ਮੁਕਤਸਰ-ਬਠਿੰਡਾ ਰੋਡ 'ਤੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਇਕ ਦੀ ਮੌਤ, ਇਕ ਗੰਭੀਰ ਜ਼ਖਮੀ    ਹਾਈਜੈਕ ਹੋਈ ਰੇਲਗੱਡੀ 'ਚੋਂ ਪਾਕਿਸਤਾਨ ਨੇ ਕਿਵੇਂ ਬਚਾਏ ਯਾਤਰੀ, ਆਤਮਘਾਤੀ ਜੈਕਟਾਂ ਪਾਕੇ ਲੋਕਾਂ 'ਚ ਬੈਠੇ ਸਨ ਲੜਾਕੇ    ਤਲਾਸ਼ੀ ਲੈਣ ਗਏ ਥਾਣੇਦਾਰ ’ਤੇ ਤਸਕਰ ਪਰਿਵਾਰ ਨੇ ਕੀਤਾ ਹਮਲਾ, ਪਿਓ-ਪੁੱਤ ਤੇ ਨੂੰਹ ਖ਼ਿਲਾਫ਼ ਮਾਮਲਾ ਦਰਜ    ਲਾਪਤਾ ਲੜਕੀ ਦੀ ਨਹਿਰ ‘ਚੋਂ ਮਿਲੀ ਲਾਸ਼, ਔਰਤ ਸਮੇਤ ਪੰਜ ਕਾਬੂ, SHO ਮੁਅੱਤਲ    ਰਿਹਾਇਸ਼ੀ ਇਲਾਕੇ 'ਚ ਚੱਲ ਰਹੀ ਬਰਫ਼ ਦੀ ਫੈਕਟਰੀ 'ਚੋਂ ਅਮੋਨੀਆ ਗੈਸ ਲੀਕ, ਮੌਕੇ 'ਤੇ ਪੁੱਜੀਆਂ ਫਾਇਰ ਬ੍ਰਿਗੇ਼ਡ ਦੀਆਂ ਟੀਮਾਂ    UAE ਦੇ ਰਾਜਦੂਤ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ, ਵਪਾਰ, ਵਣਜ ਅਤੇ ਹਵਾਈ ਸੰਪਰਕ ਬਾਰੇ ਹੋਇਆ ਵਿਚਾਰ-ਵਟਾਂਦਰਾ    ਪੰਜਾਬੀ ਗਾਇਕ ਕਾਕਾ ਨੇ ਧੋਖਾਧੜੀ ਤੇ ਜਬਰਨ ਵਸੂਲੀ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ, ਇਸ ਮਿਊਜ਼ਿਕ ਕੰਪਨੀ 'ਤੇ ਲਾਏ ਦੋਸ਼    ਲੁਧਿਆਣਾ 'ਚ ਸਾਬਕਾ ਅਕਾਲੀ ਆਗੂ ਗ੍ਰਿਫਤਾਰ, ਪਤਨੀ ਦਾ ਕੁੱਟ-ਕੁੱਟ ਕੀਤਾ ਬੂਰਾ ਹਾਲ, ਜਾਣੋ ਪੂਰਾ ਮਾਮਲਾ    83,00,00,00,00,000 ਰੁਪਏ ਦੀ ਕ੍ਰਿਪਟੋ ਧੋਖਾਧੜੀ, ਜਿਸ ਵਿਅਕਤੀ ਨੂੰ ਲੱਭ ਰਿਹਾ ਸੀ ਅਮਰੀਕਾ,CBI ਨੇ ਉਸ ਸ਼ਖ਼ਸ ਨੂੰ ਭਾਰਤ ਦੇ ਇਸ ਸੂਬੇ ਤੋਂ ਕੀਤਾ ਗ੍ਰਿਫ਼ਤਾਰ    ਜ਼ਮੀਨ ਦੀ ਰਜਿਸਟਰੀ ਕਰਨ ਲਈ ਦਬਾਅ ਪਾਉਣ ’ਤੇ ਕੀਤੀ ਖੁਦਕਸ਼ੀ, ਛੇ ਖਿਲਾਫ ਕੇਸ ਦਰਜ   
ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਲਾਂਦੜਾ ਦਾ ਨੌਜਵਾਨ ਘਰੋਂ ਲਾਪਤਾ, ਅਜੇ ਤੱਕ ਨਹੀਂ ਲੱਗਾ ਪਤਾ, ਪ੍ਰਸ਼ਾਸਨ 'ਚ ਮਚੀ ਹਫੜਾ-ਦਫੜੀ
February 6, 2025
The-Youth-Of-Landra-Who-Had-Been

