ਵੱਡੀ ਖਬਰ:- CM ਦਾ ਵੱਡਾ ਐਕਸ਼ਨ -ਸਾਬਕਾ ਮੰਤਰੀ ਲਾਲਜੀਤ ਭੁੱਲਰ ਗ੍ਰਿਫ਼ਤਾਰ    ਮੋਹਾਲੀ ਪੁਲਿਸ ਦੀ ਵੱਡੀ ਕਾਰਵਾਈ: ਪੌਣੇ ਤਿੰਨ ਕਿਲੋ ਅਫੀਮ ਸਮੇਤ ਸਪਲਾਇਰ ਨੂੰ ਕਾਬੂ ਕੀਤਾ    ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ 'ਤੇ ਨਕਾਬਪੋਸ਼ ਹਮਲਾਵਰਾਂ ਦਾ ਜਾਨਲੇਵਾ ਹਮਲਾ, ਇਕ ਸਾਥੀ ਵੀ ਜ਼ਖ਼ਮੀ    "ਚੰਡੀਗੜ੍ਹ ਵਿੱਚ ਆਨਲਾਈਨ ਨਿਵੇਸ਼ ਠੱਗੀ ਦਾ ਘਟਨਾ: ਵੱਧ ਕਮਾਈ ਦਾ ਝਾਂਸਾ ਦੇ ਕੇ ਵਿਅਕਤੀ ਤੋਂ 25 ਲੱਖ ਰੁਪਏ ਠੱਗੇ"    "ਹਲਵਾਰਾ ਹਵਾਈ ਅੱਡੇ ਤੋਂ ਦਿੱਲੀ ਲਈ ਆਨਲਾਈਨ ਟਿਕਟ ਬੁਕਿੰਗ ਅਗਲੇ ਹਫ਼ਤੇ ਤੋਂ ਸ਼ੁਰੂ, ਉਦਯੋਗ ਮੰਤਰੀ ਅਰੋੜਾ ਨੇ ਕੀਤਾ ਐਲਾਨ"    "ਬਟਾਲਾ ਪੁਲਿਸ ਦੀ ਵੱਡੀ ਸਫਲਤਾ: ਗਾਂਧੀ ਚੌਂਕ 'ਚ ਨਾਕੇ ਦੌਰਾਨ ਕਾਰ ਵਿੱਚੋਂ 52 ਲੱਖ ਦੀ ਨਕਦੀ ਬਰਾਮਦ, ਪੁਲਿਸ ਪੁੱਛਗਿੱਛ ਕਰ ਰਹੀ ਹੈ"    "ਲੁਧਿਆਣਾ: ਧਾਂਦਰਾ ਰੋਡ 'ਤੇ ਮਹਿਲਾ ਤੋਂ ਸੋਨੇ ਦੀ ਚੇਨ ਸਨੈਚਿੰਗ, CCTV 'ਚ ਕੈਦ ਹੋਇਆ ਸ਼ੱਕੀ ਲੁਟੇਰਾ"    "ਪੰਜਾਬ ਵਿੱਚ ਨਸ਼ੇ ਤੇ ਗੈਂਗਸਟਰਾਂ ਵਿਰੁੱਧ ਵੱਡੀ ਕਾਰਵਾਈ: 95,881 ਤਸਕਰ ਗ੍ਰਿਫ਼ਤਾਰ, 772 ਕਰੋੜ ਦੀ ਜਾਇਦਾਦ ਜ਼ਬਤ"    "ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ, 31 ਮਾਰਚ ਤੱਕ ਕਰਵਾਓ ਜਮ੍ਹਾਂ"    "ਕੇਰਲ ਵਿਧਾਨ ਸਭਾ ਚੋਣਾਂ ਲਈ ਪੀਐਮ ਮੋਦੀ ਤੇ ਅਮਿਤ ਸ਼ਾਹ ਦਾ ਖ਼ਾਸ ਪਲਾਨ: ਭਾਜਪਾ ਦਾ ਜ਼ੋਰਦਾਰ ਪ੍ਰਚਾਰ ਕਮਪੇਨ"   
ਸੁਕੰਨਿਆ ਸਮ੍ਰਿੱਧੀ ਯੋਜਨਾ ਵਾਲਿਆਂ ਲਈ ਅਹਿਮ ਖ਼ਬਰ, 31 ਮਾਰਚ ਤੋਂ ਪਹਿਲਾਂ ਇਹ ਕੰਮ ਕਰਨਾ ਲਾਜ਼ਮੀ
March 13, 2026
Important-News-For-Sukanya-Samri

