ਕੈਨੇਡਾ ਭੇਜੀਆਂ ਪਾਵਨ ਬੀੜਾਂ ’ਤੇ ਵਿਵਾਦ ਵਿਚਕਾਰ ਐਸਜੀਪੀਸੀ ਦਾ ਸਪੱਸ਼ਟੀਕਰਨ, ਕਿਹਾ- ਸਾਰੀ ਕਾਰਵਾਈ ਮਰਿਆਦਾ ਅਨੁਸਾਰ    ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ ਨਤਮਸਤਕ ਹੋਏ ਬਿਕਰਮ ਮਜੀਠੀਆ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ    ਮਮਦੋਟ 'ਚ ਦੁਖਦਾਈ ਘਟਨਾ: ਵੀਡੀਓ ਬਣਾਉਣ ਤੋਂ ਬਾਅਦ ਜ਼ਹਿਰੀਲਾ ਪਦਾਰਥ ਨਿਗਲਣ ਵਾਲੇ ਨੌਜਵਾਨ ਦੀ ਮੌਤ    ਡਿਊਟੀ ਸਮੇਂ ਮਸਾਜ ਕਰਵਾਉਣ ਦਾ ਮਾਮਲਾ: ਪ੍ਰਸ਼ਾਸਨ ਦੀ ਸਖ਼ਤ ਕਾਰਵਾਈ, ਦੋ ਬਰਖਾਸਤ, ਇੱਕ ਮੁਅੱਤਲ    ਪੰਜ ਸਾਲਾ ਬੱਚੀ 'ਤੇ ਆਵਾਰਾ ਕੁੱਤੇ ਦਾ ਖੌਫ਼ਨਾਕ ਹਮਲਾ, ਪਿਤਾ ਸਮੇਤ ਚਾਰ ਜ਼ਖ਼ਮੀ    ਮਾਂ ਵੈਸ਼ਨੋ ਦੇਵੀ ਯਾਤਰਾ ਹੋਈ ਹੋਰ ਸੁਖਾਲੀ, ਪੰਜਾਬ ਰੋਡਵੇਜ਼ ਨੇ ਲੁਧਿਆਣਾ ਤੇ ਜਲੰਧਰ ਤੋਂ ਕਟੜਾ ਲਈ ਸ਼ੁਰੂ ਕੀਤੀ ਸਿੱਧੀ ਵੋਲਵੋ ਸੇਵਾ    41 ਦਿਨਾਂ ਵਿੱਚ ਇਨਸਾਫ਼: ਡੇਢ ਸਾਲਾ ਆਰਵ ਦੇ ਬੇਰਹਿਮ ਕਤਲ ਮਾਮਲੇ ’ਚ ਦੋਸ਼ੀ ਵਿਰਾਜ ਨੂੰ ਫਾਂਸੀ ਦੀ ਸਜ਼ਾ    SIR-2026 ਦੀ ਰਫ਼ਤਾਰ ਵਧਾਉਣ ਲਈ ਪੰਜਾਬ ਵਿੱਚ 11 ਤੇ 12 ਜੁਲਾਈ ਨੂੰ ਵਿਸ਼ੇਸ਼ ਕੈਂਪ    ਲੁਧਿਆਣਾ ਵਿੱਚ ‘ਆਪਰੇਸ਼ਨ ਪ੍ਰਹਾਰ 3.0’ ਤਹਿਤ ਪੁਲਿਸ ਦੀ ਵੱਡੀ ਛਾਪੇਮਾਰੀ, 226 ਥਾਵਾਂ ’ਤੇ ਕਾਰਵਾਈ, 199 ਵਿਅਕਤੀ ਕਾਬੂ    ਚੰਡੀਗੜ੍ਹ ਵਿੱਚ ਹਜ਼ਾਰਾਂ ਕਿਸਾਨਾਂ ਦਾ ਵਿਸ਼ਾਲ ਰੋਸ ਪ੍ਰਦਰਸ਼ਨ, ਵਪਾਰ ਸਮਝੌਤੇ ਅਤੇ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਗੱਜੀਆਂ ਜਥੇਬੰਦੀਆਂ   
ਬਿਸ਼ਨੋਈ-ਭਗਵਾਨਪੁਰੀਆ ਗੈਂਗ ਨਾਬਾਲਗ ਤੇ ਬੇਰੁਜ਼ਗਾਰ ਨੌਜਵਾਨਾਂ ਰਾਹੀਂ ਚਲਾ ਰਿਹੈ ਅਪਰਾਧ ਦਾ ਨੈੱਟਵਰਕ, FBI ਦਾ ਦਾਅਵਾ- ਅਮਰੀਕਾ-ਕੈਨੇਡਾ ਤੱਕ ਫੈਲਿਆ ਹੈ ਨੈੱਟਵਰਕ
July 13, 2026
Bishnoi-Bhagwanpuria-Gang-Runnin

