ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
Sahara India ਨਿਵੇਸ਼ਕਾਂ ਨੂੰ ਵੱਡੀ ਰਾਹਤ, 10 ਲੱਖ ਰੁਪਏ ਤੱਕ ਰਿਫੰਡ ਦਾ ਐਲਾਨ; ਜਾਣੋ ਕਿਵੇਂ ਕਰਨਾ ਹੈ ਕਲੇਮ
February 27, 2026
Sahara-India-Announces-Big-Relie

Punjab Speaks Team / Panjab

ਨਵੀਂ ਦਿੱਲੀ, 27 ਫਰਵਰੀ 2026 :- ਪਹਿਲਾਂ ਸਹਾਰਾ ਇੰਡੀਆ ਰਿਫੰਡ ਰਾਹੀਂ ਸਿਰਫ਼ 50 ਹਜ਼ਾਰ ਰੁਪਏ ਤੱਕ ਦੇ ਕਲੇਮ ਦਾ ਦਾਅਵਾ ਕੀਤਾ ਜਾ ਸਕਦਾ ਸੀ। ਹੁਣ ਇਸ ਨੂੰ ਵਧਾ ਕੇ 10 ਲੱਖ ਰੁਪਏ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ 19 ਨਵੰਬਰ 2025 ਤੋਂ ਰਿਫੰਡ ਦੀ ਲਿਮਟ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਸੀ।

ਸਹਾਰਾ ਇੰਡੀਆ ਦੀਆਂ ਕੰਪਨੀਆਂ ‘ਚ ਨਿਵੇਸ਼ ਕਰਨ ਵਾਲੇ ਲੋਕਾਂ ਲਈ ਚੰਗੀ ਖ਼ਬਰ ਹੈ, ਕਿਉਂਕਿ ਹੁਣ ਰਿਫੰਡ ਮਿਲਣ ਜਾ ਰਿਹਾ ਹੈ। ਕੰਪਨੀ ਦੇ ਬੰਦ ਹੋਣ ਤੋਂ ਬਾਅਦ ਨਿਵੇਸ਼ਕ ਲੰਬੇ ਸਮੇਂ ਤੋਂ ਆਪਣੇ ਪੈਸਿਆਂ ਦੀ ਉਡੀਕ ਕਰ ਰਹੇ ਸਨ। ਜੇਕਰ ਕਿਸੇ ਨੇ ਪਹਿਲਾਂ ਹੀ ਕਲੇਮ (ਦਾਅਵੇ) ਲਈ ਅਪਲਾਈ ਕੀਤਾ ਹੈ, ਤਾਂ ਤੁਹਾਨੂੰ 45 ਦਿਨਾਂ ਦੀ ਉਡੀਕ ਕਰਨੀ ਪਵੇਗੀ। ਇਹ ਰਿਫੰਡ ਉਨ੍ਹਾਂ ਨਿਵੇਸ਼ਕਾਂ ਨੂੰ ਮਿਲੇਗਾ ਜਿਨ੍ਹਾਂ ਨੇ ਸਹਾਰਾ ਇੰਡੀਆ ਦੀ ਕਿਸੇ ਸਕੀਮ ‘ਚ ਪੈਸਾ ਲਗਾਇਆ ਸੀ।

ਕਲੇਮ ਦੀ ਲਿਮਟ 10 ਲੱਖ ਰੁਪਏ ਤਕ ਵਧਾਈ

ਪਹਿਲਾਂ ਸਹਾਰਾ ਇੰਡੀਆ ਰਿਫੰਡ ਰਾਹੀਂ ਸਿਰਫ਼ 50 ਹਜ਼ਾਰ ਰੁਪਏ ਤਕ ਦੇ ਕਲੇਮ ਦਾ ਦਾਅਵਾ ਕੀਤਾ ਜਾ ਸਕਦਾ ਸੀ। ਹੁਣ ਇਸ ਨੂੰ ਵਧਾ ਕੇ 10 ਲੱਖ ਰੁਪਏ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ 19 ਨਵੰਬਰ 2025 ਤੋਂ ਰਿਫੰਡ ਦੀ ਲਿਮਟ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਸੀ।