Punjab Speaks Team / Panjab

ਨਵੀਂ ਦਿੱਲੀ, 13 ਮਾਰਚ 2026 :- ਸੁਕੰਨਿਆ ਸਮ੍ਰਿੱਧੀ ਯੋਜਨਾ (Sukanya Samriddhi Yojana) ਇਕ ਮਸ਼ਹੂਰ ਸਕੀਮ ਹੈ। ਇਹ ਸਕੀਮ ਖਾਸ ਤੌਰ ‘ਤੇ ਧੀਆਂ ਲਈ ਹੈ। ਇਹ ਯੋਜਨਾ ਇਸ ਲਈ ਵੀ ਪ੍ਰਸਿੱਧ ਹੈ ਕਿਉਂਕਿ ਇਸ ਦੇ ਤਹਿਤ ਨਿਵੇਸ਼ਕਾਂ ਨੂੰ ਆਕਰਸ਼ਕ ਰਿਟਰਨ ਮਿਲ ਜਾਂਦਾ ਹੈ। ਸੁਕੰਨਿਆ ਸਮ੍ਰਿੱਧੀ ਯੋਜਨਾ ਤਹਿਤ ਨਿਵੇਸ਼ਕਾਂ ਨੂੰ 8.2 ਫੀਸਦੀ ਦਾ ਰਿਟਰਨ ਮਿਲਦਾ ਹੈ।

ਇਸ ਸਕੀਮ ਦਾ ਲਾਭ ਲੈਂਦੇ ਰਹਿਣ ਲਈ ਨਿਵੇਸ਼ਕਾਂ ਨੂੰ ਕੁਝ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਜੇਕਰ ਤੁਸੀਂ 31 ਮਾਰਚ ਤੋਂ ਪਹਿਲਾਂ ਯੋਜਨਾ ਨਾਲ ਜੁੜਿਆ ਇਹ ਕੰਮ ਪੂਰਾ ਨਹੀਂ ਕੀਤਾ ਤਾਂ ਤੁਹਾਡਾ ਖਾਤਾ ਇਨਐਕਟਿਵ (Inactive) ਹੋ ਸਕਦਾ ਹੈ।

ਇਹ ਕੰਮ ਤੁਰੰਤ ਕਰ ਲਓ ਪੂਰਾ

ਸੁਕੰਨਿਆ ਸਮ੍ਰਿੱਧੀ ਯੋਜਨਾ ਤਹਿਤ ਮਾਪਿਆਂ ਦਾ ਇੱਕ ਵਿੱਤੀ ਸਾਲ ਵਿੱਚ ਘੱਟੋ-ਘੱਟ ਇੱਕ ਵਾਰ ਨਿਵੇਸ਼ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ ਕਿਸੇ ਵਿੱਤੀ ਸਾਲ ‘ਚ ਯੋਜਨਾ ‘ਚ ਪੈਸਾ ਨਹੀਂ ਲਗਾਇਆ ਤਾਂ ਤੁਹਾਡਾ ਖਾਤਾ ਇਨਐਕਟਿਵ ਹੋ ਸਕਦਾ ਹੈ।

ਕਿੰਨੀ ਰਾਸ਼ੀ ਲਗਾਈਏ?