Punjab Speaks Team / Punjab

ਚੰਡੀਗੜ੍ਹ :ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੇ ਸੰਗਠਤ ਅਪਰਾਧ ਨੈੱਟਵਰਕ ਬਾਰੇ ਕਈ ਮਹੱਤਵਪੂਰਨ ਜਾਣਕਾਰੀਆਂ ਸਾਹਮਣੇ ਆਈਆਂ ਹਨ। ਅਮਰੀਕਾ ਦੇ ਨਿਆਂ ਵਿਭਾਗ ਅਤੇ ਐੱਫਬੀਆਈ ਦੀ ਜਾਂਚ ਮੁਤਾਬਕ ਇਹ ਗੈਂਗ ਨਾਬਾਲਗਾਂ, ਬੇਰੁਜ਼ਗਾਰ ਨੌਜਵਾਨਾਂ ਅਤੇ ਔਰਤਾਂ ਦਾ ਇਸਤੇਮਾਲ ਕਰਦੇ ਹਨ। ਪਹਿਲਾਂ ਇੰਟਰਨੈੱਟ ਮੀਡੀਆ 'ਤੇ ਸੰਪਰਕ ਕੀਤਾ ਜਾਂਦਾ ਹੈ, ਫਿਰ ਪੈਸੇ ਦਾ ਲਾਲਚ ਦੇ ਕੇ ਨੌਜਵਾਨਾਂ ਨੂੰ ਗੈਂਗ ਨਾਲ ਜੋੜਿਆ ਜਾਂਦਾ ਹੈ। ਲਾਸ ਏਂਜਲਸ ਦੀ ਸੰਘੀ ਅਦਾਲਤ ਵਿਚ ਪੇਸ਼ ਕੀਤੀ ਗਈ ਚਾਰਜਸ਼ੀਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਗਵਾਨਪੁਰੀਆ ਗੈਂਗ ਭਾਰਤ ਵਿਚ 20 ਹਜ਼ਾਰ ਰੁਪਏ ਦੇ ਕੇ ਹਤਿਆ ਤੱਕ ਦੀਆਂ ਵਾਰਦਾਤਾਂ ਕਰਵਾ ਰਿਹਾ ਹੈ। ਇਹ ਨੈੱਟਵਰਕ ਅਮਰੀਕਾ ਅਤੇ ਕੈਨੇਡਾ ਤੱਕ ਫੈਲਿਆ ਹੋਇਆ ਹੈ।

