ਮੁਕਤਸਰ-ਬਠਿੰਡਾ ਰੋਡ 'ਤੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਇਕ ਦੀ ਮੌਤ, ਇਕ ਗੰਭੀਰ ਜ਼ਖਮੀ    ਹਾਈਜੈਕ ਹੋਈ ਰੇਲਗੱਡੀ 'ਚੋਂ ਪਾਕਿਸਤਾਨ ਨੇ ਕਿਵੇਂ ਬਚਾਏ ਯਾਤਰੀ, ਆਤਮਘਾਤੀ ਜੈਕਟਾਂ ਪਾਕੇ ਲੋਕਾਂ 'ਚ ਬੈਠੇ ਸਨ ਲੜਾਕੇ    ਤਲਾਸ਼ੀ ਲੈਣ ਗਏ ਥਾਣੇਦਾਰ ’ਤੇ ਤਸਕਰ ਪਰਿਵਾਰ ਨੇ ਕੀਤਾ ਹਮਲਾ, ਪਿਓ-ਪੁੱਤ ਤੇ ਨੂੰਹ ਖ਼ਿਲਾਫ਼ ਮਾਮਲਾ ਦਰਜ    ਲਾਪਤਾ ਲੜਕੀ ਦੀ ਨਹਿਰ ‘ਚੋਂ ਮਿਲੀ ਲਾਸ਼, ਔਰਤ ਸਮੇਤ ਪੰਜ ਕਾਬੂ, SHO ਮੁਅੱਤਲ    ਰਿਹਾਇਸ਼ੀ ਇਲਾਕੇ 'ਚ ਚੱਲ ਰਹੀ ਬਰਫ਼ ਦੀ ਫੈਕਟਰੀ 'ਚੋਂ ਅਮੋਨੀਆ ਗੈਸ ਲੀਕ, ਮੌਕੇ 'ਤੇ ਪੁੱਜੀਆਂ ਫਾਇਰ ਬ੍ਰਿਗੇ਼ਡ ਦੀਆਂ ਟੀਮਾਂ    UAE ਦੇ ਰਾਜਦੂਤ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ, ਵਪਾਰ, ਵਣਜ ਅਤੇ ਹਵਾਈ ਸੰਪਰਕ ਬਾਰੇ ਹੋਇਆ ਵਿਚਾਰ-ਵਟਾਂਦਰਾ    ਪੰਜਾਬੀ ਗਾਇਕ ਕਾਕਾ ਨੇ ਧੋਖਾਧੜੀ ਤੇ ਜਬਰਨ ਵਸੂਲੀ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ, ਇਸ ਮਿਊਜ਼ਿਕ ਕੰਪਨੀ 'ਤੇ ਲਾਏ ਦੋਸ਼    ਲੁਧਿਆਣਾ 'ਚ ਸਾਬਕਾ ਅਕਾਲੀ ਆਗੂ ਗ੍ਰਿਫਤਾਰ, ਪਤਨੀ ਦਾ ਕੁੱਟ-ਕੁੱਟ ਕੀਤਾ ਬੂਰਾ ਹਾਲ, ਜਾਣੋ ਪੂਰਾ ਮਾਮਲਾ    83,00,00,00,00,000 ਰੁਪਏ ਦੀ ਕ੍ਰਿਪਟੋ ਧੋਖਾਧੜੀ, ਜਿਸ ਵਿਅਕਤੀ ਨੂੰ ਲੱਭ ਰਿਹਾ ਸੀ ਅਮਰੀਕਾ,CBI ਨੇ ਉਸ ਸ਼ਖ਼ਸ ਨੂੰ ਭਾਰਤ ਦੇ ਇਸ ਸੂਬੇ ਤੋਂ ਕੀਤਾ ਗ੍ਰਿਫ਼ਤਾਰ    ਜ਼ਮੀਨ ਦੀ ਰਜਿਸਟਰੀ ਕਰਨ ਲਈ ਦਬਾਅ ਪਾਉਣ ’ਤੇ ਕੀਤੀ ਖੁਦਕਸ਼ੀ, ਛੇ ਖਿਲਾਫ ਕੇਸ ਦਰਜ   
1990 'ਚ ਬਣਿਆ ਘਰ 2015 ਦੇ ਕੇਸ 'ਚ ਕਿਵੇਂ ਜੋੜਿਆ ? ਖਹਿਰਾ 'ਤੇ ਹੋਈ ED ਦੀ ਕਾਰਵਾਈ ਤਾਂ ਇੱਕਜੁੱਟ ਹੋਈ ਪੰਜਾਬ ਕਾਂਗਰਸ
March 12, 2025
How-Was-The-House-Built-In-1990-

