ਹੈਲਮਟ ਛੋਟ 'ਤੇ ਹਾਈ ਕੋਰਟ ਦੀ ਮੋਹਰ, ਬੰਬੇ ਸਰਦਾਰਾ ਲਈ ਵਿਸ਼ੇਸ਼ ਵਿਵਸਥਾ ਨੂੰ ਸੰਵਿਧਾਨਕ ਕਰਾਰ    ਤਿੰਨ ਮਾਸੂਮ ਬੱਚਿਆਂ ਦੇ ਅੰਤਿਮ ਸੰਸਕਾਰ ਦੌਰਾਨ ਦੋਸ਼ੀ ਮਾਂ ‘ਤੇ ਲੋਕਾਂ ਦਾ ਵਿਰੋਧ, ਚਿਹਰਾ ਦੇਖਣ ਤੋਂ ਰੋਕਿਆ ਗਿਆ    ਰਿਸ਼ਵਤਖੋਰੀ ਦੇ ਦੋਸ਼ਾਂ ਹੇਠ ਸਿੱਖਿਆ ਵਿਭਾਗ ਦਾ ਅਧਿਆਪਕ ਵਿਜੀਲੈਂਸ ਵੱਲੋਂ ਕਾਬੂ    ਇੰਤਜ਼ਾਰ ਖ਼ਤਮ ... ਬੀਬੀਆਂ ਦੇ ਖ਼ਾਤਿਆਂ 'ਚ ਆਉਣ ਲੱਗੀ ਸਨਮਾਨ ਰਾਸ਼ੀ; ਵੱਜ ਗਈ ਕੈਸ਼ ਵਾਲੀ 'ਟੂ-ਟੂ!'    ਯੂਨੀਵਰਸਿਟੀ ਦੀ ਮਨਜ਼ੂਰੀ ਤੋਂ ਬਿਨਾਂ ਪ੍ਰੀਖਿਆ ਕਰਵਾਉਣ ਦਾ ਦੋਸ਼, ਮੋਬਾਈਲ ਰਾਹੀਂ ਨਕਲ ਦੀਆਂ ਤਸਵੀਰਾਂ ਨਾਲ ਮਚਿਆ ਹੜਕੰਪ    ਮੌਨਸੂਨ ਦੀ ਪਹਿਲੀ ਬਾਰਿਸ਼ ਨੇ ਮਚਾਈ ਤਬਾਹੀ, ਹਿਮਾਚਲ ਵਿੱਚ ਜਲ-ਭਰਾਵ, ਜ਼ਮੀਨ ਧਸਣ ਅਤੇ ਹਾਦਸਿਆਂ ਨਾਲ ਹਾਲਾਤ ਗੰਭੀਰ    ਪੰਜ ਸੌ ਚਾਰ ਕਰੋੜ ਦੇ ਬੈਂਕ ਘੁਟਾਲੇ ਵਿੱਚ ਸੀਬੀਆਈ ਦੀ ਵੱਡੀ ਕਾਰਵਾਈ, ਦੋ ਹੋਰ ਅਧਿਕਾਰੀ ਗ੍ਰਿਫ਼ਤਾਰ    ਹਰਪ੍ਰੀਤ ਸਿੰਘ ਸੂਦਨ ਦੀ ਚੰਡੀਗੜ੍ਹ ਵਿੱਚ ਸਕੱਤਰ ਵਜੋਂ ਤਿੰਨ ਸਾਲਾਂ ਲਈ ਨਿਯੁਕਤੀ, ਕੇਂਦਰ ਵੱਲੋਂ ਡੈਪੂਟੇਸ਼ਨ ਮਨਜ਼ੂਰ    15 ਸਾਲਾਂ ਦੀ ਉਡੀਕ ਖ਼ਤਮ: ਸੀਆਰਪੀਐੱਫ ਦੇ 250 ਤੋਂ ਵੱਧ ਅਧਿਕਾਰੀਆਂ ਨੂੰ ਮਿਲੀ ਪਹਿਲੀ ਤਰੱਕੀ    ਬੇਅਦਬੀ ਕਾਨੂੰਨ ‘ਚ ਸੋਧ ਲਾਜ਼ਮੀ: ਜਥੇਦਾਰ ਗੜਗੱਜ ਵੱਲੋਂ ਇੱਕ ਮਹੀਨੇ ਅੰਦਰ ਤਬਦੀਲੀਆਂ ਲਾਗੂ ਕਰਨ ਦੇ ਨਿਰਦੇਸ਼   
1 ਜੁਲਾਈ ਤੋਂ ਬਦਲਿਆ Aadhaar ਸਿਸਟਮ ! ਬੰਦ ਹੋਈ mAadhaar ਐਪ; ਕੀ ਤੁਹਾਡਾ ਪੁਰਾਣਾ ਡੇਟਾ ਹੋ ਜਾਵੇਗਾ ਗਾਇਬ? ਜਾਣੋ ਪੂਰਾ ਸੱਚ
July 1, 2026
Aadhaar-System-Changed-From-July

