ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
IPL 2026 : Shubman Gill GT ਟੀਮ ਤੋਂ ਬਾਹਰ, ਪ੍ਰੇਮੀਆਂ ਲਈ ਵੱਡਾ ਝਟਕਾ
April 6, 2026
IPL-2026-Shubman-Gill-Out-Of-GT-

Punjab Speaks Team / Punjab

06 ਅਪ੍ਰੈਲ 2026 :ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ ਲੱਗਿਆ ਹੈ। ਦੱਸ ਦੇਈਏ ਕਿ ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਵਿਚਕਾਰ ਗੁਜਰਾਤ ਟਾਈਟਨਸ (GT) ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਟੀਮ ਦੇ ਸਟਾਰ ਬੱਲੇਬਾਜ਼ ਅਤੇ ਕਪਤਾਨ ਸ਼ੁਭਮਨ ਗਿੱਲ ਸੱਟ ਕਾਰਨ ਰਾਜਸਥਾਨ ਰਾਇਲਜ਼ ਵਿਰੁੱਧ ਖੇਡੇ ਗਏ ਮਹੱਤਵਪੂਰਨ ਮੁਕਾਬਲੇ ਵਿੱਚ ਨਹੀਂ ਖੇਡੇ। ਗਿੱਲ ਦੀ ਗੈਰ-ਹਾਜ਼ਰੀ ਵਿੱਚ ਅਫ਼ਗਾਨਿਸਤਾਨੀ ਦਿੱਗਜ ਰਾਸ਼ਿਦ ਖਾਨ ਨੇ ਟੀਮ ਦੀ ਕਮਾਨ ਸੰਭਾਲੀ।

ਜਾਣੋ ਕਿਉਂ ਹੋਏ ਟੀਮ ਤੋਂ ਬਾਹਰ?

ਰਾਸ਼ਿਦ ਖਾਨ ਨੇ ਟਾਸ ਦੇ ਸਮੇਂ ਦੱਸਿਆ ਸੀ ਕਿ ਗਿੱਲ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਹੈ, ਜਿਸ ਕਾਰਨ ਉਹ ਮੈਦਾਨ ‘ਤੇ ਨਹੀਂ ਉਤਰ ਸਕੇ। ਗੁਜਰਾਤ ਟਾਈਟਨਸ ਦੇ ਸਹਾਇਕ ਕੋਚ ਪਾਰਥਿਵ ਪਟੇਲ ਨੇ ਗਿੱਲ ਦੀ ਸਿਹਤ ‘ਤੇ ਅਪਡੇਟ ਦਿੰਦਿਆਂ ਕਿਹਾ ਕਿ ਸ਼ੁਭਮਨ ਨੂੰ ਪਿਛਲੇ ਦੋ ਦਿਨਾਂ ਤੋਂ ਇਹ ਸਮੱਸਿਆ ਸੀ। ਉਨ੍ਹਾਂ ਉਮੀਦ ਜਤਾਈ ਕਿ ਇਹ ਸੱਟ ਬਹੁਤ ਜ਼ਿਆਦਾ ਗੰਭੀਰ ਨਹੀਂ ਹੈ ਅਤੇ ਉਹ ਜਲਦੀ ਹੀ ਵਾਪਸੀ ਕਰਨਗੇ।

ਗੁਜਰਾਤ ਟਾਈਟਨਸ ਦਾ ਅਗਲਾ ਮੁਕਾਬਲਾ 8 ਅਪ੍ਰੈਲ ਨੂੰ ਦਿੱਲੀ ਕੈਪੀਟਲਜ਼ ਵਿਰੁੱਧ ਹੋਣਾ ਹੈ। ਕੋਚ ਪਾਰਥਿਵ ਪਟੇਲ ਅਨੁਸਾਰ, ਟੀਮ ਪ੍ਰਬੰਧਨ ਨੂੰ ਉਮੀਦ ਹੈ ਕਿ ਗਿੱਲ ਉਸ ਮੈਚ ਤੱਕ ਪੂਰੀ ਤਰ੍ਹਾਂ ਫਿੱਟ ਹੋ ਜਾਣਗੇ ਅਤੇ ਖੇਡਣ ਲਈ ਤਿਆਰ ਹੋਣਗੇ, ਹਾਲਾਂਕਿ ਇਸ ਬਾਰੇ ਅੰਤਿਮ ਫੈਸਲਾ ਉਨ੍ਹਾਂ ਦੀ ਸਰੀਰਕ ਸਥਿਤੀ ਨੂੰ ਦੇਖ ਕੇ ਹੀ ਲਿਆ ਜਾਵੇਗਾ। ਸੂਤਰਾਂ ਅਨੁਸਾਰ, ਪਿਛਲੇ 18 ਮਹੀਨਿਆਂ ਵਿੱਚ ਇਹ ਚੌਥੀ ਵਾਰ ਹੈ ਜਦੋਂ ਸ਼ੁਭਮਨ ਗਿੱਲ ਨੂੰ ਸੱਟ ਕਾਰਨ ਮੈਦਾਨ ਤੋਂ ਬਾਹਰ ਹੋਣਾ ਪਿਆ ਹੈ। ਇੱਥੇ ਜਾਣੋ ਕਦੋਂ-ਕਦੋਂ ਹੋਏ ਟੀਮ ਤੋਂ ਬਾਹਰ…?

