ਕੈਨੇਡਾ ਭੇਜੀਆਂ ਪਾਵਨ ਬੀੜਾਂ ’ਤੇ ਵਿਵਾਦ ਵਿਚਕਾਰ ਐਸਜੀਪੀਸੀ ਦਾ ਸਪੱਸ਼ਟੀਕਰਨ, ਕਿਹਾ- ਸਾਰੀ ਕਾਰਵਾਈ ਮਰਿਆਦਾ ਅਨੁਸਾਰ    ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ ਨਤਮਸਤਕ ਹੋਏ ਬਿਕਰਮ ਮਜੀਠੀਆ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ    ਮਮਦੋਟ 'ਚ ਦੁਖਦਾਈ ਘਟਨਾ: ਵੀਡੀਓ ਬਣਾਉਣ ਤੋਂ ਬਾਅਦ ਜ਼ਹਿਰੀਲਾ ਪਦਾਰਥ ਨਿਗਲਣ ਵਾਲੇ ਨੌਜਵਾਨ ਦੀ ਮੌਤ    ਡਿਊਟੀ ਸਮੇਂ ਮਸਾਜ ਕਰਵਾਉਣ ਦਾ ਮਾਮਲਾ: ਪ੍ਰਸ਼ਾਸਨ ਦੀ ਸਖ਼ਤ ਕਾਰਵਾਈ, ਦੋ ਬਰਖਾਸਤ, ਇੱਕ ਮੁਅੱਤਲ    ਪੰਜ ਸਾਲਾ ਬੱਚੀ 'ਤੇ ਆਵਾਰਾ ਕੁੱਤੇ ਦਾ ਖੌਫ਼ਨਾਕ ਹਮਲਾ, ਪਿਤਾ ਸਮੇਤ ਚਾਰ ਜ਼ਖ਼ਮੀ    ਮਾਂ ਵੈਸ਼ਨੋ ਦੇਵੀ ਯਾਤਰਾ ਹੋਈ ਹੋਰ ਸੁਖਾਲੀ, ਪੰਜਾਬ ਰੋਡਵੇਜ਼ ਨੇ ਲੁਧਿਆਣਾ ਤੇ ਜਲੰਧਰ ਤੋਂ ਕਟੜਾ ਲਈ ਸ਼ੁਰੂ ਕੀਤੀ ਸਿੱਧੀ ਵੋਲਵੋ ਸੇਵਾ    41 ਦਿਨਾਂ ਵਿੱਚ ਇਨਸਾਫ਼: ਡੇਢ ਸਾਲਾ ਆਰਵ ਦੇ ਬੇਰਹਿਮ ਕਤਲ ਮਾਮਲੇ ’ਚ ਦੋਸ਼ੀ ਵਿਰਾਜ ਨੂੰ ਫਾਂਸੀ ਦੀ ਸਜ਼ਾ    SIR-2026 ਦੀ ਰਫ਼ਤਾਰ ਵਧਾਉਣ ਲਈ ਪੰਜਾਬ ਵਿੱਚ 11 ਤੇ 12 ਜੁਲਾਈ ਨੂੰ ਵਿਸ਼ੇਸ਼ ਕੈਂਪ    ਲੁਧਿਆਣਾ ਵਿੱਚ ‘ਆਪਰੇਸ਼ਨ ਪ੍ਰਹਾਰ 3.0’ ਤਹਿਤ ਪੁਲਿਸ ਦੀ ਵੱਡੀ ਛਾਪੇਮਾਰੀ, 226 ਥਾਵਾਂ ’ਤੇ ਕਾਰਵਾਈ, 199 ਵਿਅਕਤੀ ਕਾਬੂ    ਚੰਡੀਗੜ੍ਹ ਵਿੱਚ ਹਜ਼ਾਰਾਂ ਕਿਸਾਨਾਂ ਦਾ ਵਿਸ਼ਾਲ ਰੋਸ ਪ੍ਰਦਰਸ਼ਨ, ਵਪਾਰ ਸਮਝੌਤੇ ਅਤੇ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਗੱਜੀਆਂ ਜਥੇਬੰਦੀਆਂ   
ਉਡੀਕ ਮੁੱਕੀ: ਜੰਗਲਾਤ ਵਿਭਾਗ ਦੇ 516 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਅੱਜ CM Mann ਵੰਡਣਗੇ ਨਿਯੁਕਤੀ ਪੱਤਰ
July 13, 2026
The-Wait-Is-Over-CM-Mann-To-Dist