Punjab Speaks Team / Panjab

ਬੀਤੇ ਦਿਨ ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਦਵਿੰਦਰਜੀਤ ਪੁੱਤਰ ਸਵਰਗੀ ਦਾਸ ਰਾਮ ਵਾਸੀ ਲਾਂਦੜਾ ਸਵੇਰੇ ਤੜਕਸਾਰ ਮੋਟਰਸਾਈਕਲ ਉਤੇ ਬਾਹਰ ਗਿਆ ਸੀ, ਮੁੜ ਘਰ ਨਹੀਂ ਆਇਆ, ਜਿਸ ਕਾਰਨ ਪਰਿਵਾਰ ਤੇ ਸਥਾਨਕ ਪ੍ਰਸ਼ਾਸਨ ਵਿਚ ਹਫੜਾ ਦਫੜੀ ਮੱਚ ਗਈ ਹੈ। ਦਵਿੰਦਰਜੀਤ ਸਿੰਘ ਜੋ ਘਰੋਂ ਦੁਬਈ ਕਹਿ ਕੇ ਗਿਆ ਸੀ। ਕਿਸੇ ਤਰ੍ਹਾਂ ਅਮਰੀਕਾ ਪੁੱਜ ਗਿਆ ਦੋ ਮਹੀਨੇ ਬਾਅਦ ਅਮਰੀਕਾ ਤੋਂ ਡਿਪੋਰਟ ਹੋ ਕੇ ਬੀਤੀ ਰਾਤ 1 ਵਜੇ ਦੇ ਕਰੀਬ ਘਰ ਵਾਪਸ ਪੁੱਜਾ।

ਤੜਕਸਾਰ ਉਹ ਘਰੋਂ ਮੋਟਰਸਾਈਕਲ ਲੈ ਕੇ ਬਿਨਾ ਦੱਸੇ ਕਿਧਰੇ ਚਲਾ ਗਿਆ, ਜਿਸ ਕਾਰਨ ਉਸ ਦਾ ਪਰਿਵਾਰ ਬੇਹੱਦ ਪਰੇਸ਼ਾਨ ਹੋ ਗਿਆ। ਇਸ ਦੀ ਸੂਚਨਾ ਉਨ੍ਹਾਂ ਨੇ ਅੱਪਰਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਸਾਰ ਹੀ ਫਿਲੌਰ ਦੀ ਨਾਇਬ ਤਹਿਸੀਲਦਾਰ ਸੁਨੀਤਾ ਖਲਣ ਆਪਣੇ ਸਟਾਫ ਅਤੇ ਅੱਪਰਾ ਪੁਲਿਸ ਨਾਲ ਉਹਨਾਂ ਦੇ ਘਰ ਪਿੰਡ ਲਾਂਦੜਾ ਪੁੱਜੇ ਤੇ ਪੁੱਛਗਿੱਛ ਤੇ ਉਸ ਦੀ ਮਾਤਾ ਨੇ ਦੱਸਿਆ ਕਿ ਉਹ ਬਗੈਰ ਦੱਸੇ ਹੀ ਕਿਧਰੇ ਚਲਾ ਗਿਆ ਹੈ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਉਸਦੇ ਵਾਰਸਾਂ ਵੀ ਉਸ ਦੀ ਭਾਲ ਕਰ ਰਹੇ ਹਨ।

The Youth Of Landra Who Had Been Deported From America Is Missing From His Home He Has Not Been Found Yet There Is Chaos In The Administration


Recommended News
Punjab Speaks ad image
Trending
Just Now