March 13, 2025

Punjab Speaks Team / Panjab
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮਰਹਾਣਾ ਵਾਸੀ ਵਿਅਕਤੀ ਦੀ ਜ਼ਮੀਨ ਦਾ ਇਕਰਾਰਨਾਮਾ ਕਰਕੇ ਕਥਿਤ ਤੌਰ ’ਤੇ ਪੈਸੇ ਵੀ ਆਪ ਰੱਖ ਲੈਣ ਅਤੇ ਫਿਰ ਰਜਿਸਟਰੀ ਲਈ ਦਬਾਅ ਪਾਉਣ ਦੇ ਨਾਲ-ਨਾਲ ਜ਼ਮੀਨ ਉੱਪਰ ਕਬਜ਼ਾ ਕਰਨ ਦੀਆਂ ਧਮਕੀਆਂ ਤੋਂ ਤੰਗ ਆ ਕੇ ਇਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅੱਧਾ ਦਰਜਨ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ।
ਕੁਲਵਿੰਦਰ ਕੌਰ ਵਾਸੀ ਮਰਹਾਣਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਬੌਬੀ ਵਾਸੀ ਸਰਹਾਲੀ, ਡਾਕਟਰ ਕੁਲਦੀਪ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਸਰਹਾਲੀ, ਨਿਸ਼ਾਨ ਸਿੰਘ ਆੜ੍ਹਤੀਆ ਪੁੱਤਰ ਵਾਸੀ ਪਿੰਡ ਜੱਟਾ, ਸੱਤਾ ਸਿੰਘ ਵਾਸੀ ਸਰਹਾਲੀ, ਜੱਗਾ ਸਿੰਘ ਪੁੱਤਰ ਹਰਦਿਆਲ ਸਿੰਘ ਅਤੇ ਅਮਨਦੀਪ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਮਰਹਾਣਾ ਜਮੀਨਾ, ਪਲਾਟ, ਮਕਾਨ ਆਦਿ ਖਰੀਦ ਕੇ ਅੱਗੇ ਵੇਚਣ ਦਾ ਕੰਮ ਕਰਦੇ ਹਨ। ਉਕਤ ਲੋਕਾਂ ਨੇ 17 ਅਪ੍ਰੈਲ 2006 ਨੂੰ ਉਸਦੇ ਸਾਹਮਣੇ ਉਨ੍ਹਾਂ ਘਰ ਵਿਚ ਬੈਠ ਕੇ ਸਟੈਂਪ ਪੇਪਰ ’ਤੇ ਉਸਦੇ ਪਤੀ ਜੁਗਰਾਜ ਸਿੰਘ ਦੀ ਜ਼ਮੀਨ ਦਾ ਬਿਆਨਾ, ਇਕਰਾਰਨਾਮਾ ਲਿਖ ਕੇ ਉਸਦੇ ਪਤੀ ਦੇ ਦਸਤਖਤ ਕਰਵਾ ਲਏ ਸਨ। ਉਕਤ ਲੋਕਾਂ ਨੇ ਉਨ੍ਹਾਂ ਨੂੰ 3 ਲੱਖ ਰੁਪਏ ਨਕਦ ਦੇ ਦਿੱਤੇ ਅਤੇ 10 ਲੱਖ ਰੁਪਏ ਉਸਦੇ ਪਤੀ ਜੁਗਰਾਜ ਸਿੰਘ ਦੇ ਬੜੋਦਾ ਬੈਂਕ ਦੀ ਬ੍ਰਾਂਚ ਤਰਨਤਾਰਨ ਦੇ ਖਾਤੇ ਵਿਚ ਪਾ ਦਿੱਤੇ। ਉਕਤ ਵਿਅਕਤੀ ਵਾਰ ਵਾਰ ਉਨ੍ਹਾਂ ਦੇ ਘਰ ਚੱਕਰ ਮਾਰਦੇ ਰਹੇ।
Suicide Due To Pressure To Register Land Case Registered Against Six
