October 4, 2024
Punjab Speaks Team / Punjab
ਲੁਧਿਆਣਾ- ਵੀਰਵਾਰ ਨੂੰ ਇਸ਼ਮੀਤ ਚੌਕ ਨੇੜੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਵਲੋਂ ਬਾਂਸਲ ਸਵੀਟ ਸ਼ਾਪ ਦਾ ਉਦਘਾਟਨ ਕੀਤਾ ਗਿਆ I ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸਵੀਟ ਸ਼ਾਪ ਉਸ ਬਿਲਡਿੰਗ ਵਿੱਚ ਖੋਲੀ ਗਈ ਹੈ ਜੋ ਨਗਰ ਨਿਗਮ ਵਲੋਂ ਵਪਾਰਕ ਤੋਰ ਤੇ ਪਾਸ ਨਹੀਂ ਕੀਤੀ ਗਈ I ਪਤਾ ਹੋਣ ਦੇ ਬਾਵਜੂਦ ਵਿਧਾਇਕ ਗੁਰਪ੍ਰੀਤ ਗੋਗੀ ਨੇ ਰਿਹਾਇਸ਼ੀ ਬਿਲਡਿੰਗ ਵਿੱਚ ਖੋਲੀ ਗਈ ਵੱਡੀ ਸਵੀਟ ਸ਼ਾਪ ਦਾ ਉਦਘਾਟਨ ਕੀਤਾ I
ਜਾਣਕਾਰੀ ਅਨੁਸਾਰ ਬਾਂਸਲ ਸਵੀਟ ਸ਼ਾਪ ਉਸ ਰੋਡ ਤੇ ਬਣੀ ਹੈ ਜੋ ਕਿ ਨਗਰ ਨਿਗਮ ਵਲੋਂ ਵਪਾਰਕ ਨਹੀਂ ਐਲਾਨੀ ਗਈ I ਕੁਛ ਮਹੀਨੇ ਪਹਿਲਾਂ ਇਸ ਰੋਡ ਤੇ ਬਣੀਆਂ ਸਾਰੀਆਂ ਦੁਕਾਨਾਂ ਨੂੰ ਨਗਰ ਨਿਗਮ ਵਲੋਂ ਸੀਲ ਕਰ ਦਿੱਤਾ ਗਿਆ ਸੀ ਅਤੇ ਕੁਛ ਹੀ ਘੰਟਿਆਂ ਬਾਅਦ ਵਿਧਾਇਕ ਗੋਗੀ ਨੇ ਸੀਲਾਂ ਤੋੜ ਕੇ ਦੁਕਾਨਾਂ ਖੁਲਵਾ ਦਿੱਤੀਆਂ ਸਨ I
ਹੁਣ ਉਸੇ ਰੋਡ ਤੇ ਇੱਕ ਬਿਲਡਿੰਗ (ਜੋ ਵਪਾਰਕ ਪਾਸ ਨਹੀਂ ਹੈ ) ਵਿੱਚ ਬਾਂਸਲ ਸਵੀਟ ਸ਼ੋਪ ਬਣਾਈ ਗਈ ਅਤੇ ਇਸ ਦੁਕਾਨ ਦਾ ਉਦਘਾਟਨ ਵਿਧਾਇਕ ਗੋਗੀ ਨੇ ਕੀਤਾ I ਨਗਰ ਨਿਗਮ ਅਫਸਰਾਂ ਨੇ ਦੱਬੀ ਜ਼ੁਬਾਨ ਵਿੱਚ ਕਿਹਾ ਕਿ ਕਿਓਂਕਿ ਪਹਿਲਾਂ ਵੀ ਸੀਲਾਂ ਮੌਜੂਦਾ ਸਰਕਾਰ ਦੇ ਵਿਧਾਇਕ ਨੇ ਤੋੜੀਆਂ ਸਨ ਇਸ ਲਈ ਮਸਲਾ ਰਾਜਨੀਤਿਕ ਬਣ ਚੁੱਕਾ ਹੈ ਅਤੇ ਉਹਨਾਂ ਨੂੰ ਕੋਈ ਕਾਰਵਾਈ ਨਾ ਕਰਨ ਦੇ ਵੱਡੇ ਅਫਸਰਾਂ ਵਲੋਂ ਹੁਕਮ ਹਨ I
Bansal Sweet Shop Opened In Illegal Building