ਰਿਪੋਰਟ ਦੇ ਮੁਤਾਬਕ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗਿਰੋਹ ਪੰਜਾਬ ਦੇ ਆਰਥਿਕ ਤੌਰ 'ਤੇ ਕਮਜ਼ੋਰ ਨਾਬਾਲਗ ਲੜਕਿਆਂ ਦੀ ਭਰਤੀ ਕਰਦਾ ਹੈ, ਕਿਉਂਕਿ ਅਪਰਾਧ ਕਰਵਾਉਣ ਦੇ ਬਦਲੇ ਇਨ੍ਹਾਂ ਨੂੰ ਬਹੁਤ ਘੱਟ ਰਕਮ ਦੇਣੀ ਪੈਂਦੀ ਹੈ। ਇਨ੍ਹਾਂ ਵਿੱਚੋਂ ਵਫ਼ਾਦਾਰ ਮੈਂਬਰਾਂ ਨੂੰ ਫ਼ਰਜ਼ੀ ਵਿਦਿਆਰਥੀ ਜਾਂ ਵਰਕ ਵੀਜ਼ਾ ਦਿਵਾ ਕੇ ਅਮਰੀਕਾ ਅਤੇ ਕੈਨੇਡਾ ਭੇਜਿਆ ਜਾਂਦਾ ਹੈ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਲਾਰੈਂਸ ਬਿਸ਼ਨੋਈ ਨੇ ਆਪਣੇ ਨੈੱਟਵਰਕ ਦੀ ਜ਼ਿੰਮੇਵਾਰੀ ਵੱਖ-ਵੱਖ ਦੇਸ਼ਾਂ ਵਿਚ ਸਹਿਯੋਗੀਆਂ ਨੂੰ ਸੌਂਪ ਰੱਖੀ ਹੈ। ਉਸ ਦਾ ਕਰੀਬੀ ਗੋਲਡੀ ਬਰਾੜ ਉੱਤਰੀ ਅਮਰੀਕਾ ਵਿਚ ਗਤੀਵਿਧੀਆਂ ਚਲਾਉਂਦਾ ਹੈ, ਜਦਕਿ ਰੋਹਿਤ ਗੋਦਾਰਾ ਯੂਰਪ ਵਿਚ ਨੈੱਟਵਰਕ ਸੰਭਾਲ ਰਿਹਾ ਹੈ। ਗਿਰੋਹ ਅਮਰੀਕਾ ਵਿਚ ਕੋਕੀਨ, ਮੈਥਾਮਫੇਟਾਮਾਈਨ ਅਤੇ ਹੇਰੋਇਨ ਦੀ ਤਸਕਰੀ ਵਿਚ ਵੀ ਸ਼ਾਮਲ ਹੈ। ਇਸ ਤੋਂ ਹੋਣ ਵਾਲੀ ਕਮਾਈ ਦਾ ਇਸਤੇਮਾਲ ਭਾਰਤ ਵਿਚ ਅਪਰਾਧ ਕਰਵਾਉਣ ਲਈ ਕੀਤਾ ਜਾਂਦਾ ਹੈ। ਦੂਜੇ ਪਾਸੇ, ਅਸਾਮ ਦੀ ਸਿਲਚਰ ਸੈਂਟਰਲ ਜੇਲ੍ਹ ਵਿਚ ਬੰਦ ਜੱਗੂ ਭਗਵਾਨਪੁਰੀਆ ਦੇ ਨੈੱਟਵਰਕ ਨਾਲ ਜੁੜੇ ਰਿਕਾਰਡ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਸ ਦੀ ਸਹਿਯੋਗੀ ਮਨਦੀਪ ਕੌਰ ਉਰਫ਼ ਚੀਮਾ ਦਾ ਇਸਤੇਮਾਲ ਅਮਰੀਕਾ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਕੀਤਾ ਗਿਆ। ਜਾਂਚ ਵਿਚ ਹੁਸ਼ਿਆਰਪੁਰ ਦੇ ਤਤਕਾਲੀਨ ਟਾਂਡਾ ਥਾਣਾ ਇੰਚਾਰਜ ਗੁਰਿੰਦਰਜੀਤ ਸਿੰਘ ਨਾਗਰਾ ਦਾ ਨਾਂ ਵੀ ਸਾਹਮਣੇ ਆਇਆ ਹੈ, ਜਿਸ 'ਤੇ ਦੋਸ਼ ਹੈ ਕਿ ਉਸ ਨੇ ਗੈਂਗਸਟਰਾਂ ਦੇ ਨਾਲ ਮਿਲ ਕੇ ਲਾਸ ਏਂਜਲਸ ਦੇ ਇਕ ਪਰਿਵਾਰ ਤੋਂ ਚਾਰ ਲੱਖ ਡਾਲਰ ਦੀ ਫਿਰੌਤੀ ਮੰਗੀ ਸੀ। ਕੈਨੇਡਾ ਦੀ ਵਿੱਤੀ ਖੁਫੀਆ ਏਜੰਸੀ ਫਿਨਟ੍ਰੈਕ ਨੇ ਵੀ ਚਿਤਾਵਨੀ ਜਾਰੀ ਕੀਤੀ ਸੀ ਕਿ ਆਰਥਿਕ ਤੌਰ 'ਤੇ ਕਮਜ਼ੋਰ ਭਾਰਤੀ ਵਿਦਿਆਰਥੀਆਂ ਨੂੰ ਧਮਕੀ ਦੇ ਕੇ ਹਿੰਸਕ ਵਾਰਦਾਤਾਂ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਲਈ ਏਜੰਸੀ ਨੇ ਬਿਸ਼ਨੋਈ ਅਤੇ ਬੰਬੀਹਾ ਗੈਂਗ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਕੈਨੇਡਾ ਸਰਕਾਰ 29 ਸਤੰਬਰ 2025 ਨੂੰ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨ ਚੁੱਕੀ ਹੈ।