ਇਕ ਵਿੱਤੀ ਸਾਲ ‘ਚ ਨਿਵੇਸ਼ਕ ਘੱਟੋ-ਘੱਟ 250 ਰੁਪਏ ਲਗਾ ਸਕਦੇ ਹਨ। ਇਸ ਦੇ ਨਾਲ ਹੀ ਵੱਧ ਤੋਂ ਵੱਧ ਤੁਸੀਂ 1,50,000 ਰੁਪਏ ਨਿਵੇਸ਼ ਕਰ ਸਕਦੇ ਹੋ। ਇਸ ਲਈ ਚਾਹੇ 250 ਰੁਪਏ ਹੀ ਨਿਵੇਸ਼ ਕਰੋ ਪਰ ਇਹ ਧਿਆਨ ਰੱਖੋ ਕਿ ਤੁਸੀਂ ਹਰ ਸਾਲ ਇਸ ਸਕੀਮ ‘ਚ ਪੈਸਾ ਲਗਾ ਰਹੇ ਹੋ। ਇਹ ਪੈਸੇ ਤੁਹਾਨੂੰ ਉੱਥੇ ਜਮ੍ਹਾ ਕਰਵਾਉਣੇ ਹੋਣਗੇ, ਜਿੱਥੇ ਤੁਸੀਂ ਆਪਣੀ ਬੇਟੀ ਦੇ ਨਾਮ ‘ਤੇ ਖਾਤਾ ਖੁੱਲ੍ਹਵਾਇਆ ਹੋਵੇ।

ਕੌਣ ਕਰ ਸਕਦੈ ਨਿਵੇਸ਼?

ਇਸ ਸਕੀਮ ‘ਚ ਮਾਪੇ ਆਪਣੀ ਧੀ ਦੇ ਨਾਮ ‘ਤੇ ਪੈਸਾ ਲਗਾ ਸਕਦੇ ਹਨ। ਇੱਕ ਪਰਿਵਾਰ ਵਿੱਚ ਸਿਰਫ਼ ਦੋ ਬੇਟੀਆਂ ਲਈ ਸਕੀਮ ਤਹਿਤ ਪੈਸਾ ਲਗਾਇਆ ਜਾ ਸਕਦਾ ਹੈ ਕਿਉਂਕਿ ਇਹ ਸਰਕਾਰੀ ਯੋਜਨਾ ਹੈ, ਇਸ ਲਈ ਤੁਹਾਡਾ ਪੈਸਾ ਇੱਥੇ ਪੂਰੀ ਤਰ੍ਹਾਂ ਸੁਰੱਖਿਅਤ ਰਹਿੰਦਾ ਹੈ।

ਤੁਸੀਂ ਇਸ ਖਾਤੇ ‘ਚੋਂ ਬੇਟੀ ਦੀ ਸਿੱਖਿਆ ਲਈ ਪੈਸੇ ਕਢਵਾ ਸਕਦੇ ਹੋ। ਪਰ ਸ਼ਰਤ ਇਹ ਹੈ ਕਿ ਤੁਸੀਂ 50 ਫੀਸਦੀ ਤਕ ਨਿਕਾਸੀ ਉਦੋਂ ਹੀ ਕਰ ਸਕੋਗੇ ਜਦੋਂ ਬੇਟੀ 10ਵੀਂ ਜਮਾਤ ਪਾਸ ਕਰ ਲਵੇਗੀ। 10ਵੀਂ ਜਮਾਤ ਤੋਂ ਬਾਅਦ ਹੋਣ ਵਾਲੀ ਉੱਚ ਸਿੱਖਿਆ (Higher Education) ਲਈ ਤੁਸੀਂ 50 ਫੀਸਦੀ ਤਕ ਪੈਸਾ ਕਢਵਾ ਸਕਦੇ ਹੋ। ਸੁਕੰਨਿਆ ਸਮ੍ਰਿੱਧੀ ਯੋਜਨਾ ਤਹਿਤ ਜਮ੍ਹਾ ਪੈਸੇ ਤੁਹਾਨੂੰ ਬੇਟੀ ਦੇ 18 ਸਾਲ ਦੇ ਹੋਣ ਤੋਂ ਬਾਅਦ ਮਿਲਦੇ ਹਨ।

Important News For Sukanya Samriddhi Yojana Holders It Is Mandatory To Do This Work Before March 31


Recommended News
Trending
Just Now