ਪੰਜਾਬ ਕਾਂਗਰਸ ਦੀ ਕਲੇਸ਼ ਹਾਈਕਮਾਨ ਤੱਕ ਪਹੁੰਚੀ, ਦਿੱਲੀ ’ਚ ਨਾਰਾਜ਼ ਆਗੂਆਂ ਨਾਲ ਹੋਵੇਗੀ ਗੱਲਬਾਤ    ਹਲਕਾਏ ਕੁੱਤੇ ਨੇ ਗਾਂ ਨੂੰ ਵੱਢਿਆ, ਸੰਕਰਮਿਤ ਦੁੱਧ ਪੀਣ ਮਗਰੋਂ ਪਰਿਵਾਰ ਦੇ 9 ਮੈਂਬਰਾਂ ਨੂੰ ਲੱਗੇ ਐਂਟੀ-ਰੇਬੀਜ਼ ਟੀਕੇ    ਕਰਟੋਲੀ ਰੇਲਵੇ ਸਟੇਸ਼ਨ ਦਾ 17 ਜੁਲਾਈ ਨੂੰ ਉਦਘਾਟਨ, ਕੰਢੀ ਖੇਤਰ ਨੂੰ ਮਿਲੇਗੀ ਨਵੀਂ ਰੇਲ ਸਹੂਲਤ    ਯੂਕੇ ’ਚ ਪੰਜਾਬ ਦੀ ਧੀ ਦੀ ਦਰਦਨਾਕ ਮੌਤ, ਹੇਜ਼ ’ਚ ਕਿਰਨਦੀਪ ਕੌਰ ਦੇ ਕਤਲ ਨਾਲ ਤਰਨਤਾਰਨ ਦਾ ਪਿੰਡ ਪਿੱਦੀ ਸੋਗ ’ਚ ਡੁੱਬਿਆ    ਤਲਵੰਡੀ ਸਾਬੋ ’ਚ ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਆਕਾਸ਼ਦੀਪ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਚੁੱਕੇ ਪ੍ਰਸ਼ਾਸਨ ਦੀ ਕਾਰਵਾਈ ’ਤੇ ਸਵਾਲ    ਘਰੇਲੂ ਕਲੇਸ਼ ਨੇ ਉਜਾੜਿਆ ਪਰਿਵਾਰ: ਮਾਂ ਅਤੇ ਤਿੰਨ ਬੱਚਿਆਂ ਨੇ ਖਾਧੀ ਜ਼ਹਿਰੀਲੀ ਦਵਾਈ, ਇੱਕ ਬੱਚੇ ਦੀ ਮੌਤ    ਵੀਹ ਸਾਲ ਬਾਅਦ ਤਰਸ ਦੇ ਆਧਾਰ 'ਤੇ ਨੌਕਰੀ ਨਹੀਂ ਮਿਲ ਸਕਦੀ: ਹਾਈ ਕੋਰਟ ਨੇ ਸਪੱਸ਼ਟ ਕੀਤਾ ਕਾਨੂੰਨੀ ਸਿਧਾਂਤ    ਰਿਸ਼ਵਤਖੋਰੀ 'ਤੇ ਵਿਜੀਲੈਂਸ ਦੀ ਸਖ਼ਤ ਕਾਰਵਾਈ: ਮਾਨਸਾ ਵਿੱਚ ਪਟਵਾਰੀ ਅੱਠ ਹਜ਼ਾਰ ਰੁਪਏ ਸਮੇਤ ਕਾਬੂ    ਕੈਨੇਡਾ ਭੇਜੀਆਂ ਪਾਵਨ ਬੀੜਾਂ ’ਤੇ ਵਿਵਾਦ ਵਿਚਕਾਰ ਐਸਜੀਪੀਸੀ ਦਾ ਸਪੱਸ਼ਟੀਕਰਨ, ਕਿਹਾ- ਸਾਰੀ ਕਾਰਵਾਈ ਮਰਿਆਦਾ ਅਨੁਸਾਰ    ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ ਨਤਮਸਤਕ ਹੋਏ ਬਿਕਰਮ ਮਜੀਠੀਆ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ   
ਚੰਡੀਗੜ੍ਹ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
July 17, 2026
Prime-Minister-Narendra-Modi-Has