45 ਦਿਨਾਂ ਦੀ ਉਡੀਕ

ਜੇਕਰ ਤੁਸੀਂ ਸਹਾਰਾ ਇੰਡੀਆ ‘ਚ ਨਿਵੇਸ਼ ਕੀਤਾ ਸੀ ਪਰ ਦਸਤਾਵੇਜ਼ਾਂ (Documents) ਦੀ ਗਲਤੀ ਜਾਂ ਬੈਂਕ ਵੇਰਵਿਆਂ ‘ਚ ਨੁਕਸ ਕਾਰਨ ਤੁਹਾਨੂੰ ਰਿਫੰਡ ਨਹੀਂ ਮਿਲ ਸਕਿਆ ਤਾਂ ਇਹ ਤੁਹਾਡੇ ਲਈ ਵਧੀਆ ਮੌਕਾ ਹੈ। ਹਾਲਾਂਕਿ, ਇਹ ਧਿਆਨ ਰੱਖੋ ਕਿ ਜੇਕਰ ਤੁਸੀਂ ਕਲੇਮ ਲਈ ਮੁੜ ਅਪਲਾਈ ਕੀਤਾ ਹੈ ਤਾਂ ਤੁਹਾਨੂੰ 45 ਦਿਨ ਇੰਤਜ਼ਾਰ ਕਰਨਾ ਪਵੇਗਾ।

ਕਿੱਥੇ ਕਰੀਏ ਕਲੇਮ?

ਕਲੇਮ ਕਰਨ ਲਈ ਤੁਸੀਂ CRCS-ਸਹਾਰਾ ਰਿਫੰਡ ਪੋਰਟਲ (CRCS-Sahara Refund Portal) ‘ਤੇ ਜਾ ਸਕਦੇ ਹੋ।

ਅਪਲਾਈ ਕਿਵੇਂ ਕਰੀਏ?

  • ਸਭ ਤੋਂ ਪਹਿਲਾਂ CRCS-ਸਹਾਰਾ ਰਿਫੰਡ ਪੋਰਟਲ ‘ਤੇ ਜਾਓ।
  • ਇੱਥੇ ਮੰਗੀ ਗਈ ਜਾਣਕਾਰੀ ਜਿਵੇਂ ਕਿ ਆਧਾਰ ਨੰਬਰ, ਮੋਬਾਈਲ ਨੰਬਰ ਆਦਿ ਦਰਜ ਕਰੋ।
  • ਇਸ ਦੇ ਨਾਲ ਹੀ ਨਿਵੇਸ਼ ਦਾ ਸਬੂਤ (Proof) ਮੰਗਿਆ ਜਾ ਸਕਦਾ ਹੈ, ਉਸ ਨੂੰ ਅਪਲੋਡ ਕਰ ਕੇ ਸਬਮਿਟ ਕਰੋ।

ਮਦਦ ਕਿੱਥੋਂ ਲਈਏ?

ਜੇਕਰ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਤੁਸੀਂ ਪੋਰਟਲ ਦੇ ‘ਹੈਲਪ ਡੈਸਕ’ ‘ਤੇ ਜਾ ਕੇ ਮਦਦ ਲੈ ਸਕਦੇ ਹੋ ਜਾਂ ਫਿਰ ਹੈਲਪਲਾਈਨ ਨੰਬਰਾਂ 011-20909044 ਅਤੇ 011-20909045 ‘ਤੇ ਕਾਲ ਕਰ ਸਕਦੇ ਹੋ।

Sahara India Announces Big Relief To Investors Refund Up To Rs 10 Lakh Know How To Claim


Recommended News
Trending
Just Now