈਕਮਾਂਡ ਨਾਲ ਗੱਲਬਾਤ ਕਰ ਕੇ ਇਹ ਜਾਣਨ ਦੀ ਕੋਸ਼ਿਸ਼ ਕਰਨਗੇ ਕਿ ਅਜਿਹਾ ਫੈਸਲਾ ਕਿਨ੍ਹਾਂ ਕਾਰਨਾਂ ਕਰਕੇ ਲਿਆ ਗਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕੋਈ ਗਲਤਫਹਿਮੀ ਜਾਂ ਤੱਥਾਂ ਦੀ ਕਮੀ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਵੀ ਦੂਰ ਕੀਤਾ ਜਾਵੇਗਾ।

ਭਾਜਪਾ ਸੂਬਾ ਪ੍ਰਧਾਨ ਨੇ ਇਸ ਮਾਮਲੇ ਨੂੰ ਬੇਹੱਦ ਸੰਵੇਦਨਸ਼ੀਲ ਦੱਸਦਿਆਂ ਕਿਹਾ ਕਿ ਇਸ ਨਾਲ ਜੁੜੇ ਹਰ ਪਹਿਲੂ ਦੇ ਤੱਥ ਲੋਕਾਂ ਸਾਹਮਣੇ ਆਉਣੇ ਚਾਹੀਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਕੇਂਦਰ ਸਰਕਾਰ ਦੇ ਸਾਹਮਣੇ ਇਹ ਮੁੱਦਾ ਮਜ਼ਬੂਤੀ ਨਾਲ ਰੱਖਣਗੇ।

ਵਿਰੋਧੀ ਪਾਰਟੀਆਂ 'ਤੇ ਵਿੰਨ੍ਹਿਆ ਨਿਸ਼ਾਨਾ

ਇਸ ਦੌਰਾਨ ਕੇਵਲ ਸਿੰਘ ਢਿੱਲੋਂ ਨੇ ਸੂਬੇ ਦੀਆਂ ਦੂਜੀਆਂ ਸਿਆਸੀ ਪਾਰਟੀਆਂ ਨੂੰ ਵੀ ਆੜੇ ਹੱਥੀਂ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ (AAP), ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪੰਜਾਬ ਦੇ ਹਿੱਤਾਂ ਨਾਲ ਜੁੜੇ ਗੰਭੀਰ ਮੁੱਦਿਆਂ 'ਤੇ ਕੰਮ ਕਰਨ ਦੀ ਬਜਾਏ ਸਿਰਫ਼ ਸਿਆਸਤ ਚਮਕਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਹਿਮ ਮਸਲਿਆਂ 'ਤੇ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਢਿੱਲੋਂ ਨੇ ਅਖੀਰ 'ਚ ਕਿਹਾ ਕਿ ਉਹ ਇਸ ਮਾਮਲੇ 'ਚ ਬਿਨਾਂ ਤੱਥਾਂ ਦੇ ਕਿਸੇ ਜਲਦਬਾਜ਼ੀ ਵਾਲੇ ਨਤੀਜੇ 'ਤੇ ਨਹੀਂ ਪਹੁੰਚਣਾ ਚਾਹੁੰਦੇ, ਪਰ ਪੂਰੇ ਘਟਨਾਕ੍ਰਮ ਦਾ ਸੱਚ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ। ਦੱਸ ਦੇਈਏ ਕਿ ਫ਼ਿਲਮ ਨੂੰ ਹਟਾਏ ਜਾਣ ਤੋਂ ਬਾਅਦ ਵੱਖ-ਵੱਖ ਵਰਗਾਂ ਵੱਲੋਂ ਤਿੱਖੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਸਨ ਤੇ ਹੁਣ ਭਾਜਪਾ ਪ੍ਰਧਾਨ ਦੇ ਇਸ ਬਿਆਨ ਤੋਂ ਬਾਅਦ ਇਹ ਮੁੱਦਾ ਸਿਆਸੀ ਬਹਿਸ ਦਾ ਕੇਂਦਰ ਬਣ ਗਿਆ ਹੈ।



Politics Intensifies Over Diljit s Film Satluj Kewal Singh Dhillon To Take Up The Matter Of Its Removal From OTT Platforms With The Central Government


Recommended News
Punjab Speaks ad image
Trending
Just Now