Punjab Speaks Team / Punjab

ਨਵੀਂ ਦਿੱਲੀ 01 ਜੁਲਾਈ 2026 :1 ਜੁਲਾਈ 2026 ਤੋਂ UIDAI ਨੇ ਇੱਕ ਵੱਡਾ ਡਿਜੀਟਲ ਬਦਲਾਅ ਲਾਗੂ ਕੀਤਾ ਹੈ। ਹੁਣ ਤੱਕ ਵਰਤੀ ਜਾ ਰਹੀ mAadhaar ਐਪ 30 ਜੂਨ 2026 ਤੋਂ ਅਧਿਕਾਰਤ ਤੌਰ ‘ਤੇ ਬੰਦ ਕਰ ਦਿੱਤੀ ਗਈ ਹੈ ਅਤੇ ਉਸ ਦੀ ਥਾਂ ‘ਤੇ ਨਵੀਂ Aadhaar ਐਪ ਲਾਂਚ ਕੀਤੀ ਗਈ ਹੈ।

UIDAI ਨੇ ਸਾਫ਼ ਕਿਹਾ ਹੈ ਕਿ ਯੂਜ਼ਰਸ ਨੂੰ ਹੁਣ ਨਵੀਂ ਐਪ ‘ਤੇ ਸ਼ਿਫਟ ਹੋਣਾ ਪਵੇਗਾ ਕਿਉਂਕਿ ਅੱਗੇ ਤੋਂ Aadhaar ਸੇਵਾਵਾਂ ਲਈ ਇਹੀ ਮੁੱਖ ਪਲੇਟਫਾਰਮ ਹੋਵੇਗਾ।

ਕੀ ਤੁਹਾਡਾ ਪੁਰਾਣਾ ਡੇਟਾ ਡਿਲੀਟ ਹੋ ਜਾਵੇਗਾ

ਜਦੋਂ ਤੋਂ mAadhaar ਐਪ ਬੰਦ ਹੋਣ ਦੀ ਖ਼ਬਰ ਆਈ ਹੈ, ਉਦੋਂ ਤੋਂ ਹੀ ਲੋਕਾਂ ਦੇ ਮਨ ਵਿੱਚ ਇਹ ਸਵਾਲ ਬਣਿਆ ਹੋਇਆ ਹੈ ਕਿ mAadhaar ਐਪ ਵਿੱਚ ਜੋ ਵੀ ਡੇਟਾ ਹੈ, ਉਹ ਡਿਲੀਟ ਤਾਂ ਨਹੀਂ ਹੋ ਜਾਵੇਗਾ। ਇਸ ਦਾ ਜਵਾਬ ਹੈ ‘ਨਹੀਂ’… UIDAI ਨੇ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਹੈ ਕਿ ਤੁਹਾਡਾ Aadhaar ਡੇਟਾ ਮਿਟ ਜਾਵੇਗਾ। ਇਸ ਦੇ ਨਾਲ ਹੀ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਤੁਹਾਡਾ ਪੂਰਾ ਡੇਟਾ ਸੁਰੱਖਿਅਤ ਰਹੇਗਾ ਕਿਉਂਕਿ ਇਹ ਐਪ ਵਿੱਚ ਨਹੀਂ, ਸਗੋਂ UIDAI ਦੇ ਸੈਂਟਰਲ ਡੇਟਾਬੇਸ ਵਿੱਚ ਸਟੋਰ ਰਹਿੰਦਾ ਹੈ।

ਹਾਲਾਂਕਿ, ਜਦੋਂ ਤੁਸੀਂ ਨਵੀਂ ਐਪ ਡਾਊਨਲੋਡ ਕਰੋਗੇ, ਤਾਂ ਤੁਹਾਨੂੰ ਦੁਬਾਰਾ ਲੌਗਇਨ ਜਾਂ ਰਜਿਸਟ੍ਰੇਸ਼ਨ ਕਰਨੀ ਪਵੇਗੀ।

