April 3, 2025

Punjab Speaks Team / Panjab
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ 'ਚੋਂ ਛੁੱਟੀ ਹੋ ਮਿਲ ਗਈ ਹੈ। ਡੱਲੇਵਾਲ ਕਿਸਾਨਾਂ ਦੇ ਕਾਫਲੇ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਡੱਲੇਵਾਲ 'ਚ ਲੱਗੇ ਕਿਸਾਨ ਮੋਰਚੇ ਵਿੱਚ ਸ਼ਿਰਕਤ ਕਰਨ ਲਈ ਇਥੋਂ ਰਵਾਨਾ ਹੋਏ । ਪਾਰਕ ਹਸਪਤਾਲ ਵਿਚੋਂ ਛੁੱਟੀ ਹੋਣ ਉਪਰੰਤ ਡੱਲੇਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਿੱਥੇ ਕਿਸਾਨ ਅੰਦੋਲਨ ਦੀ ਕਵਰੇਜ ਕਰਨ 'ਤੇ ਮੀਡੀਆ ਦਾ ਧੰਨਵਾਦ ਕੀਤਾ ਓਥੇ ਹੀ ਆਖਿਆ ਕਿ ਸਰਕਾਰ ਨੇ ਧੋਖਾ ਕਰਕੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ, ਜਿਸਦੇ ਖਿਲਾਫ਼ ਮੁੜ ਤੋਂ ਅੰਦੋਲਨ ਖੜ੍ਹਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੇਰੀ ਜਿੰਦਗੀ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇੱਕ ਪਾਸੇ ਗੱਲਬਾਤ ਚਲਦੀ ਹੋਵੇ ਅਤੇ ਦੂਜੇ ਪਾਸੇ ਸਰਕਾਰ ਕਿਸਾਨਾਂ ਨੂੰ ਜ਼ਬਰੀ ਬੰਦੀ ਬਣਾ ਲਵੇ। ਉਨ੍ਹਾਂ ਕਿਹਾ ਕਿ ਬਦਲਾਅ ਵਾਲੀ ਸਰਕਾਰ ਦੇ ਨੁਮਾਇੰਦਿਆਂ ਦਾ ਨਾਮ ਟਰਾਲੀਆਂ ਚੋਰੀ ਕਰਨ 'ਚ ਆ ਰਿਹਾ ਹੈ। ਜੋ ਕਿ ਸ਼ਰਮ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਚੋਰੀ ਹੋਏ ਸਮਾਨ ਦਾ ਪਾਈ-ਪਾਈ ਦਾ ਹਿਸਾਬ ਲਿਆ ਜਾਵੇਗਾ।
Jagjit Singh Dallewal Discharged From Hospital Left For The Village In A Convoy