Punjab Speaks Team / Punjab

ਮੁਹਾਲੀ :ਪੰਜਾਬ ਦੇ ਜੰਗਲਾਤ ਵਿਭਾਗ ਵਿਚ ਲਗਭਗ ਪਿਛਲੇ ਡੇਢ ਦਹਾਕੇ ਤੋਂ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਉਡੀਕ ਹੁਣ ਖ਼ਤਮ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਜ 516 ਜੰਲਗਾਤ ਕਾਮਿਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਨਿਯੁਕਤੀ ਪੱਤਰ ਵੰਡਣਗੇ।

ਇਸ ਸਬੰਧੀ ਮੁਹਾਲੀ ਦੇ ਫੇਜ਼-8 ਸਥਿਤ ਵਿਕਾਸ ਭਵਨ ਵਿਖੇ ਨਿਯੁਕਤ ਪੱਤਰ ਵੰਡ ਸਮਾਰੋਹ ਕਰਵਾਇਆ ਜਾ ਰਿਹਾ ਹੈ। ਸੀਐਮ ਮਾਨ ਅੱਜ ਦੁਪਹਿਰ ਕਰੀਬ 12 ਵਜੇ ਪਹੁੰਚਣਗੇ।

ਕਾਬਿਲੇਗੌਰ ਹੈ ਕਿ ਬੀਤੀ 6 ਜੁਲਾਈ ਨੂੰ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਮੋਹਰੀ ਆਗੂਆਂ ਦੀ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਪੈਨਲ ਬੈਠਕ ਹੋਈ ਸੀ। ਜਿਸ ਵਿਚ ਮੰਤਰੀ ਨੇ ਉਕਤ ਜੰਗਲਾਤ ਕਾਮਿਆਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਅਤੇ ‘ਆਪ’ ਦੇ ਚੋਣ ਵਾਅਦੇ ਮੁਤਾਬਕ ਕੱਚੇ ਕਾਮਿਆਂ ਨੂੰ ਜਲਦੀ ਪੱਕੇ ਕਰਨ ਦਾ ਭਰੋਸਾ ਦਿੱਤਾ ਸੀ।

ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸੰਕਰ ਅਤੇ ਸੂਬਾ ਸਕੱਤਰ ਜਸਵਿੰਦਰ ਸਿੰਘ ਸੌਜਾ ਨੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਵਿਭਾਗੀ ਜਾਣਕਾਰੀ ਨਾਲ ਸਾਂਝੀ ਕਰਦਿਆਂ ਕਿਹਾ ਕਿ ਜਥੇਬੰਦੀਆਂ ਦੀਆਂ ਕੋਸ਼ਿਸ਼ਾਂ, ਮੁਲਾਜ਼ਮ ਸੰਘਰਸ਼ ਲਹਿਰ ਤਹਿਤ ਕੀਤੇ ਗਏ ਲੜੀਵਾਰ ਸੰਘਰਸ਼ ਨੂੰ ਬੂਰ ਪੈ ਗਿਆ ਹੈ ਅਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਜੰਗਲਾਤ ਵਿਭਾਗ ਦੇ 516 ਕੱਚੇ ਕਾਮਿਆਂ ਨੂੰ ਵਿਕਾਸ ਭਵਨ ਮੁਹਾਲੀ ਵਿਖੇ ਨਿਯੁਕਤੀ ਪੱਤਰ ਵੰਡਣਗੇ।


The Wait Is Over CM Mann To Distribute Appointment Letters Today To Regularize 516 Contractual Employees Of The Forest Department


Recommended News
Trending
Just Now