ਪੰਜਾਬ ਕਾਂਗਰਸ ਦੀ ਕਲੇਸ਼ ਹਾਈਕਮਾਨ ਤੱਕ ਪਹੁੰਚੀ, ਦਿੱਲੀ ’ਚ ਨਾਰਾਜ਼ ਆਗੂਆਂ ਨਾਲ ਹੋਵੇਗੀ ਗੱਲਬਾਤ    ਹਲਕਾਏ ਕੁੱਤੇ ਨੇ ਗਾਂ ਨੂੰ ਵੱਢਿਆ, ਸੰਕਰਮਿਤ ਦੁੱਧ ਪੀਣ ਮਗਰੋਂ ਪਰਿਵਾਰ ਦੇ 9 ਮੈਂਬਰਾਂ ਨੂੰ ਲੱਗੇ ਐਂਟੀ-ਰੇਬੀਜ਼ ਟੀਕੇ    ਕਰਟੋਲੀ ਰੇਲਵੇ ਸਟੇਸ਼ਨ ਦਾ 17 ਜੁਲਾਈ ਨੂੰ ਉਦਘਾਟਨ, ਕੰਢੀ ਖੇਤਰ ਨੂੰ ਮਿਲੇਗੀ ਨਵੀਂ ਰੇਲ ਸਹੂਲਤ    ਯੂਕੇ ’ਚ ਪੰਜਾਬ ਦੀ ਧੀ ਦੀ ਦਰਦਨਾਕ ਮੌਤ, ਹੇਜ਼ ’ਚ ਕਿਰਨਦੀਪ ਕੌਰ ਦੇ ਕਤਲ ਨਾਲ ਤਰਨਤਾਰਨ ਦਾ ਪਿੰਡ ਪਿੱਦੀ ਸੋਗ ’ਚ ਡੁੱਬਿਆ    ਤਲਵੰਡੀ ਸਾਬੋ ’ਚ ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਆਕਾਸ਼ਦੀਪ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਚੁੱਕੇ ਪ੍ਰਸ਼ਾਸਨ ਦੀ ਕਾਰਵਾਈ ’ਤੇ ਸਵਾਲ    ਘਰੇਲੂ ਕਲੇਸ਼ ਨੇ ਉਜਾੜਿਆ ਪਰਿਵਾਰ: ਮਾਂ ਅਤੇ ਤਿੰਨ ਬੱਚਿਆਂ ਨੇ ਖਾਧੀ ਜ਼ਹਿਰੀਲੀ ਦਵਾਈ, ਇੱਕ ਬੱਚੇ ਦੀ ਮੌਤ    ਵੀਹ ਸਾਲ ਬਾਅਦ ਤਰਸ ਦੇ ਆਧਾਰ 'ਤੇ ਨੌਕਰੀ ਨਹੀਂ ਮਿਲ ਸਕਦੀ: ਹਾਈ ਕੋਰਟ ਨੇ ਸਪੱਸ਼ਟ ਕੀਤਾ ਕਾਨੂੰਨੀ ਸਿਧਾਂਤ    ਰਿਸ਼ਵਤਖੋਰੀ 'ਤੇ ਵਿਜੀਲੈਂਸ ਦੀ ਸਖ਼ਤ ਕਾਰਵਾਈ: ਮਾਨਸਾ ਵਿੱਚ ਪਟਵਾਰੀ ਅੱਠ ਹਜ਼ਾਰ ਰੁਪਏ ਸਮੇਤ ਕਾਬੂ    ਕੈਨੇਡਾ ਭੇਜੀਆਂ ਪਾਵਨ ਬੀੜਾਂ ’ਤੇ ਵਿਵਾਦ ਵਿਚਕਾਰ ਐਸਜੀਪੀਸੀ ਦਾ ਸਪੱਸ਼ਟੀਕਰਨ, ਕਿਹਾ- ਸਾਰੀ ਕਾਰਵਾਈ ਮਰਿਆਦਾ ਅਨੁਸਾਰ    ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ ਨਤਮਸਤਕ ਹੋਏ ਬਿਕਰਮ ਮਜੀਠੀਆ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ   
ਪੰਜਾਬ ਕਾਂਗਰਸ ਦੀ ਕਲੇਸ਼ ਹਾਈਕਮਾਨ ਤੱਕ ਪਹੁੰਚੀ, ਦਿੱਲੀ ’ਚ ਨਾਰਾਜ਼ ਆਗੂਆਂ ਨਾਲ ਹੋਵੇਗੀ ਗੱਲਬਾਤ
July 15, 2026
Punjab-Congress-Infighting-Reach