ਕਿਉਂ ਬੰਦ ਕੀਤੀ ਗਈ mAadhaar ਐਪ

ਪੁਰਾਣੀ mAadhaar ਐਪ ਨੂੰ ਹਟਾਉਣ ਦੇ ਪਿੱਛੇ ਕਈ ਕਾਰਨ ਹਨ।

ਪੁਰਾਣਾ ਇੰਟਰਫੇਸ ਅਤੇ ਟੈਕਨਾਲੋਜੀ

ਵਧਦੇ ਸਾਈਬਰ ਫਰਾਡ ਅਤੇ ਡੇਟਾ ਸਿਕਿਉਰਿਟੀ ਦੀ ਚੁਣੌਤੀ

ਡਿਜੀਟਲ ਐਕਸਪੀਰੀਅੰਸ ਦੀ ਲੋੜ

ਦੱਸ ਦੇਈਏ ਕਿ ਨਵੀਂ ਐਪ ਇਨ੍ਹਾਂ ਹੀ ਕਮੀਆਂ ਨੂੰ ਦੂਰ ਕਰਨ ਲਈ ਲਿਆਂਦੀ ਗਈ ਹੈ ਅਤੇ ਇਸ ਵਿੱਚ ਵਧੇਰੇ ਸੁਰੱਖਿਅਤ ਸਿਸਟਮ ਦਿੱਤਾ ਗਿਆ ਹੈ।

ਨਵੀਂ Aadhaar ਐਪ ਦੇ ਦਮਦਾਰ ਫੀਚਰਸ

ਨਵੀਂ Aadhaar ਐਪ ਸਿਰਫ਼ ਇੱਕ ਅਪਡੇਟ ਨਹੀਂ, ਸਗੋਂ ਪੂਰੀ ਤਰ੍ਹਾਂ ਅਪਗ੍ਰੇਡਡ ਵਰਜ਼ਨ ਹੈ।

Face Authentication ਤੋਂ ਲਾਗਇਨ: ਚਿਹਰੇ ਦੀ ਪਛਾਣ ਰਾਹੀਂ ਲੌਗਇਨ ਕਰਨ ਦੀ ਸਹੂਲਤ।

QR Code ਅਧਾਰਤ Aadhaar ਸ਼ੇਅਰਿੰਗ: ਪੂਰਾ ਡੇਟਾ ਦੇਣ ਦੀ ਲੋੜ ਨਹੀਂ।

Selective Data Sharing: ਜਿੰਨੀ ਜਾਣਕਾਰੀ ਚਾਹੀਦੀ ਹੈ, ਸਿਰਫ਼ ਉੱਨੀ ਹੀ ਸਾਂਝੀ ਕਰੋ।

ਮੋਬਾਈਲ ਨੰਬਰ ਅਤੇ ਐਡਰੈੱਸ ਅਪਡੇਟ: ਐਪ ਰਾਹੀਂ ਹੀ ਬਦਲਾਅ ਕਰਨ ਦੀ ਸੁਵਿਧਾ।

Biometric Lock/Unlock ਫੀਚਰ: ਤੁਹਾਡੀ ਬਾਇਓਮੀਟ੍ਰਿਕ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ।

ਮਲਟੀਪਲ ਪ੍ਰੋਫਾਈਲ: ਇੱਕ ਹੀ ਫ਼ੋਨ ਵਿੱਚ 5 Aadhaar ਪ੍ਰੋਫਾਈਲ ਜੋੜਨ ਦੀ ਸਹੂਲਤ।

ਇਸ ਐਪ ਦਾ ਮਕਸਦ ਤੁਹਾਡੀ ਪਛਾਣ ਨੂੰ ਜ਼ਿਆਦਾ ਸੁਰੱਖਿਅਤ ਅਤੇ ਤੁਹਾਡੇ ਕੰਟਰੋਲ ਵਿੱਚ ਰੱਖਣਾ ਹੈ।

ਨਵੀਂ ਐਪ ‘ਚ ਕਿਵੇਂ ਕਰੀਏ ਰਜਿਸਟ੍ਰੇਸ਼ਨ

ਨਵੀਂ Aadhaar ਐਪ ਦੀ ਵਰਤੋਂ ਕਰਨ ਲਈ

Google Play Store ਜਾਂ App Store ਤੋਂ ਨਵੀਂ ਐਪ ਡਾਊਨਲੋਡ ਕਰੋ।

ਆਪਣਾ ਨੰਬਰ ਦਰਜ ਕਰੋ।

OTP ਜਾਂ ਬਾਇਓਮੀਟ੍ਰਿਕ ਵੈਰੀਫਿਕੇਸ਼ਨ ਕਰੋ।

6 ਅੰਕਾਂ ਦਾ PIN (ਛੇ ਡਿਜਿਟ ਪਿੰਨ) ਸੈੱਟ ਕਰੋ।

ਇਸ ਤੋਂ ਬਾਅਦ ਤੁਸੀਂ ਸਾਰੀਆਂ ਸੇਵਾਵਾਂ ਦਾ ਲਾਭ ਉਠਾ ਸਕਦੇ ਹੋ।

Aadhaar System Changed From July 1 MAadhaar App Discontinued Will Your Old Data Vanish Know The Full Truth


Recommended News
Punjab Speaks ad image
Trending
Just Now