Punjab Speaks Team / Panjab

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Khaira) ਦੀ ਚੰਡੀਗੜ੍ਹ ਵਿੱਚ 3.82 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰਨ ਤੋਂ ਬਾਅਦ ਪੰਜਾਬ ਵਿੱਚ ਰਾਜਨੀਤੀ ਤੇਜ਼ ਹੋ ਗਈ ਹੈ। ਪੰਜਾਬ ਕਾਂਗਰਸ ਦੇ ਆਗੂਆਂ ਨੇ ਖਹਿਰਾ ਵਿਰੁੱਧ ਇਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ ਤੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਗੁਰਦਾਸਪੁਰ ਸੀਟ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਸੀਟ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਪਟਿਆਲਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ, ਸਾਬਕਾ ਮੰਤਰੀ ਤੇ ਜਲੰਧਰ ਕੈਂਟ ਸੀਟ ਤੋਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ, ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਸਮੇਤ ਕਈ ਲੀਡਰਾਂ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ ਹੈ।ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੰਨ 1990 ਦਾ ਬਣਿਆ ਘਰ 2015 ਦੇ ਕੇਸ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ। ਏਜੰਸੀਆਂ ਵੱਲੋਂ ਪਹਿਲਾ ਭੁਪੇਸ਼ ਬਘੇਲ ਜੀ ਦੇ ਘਰ ਰੇਡ ਕੀਤੀ ਗਈ ਤੇ ਹੁਣ ਵਿਧਾਇਕ ਸੁਖਪਾਲ ਖਹਿਰਾ ਦੀ ਧੱਕੇਸ਼ਾਹੀ ਖਿਲਾਫ਼ ਬੁਲੰਦ ਹੁੰਦੀ ਆ ਰਹੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਰੰਧਾਵਾ ਨੇ ਕਿਹਾ ਕਿ ਪਰ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜਿਵੇਂ ਏਜੰਸੀਆਂ ਬਘੇਲ ਜੀ ਦੇ ਘਰੋਂ ਖਾਲੀ ਹੱਥ ਗਈਆਂ, ਖਹਿਰਾ ਸਾਬ੍ਹ ਦੇ ਮਾਮਲੇ 'ਚ ਵੀ ਇਨ੍ਹਾਂ ਦੇ ਹੱਥ ਖਾਲੀ ਰਹਿਣ ਵਾਲੇ ਨੇ। ਤੁਹਾਡਾ ਇਹ "Operation Opposition" ਪੰਜਾਬ ਕਾਂਗਰਸ ਨੂੰ ਡਰਾ ਨਹੀਂ ਸਕਦਾ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਭਾਜਪਾ ਦੇ ਇੱਕ ਮੋਹਰੀ ਸੰਗਠਨ ਵਜੋਂ ਕੰਮ ਕਰ ਰਹੀ ਹੈ। ਸਾਰੀਆਂ ਚੋਣਾਂ ਤੋਂ ਪਹਿਲਾਂ, ਭਾਜਪਾ ਦੇਸ਼ ਭਰ ਵਿੱਚ ਹਰ ਜਗ੍ਹਾ ਆਪਣੇ ਰਾਜਨੀਤਿਕ ਵਿਰੋਧੀਆਂ ਨੂੰ ਪਰੇਸ਼ਾਨ ਕਰਨ ਲਈ ਈਡੀ ਨੂੰ ਉਤਾਰਦੀ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਈਡੀ ਨੇ ਪਹਿਲਾਂ ਭੁਪੇਸ਼ ਬਘੇਲ ਜੀ ਅਤੇ ਹੁਣ ਪੰਜਾਬ ਕਾਂਗਰਸ ਨੇਤਾ ਸੁਖਪਾਲ ਖਹਿਰਾ ਜੀ ਵਰਗੇ ਸੀਨੀਅਰ ਨੇਤਾ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਕਈ ਦਹਾਕਿਆਂ ਤੋਂ ਜਿਸ ਘਰ ਦੀ ਮਾਲਕੀ ਖਹਿਰਾ ਪਰਿਵਾਰ ਕੋਲ ਹੈ ਅੱਜ ਓਸੇ ਘਰ ਨੂੰ ਈਡੀ ਨੇ 2015 ਵਿਚ ਦਰਜ ਕੀਤੇ ਕੇਸ ਨਾਲ ਜੋੜ ਦਿੱਤਾ ਹੈ।

How Was The House Built In 1990 Linked To The 2015 Case Ed Action On Khaira United Punjab Congress


Recommended News
Punjab Speaks ad image
Trending
Just Now