Punjab Speaks Team / Panjab

ਪੰਜਾਬ ਕਾਂਗਰਸ ਵਿੱਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਨੂੰ ਸੁਲਝਾਉਣ ਲਈ ਪਾਰਟੀ ਹਾਈਕਮਾਨ ਨੇ ਦਖਲ ਵਧਾ ਦਿੱਤਾ ਹੈ। ਲੀਡਰਸ਼ਿਪ ਨੂੰ ਲੈ ਕੇ ਵਧ ਰਹੇ ਵਿਵਾਦ ਦੇ ਮੱਦੇਨਜ਼ਰ ਦਿੱਲੀ ਵਿੱਚ ਅੱਜ ਜਾਂ ਵੀਰਵਾਰ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਸੀਨੀਅਰ ਆਗੂਆਂ ਨਾਲ ਮੀਟਿੰਗ ਹੋਣ ਦੀ ਸੰਭਾਵਨਾ ਹੈ। ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੂੰ ਵੀ ਦਿੱਲੀ ਬੁਲਾਇਆ ਗਿਆ ਹੈ। ਸੂਤਰਾਂ ਮੁਤਾਬਕ ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਕੇਸੀ ਵੇਣੂਗੋਪਾਲ ਨੇ ਪੰਜਾਬ ਦੇ ਮੌਜੂਦਾ ਹਾਲਾਤ ’ਤੇ ਚਰਚਾ ਕੀਤੀ ਹੈ। ਇਸ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਨਾਰਾਜ਼ ਆਗੂਆਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਦੀਆਂ ਚਿੰਤਾਵਾਂ ਸੁਣੀਆਂ ਜਾਣਗੀਆਂ, ਤਾਂ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਵਿੱਚ ਏਕਤਾ ਬਣਾਈ ਜਾ ਸਕੇ।

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਦਿੱਲੀ ਪਹੁੰਚ ਚੁੱਕੇ ਹਨ ਅਤੇ ਉਨ੍ਹਾਂ ਦੀ ਕੇਸੀ ਵੇਣੂਗੋਪਾਲ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਹੋਰ ਸੀਨੀਅਰ ਆਗੂ ਵੀ ਹਾਈਕਮਾਨ ਅੱਗੇ ਆਪਣਾ ਪੱਖ ਰੱਖ ਸਕਦੇ ਹਨ। ਇਸ ਤੋਂ ਪਹਿਲਾਂ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨੇ ਚੰਡੀਗੜ੍ਹ ਵਿੱਚ ਛੇ ਦਿਨ ਰਹਿ ਕੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ ਸਮੇਤ ਕਈ ਆਗੂਆਂ ਨਾਲ ਵੱਖ-ਵੱਖ ਮੁਲਾਕਾਤਾਂ ਕੀਤੀਆਂ ਸਨ ਅਤੇ ਆਪਣੀ ਰਿਪੋਰਟ ਹਾਈਕਮਾਨ ਨੂੰ ਸੌਂਪੀ ਸੀ। ਹਾਲਾਂਕਿ ਇਸ ਤੋਂ ਬਾਅਦ ਵੀ ਪਾਰਟੀ ਅੰਦਰਲੇ ਮਤਭੇਦ ਖਤਮ ਨਹੀਂ ਹੋਏ। ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਸਮਰਥਕ ਆਗੂ ਲਗਾਤਾਰ ਰਾਜਾ ਵੜਿੰਗ ਦੀ ਅਗਵਾਈ ’ਤੇ ਸਵਾਲ ਚੁੱਕਦੇ ਰਹੇ ਹਨ। ਹੁਣ ਹਾਈਕਮਾਨ ਸਾਰੀਆਂ ਧਿਰਾਂ ਨਾਲ ਗੱਲਬਾਤ ਕਰਕੇ ਅਗਲੀ ਰਣਨੀਤੀ ਤੈਅ ਕਰਨ ਦੀ ਤਿਆਰੀ ਵਿੱਚ ਹੈ।

Punjab Congress Infighting Reaches The High Command Disgruntled Leaders To Hold Talks In Delhi


Recommended News
Trending
Just Now