ਅਕਤੂਬਰ 2024: ਗਰਦਨ ਦੀ ਜਕੜਨ ਕਾਰਨ ਨਿਊਜ਼ੀਲੈਂਡ ਵਿਰੁੱਧ ਪਹਿਲੇ ਟੈਸਟ ਤੋਂ ਬਾਹਰ ਰਹੇ।
ਨਵੰਬਰ 2024: ਅੰਗੂਠੇ ਦੀ ਸੱਟ ਕਾਰਨ ਬਾਰਡਰ ਗਾਵਸਕਰ ਟਰਾਫੀ ਦਾ ਪਹਿਲਾ ਟੈਸਟ ਨਹੀਂ ਖੇਡ ਸਕੇ।
ਨਵੰਬਰ 2025: ਗਰਦਨ ਦੀ ਸੱਟ ਕਾਰਨ ਦੱਖਣੀ ਅਫਰੀਕਾ ਵਿਰੁੱਧ ਦੂਜੇ ਟੈਸਟ ਤੋਂ ਬਾਹਰ ਹੋਏ।
ਅਪ੍ਰੈਲ 2026: ਹੁਣ ਮਾਸਪੇਸ਼ੀਆਂ ਵਿੱਚ ਖਿਚਾਅ ਕਾਰਨ ਆਈਪੀਐਲ ਮੈਚ ਮਿਸ ਕੀਤਾ।

ਗੁਜਰਾਤ ਟਾਈਟਨਸ ਦੇ ਪ੍ਰਸ਼ੰਸਕ ਅਰਦਾਸ ਕਰ ਰਹੇ ਹਨ ਕਿ ਉਨ੍ਹਾਂ ਦਾ ਕਪਤਾਨ ਜਲਦੀ ਠੀਕ ਹੋ ਕੇ ਵਾਪਸੀ ਕਰੇ ਤਾਂ ਜੋ ਟੀਮ ਆਪਣੀ ਜਿੱਤ ਦੀ ਲੈਅ ਬਰਕਰਾਰ ਰੱਖ ਸਕਣ।

ਰੌਇਲ ਚੈਲੰਜਰਜ਼ ਬੰਗਲੁਰੂ ਨੇ ਆਪਣੇ ਘਰੇਲੂ ਮੈਦਾਨ ਚਿੰਨਾਸਵਾਮੀ ਸਟੇਡੀਅਮ ਵਿੱਚ IPL 2026 ਦਾ ਸਭ ਤੋਂ ਵੱਡਾ ਸਕੋਰ ਖੜ੍ਹਾ ਕੀਤਾ। ਐਤਵਾਰ ਨੂੰ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਖੇਡਦਿਆਂ ਬੰਗਲੁਰੂ ਦੀ ਟੀਮ ਨੇ ਵੀਹ ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ ’ਤੇ 250 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਚੇਨਈ ਦੀ ਟੀਮ 207 ਦੌੜਾਂ ਹੀ ਬਣਾ ਸਕੀ ਤੇ ਬੰਗਲੁਰੂ ਨੇ ਮੈਚ 43 ਦੌੜਾਂ ਨਾਲ ਜਿੱਤ ਲਿਆ।

ਬੰਗਲੁਰੂ ਦੀ ਟੀਮ ਵੱਲੋਂ ਟਿਮ ਡੇਵਿਡ ਨੇ ਤੂਫ਼ਾਨੀ ਬੱਲੇਬਾਜ਼ੀ ਕਰਦਿਆਂ ਸਿਰਫ਼ 25 ਗੇਂਦਾਂ ਵਿੱਚ 8 ਛੱਕਿਆਂ ਦੀ ਮਦਦ ਨਾਲ 70 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਕਪਤਾਨ ਰਜਤ ਨੇ 48 ਅਤੇ ਦੇਵਦੱਤ ਨੇ 50 ਦੌੜਾਂ ਦਾ ਅਹਿਮ ਯੋਗਦਾਨ ਪਾਇਆ।

ਜਵਾਬੀ ਪਾਰੀ ਵਿੱਚ ਚੇਨਈ ਸੁਪਰ ਕਿੰਗਜ਼ ਦੀ ਟੀਮ 17 ਓਵਰਾਂ ਬਾਅਦ 8 ਵਿਕਟਾਂ ਗੁਆ ਕੇ 180 ਦੌੜਾਂ ਹੀ ਬਣਾ ਸਕੀ ਸੀ। ਚੇਨਈ ਵੱਲੋਂ ਪ੍ਰਸ਼ਾਂਤ ਵੀਰ 43 ਦੌੜਾਂ ਬਣਾ ਕੇ ਭੁਵਨੇਸ਼ਵਰ ਕੁਮਾਰ ਦੀ ਗੇਂਦ ‘ਤੇ ਕੈਚ ਆਊਟ ਹੋਏ। ਟੀਮ ਦੇ ਹੋਰ ਬੱਲੇਬਾਜ਼ਾਂ ਵਿੱਚੋਂ ਜੈਮੀ ਓਵਰਟਨ ਨੇ 37 ਅਤੇ ਸ਼ਿਵਮ ਦੂਬੇ ਨੇ 18 ਦੌੜਾਂ ਬਣਾਈਆਂ ਜਦਕਿ ਕਪਤਾਨ ਰਿਤੂਰਾਜ ਗਾਇਕਵਾੜ ਸਿਰਫ਼ 7 ਦੌੜਾਂ ਬਣਾ ਕੇ ਹੀ ਪੈਵੇਲੀਅਨ ਪਰਤ ਗਏ। ਬੰਗਲੁਰੂ ਦੀ ਗੇਂਦਬਾਜ਼ੀ ਵਿੱਚ ਜੈਕਬ ਡਫੀ ਅਤੇ ਕਰੁਣਾਲ ਪਾਂਡਿਆ ਨੇ 2-2 ਵਿਕਟਾਂ ਹਾਸਲ ਕੀਤੀਆਂ, ਜਦਕਿ ਭੁਵਨੇਸ਼ਵਰ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ।

IPL 2026 Shubman Gill Out Of GT Team Big Blow For Fans


Recommended News
Trending
Just Now