ਨਸ਼ੇ ਦੀ ਲਤ ਦੇ ਸ਼ਿਕਾਰ ਨੌਜਵਾਨ ਫਸ ਰਹੇ ਨੇ ਨੈੱਟਵਰਕ ’ਚ: ਡੀਜੀਪੀ

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਵਿਦੇਸ਼ ਵਿਚ ਬੈਠੇ ਗੈਂਗਸਟਰ 18 ਤੋਂ 30 ਸਾਲ ਦੇ ਨੌਜਵਾਨਾਂ ਨਾਲ ਇੰਸਟਾਗ੍ਰਾਮ, ਫੇਸਬੁੱਕ ਸਮੇਤ ਹੋਰ ਇੰਟਰਨੈੱਟ ਮੀਡੀਆ ਦੇ ਪਲੇਟਫਾਰਮਾਂ 'ਤੇ ਸੰਪਰਕ ਕਰ ਕੇ ਉਨ੍ਹਾਂ ਨੂੰ ਪੈਸੇ ਦਾ ਲਾਲਚ ਦਿੰਦੇ ਹਨ। ਇਸ ਤੋਂ ਬਾਅਦ ਇਨ੍ਹਾਂ ਦਾ ਹੱਤਿਆ, ਫਿਰੌਤੀ ਅਤੇ ਹੋਰ ਵਾਰਦਾਤਾਂ ਲਈ ਇਸਤੇਮਾਲ ਕੀਤਾ ਜਾਂਦਾ ਹੈ। ਡੀਜੀਪੀ ਨੇ ਦੱਸਿਆ ਕਿ ਨਸ਼ੇ ਦੀ ਲਤ ਦੇ ਕਾਰਨ ਕਈ ਨੌਜਵਾਨ ਆਸਾਨੀ ਨਾਲ ਇਨ੍ਹਾਂ ਦੇ ਨੈੱਟਵਰਕ ਵਿਚ ਫਸ ਰਹੇ ਹਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਘੱਟ ਪੜ੍ਹੇ-ਲਿਖੇ ਜਾਂ ਸਕੂਲ ਛੱਡ ਚੁੱਕੇ ਨੌਜਵਾਨਾਂ ਦੀ ਹੈ। ਨੌਜਵਾਨਾਂ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਹੋਣ ਤੋਂ ਬਚਾਇਆ ਜਾ ਸਕੇ।


Bishnoi Bhagwanpuria Gang Running Criminal Network Through Minors And Unemployed Youths FBI Claims Network Extends To The US And Canada


Recommended News
Trending
Just Now