Punjab Speaks Team / Punjab

ਚੰਡੀਗੜ੍ਹ, 17 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) :ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੰਡੀਗੜ੍ਹ ਅਤੇ ਪੰਜਾਬ ਦੇ ਦੌਰੇ ‘ਤੇ ਹਨ। ਹਰਿਆਣਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ ਪਹੁੰਚ ਗਏ ਹਨ। ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਪੀ.ਐਮ. ਨਰਿੰਦਰ ਮੋਦੀ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨੇ ਜਨਸਭਾ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 4,700 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ, ਜਿਸ ਵਿਚ ਸਿਹਤ ਸੰਭਾਲ, ਸਿੱਖਿਆ ਅਤੇ ਸੜਕੀ ਬੁਨਿਆਦੀ ਢਾਂਚੇ ਸ਼ਾਮਿਲ ਹਨ।

ਪੀ.ਐਮ. ਨੇ ਕਿਹਾ ਕਿ ਅੱਜ ਕਈ ਪ੍ਰੋਜੈਕਟ ਸ਼ੁਰੂ ਹੋ ਰਹੇ ਹਨ। ਇਸ ਤੋਂ ਪਹਿਲਾਂ ਮੈਂ ਹਰਿਆਣਾ ਵਿੱਚ ਸੀ। ਇਸ ਤੋਂ ਬਾਅਦ ਪੰਜਾਬ ਜਾਣਾ ਹੈ। ਇਹਨਾਂ ਦੋਵਾਂ ਦੇ ਵਿਚਕਾਰ ਚੰਡੀਗੜ੍ਹ ਦਾ ਪ੍ਰੋਗਰਾਮ ਹੈ। ਚੰਡੀਗੜ੍ਹ ਪੰਜਾਬ, ਹਿਮਾਚਲ ਅਤੇ ਹਰਿਆਣਾ ਨੂੰ ਜੋੜਦਾ ਹੈ। ਚੰਡੀਗੜ੍ਹ ਦੇ ਵਿਕਾਸ ਨਾਲ ਗੁਆਂਢੀ ਸੂਬਿਆਂ ਨੂੰ ਵੀ ਫ਼ਾਇਦਾ ਹੁੰਦਾ ਹੈ। ਮੈਡੀਕਲ ਦੇ ਖੇਤਰ ਵਿੱਚ ਤਾਂ ਚੰਡੀਗੜ੍ਹ ਦੂਜੇ ਰਾਜਾਂ ਲਈ ਇੱਕ ਮਿਸਾਲ ਹੈ। ਜਦੋਂ ਮੈਂ ਚੰਡੀਗੜ੍ਹ ਵਿੱਚ ਰਹਿੰਦਾ ਸੀ ਤਾਂ ਪੀ.ਜੀ.ਆਈ. (PGI) ਜਾਣਾ ਪੈਂਦਾ ਸੀ, ਕਿਉਂਕਿ ਸਾਡੇ ਸਾਥੀਆਂ ਦੇ ਪਰਿਵਾਰ ਇਲਾਜ ਲਈ ਉੱਥੇ ਆਉਂਦੇ ਸਨ। ਮੈਨੂੰ ਯਾਦ ਹੈ ਕਿ 2015 ਵਿੱਚ ਮੈਂ ਚੰਡੀਗੜ੍ਹ ਪੀ.ਜੀ.ਆਈ. ਦੇ ਕਨਵੋਕੇਸ਼ਨ ਵਿੱਚ ਆਇਆ ਸੀ। ਖ਼ੁਸ਼ੀ ਹੈ ਕਿ ਅੱਜ ਵਰਚੁਅਲੀ ਮਿਲਣ ਦਾ ਮੌਕਾ ਮਿਲ ਰਿਹਾ ਹੈ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਪੀ.ਜੀ.ਆਈ. ਦੀ ਸਮਰੱਥਾ ਵਿੱਚ ਬਹੁਤ ਸੁਧਾਰ ਹੋਇਆ ਹੈ।

Prime Minister Narendra Modi Has Arrived In Chandigarh


Recommended News
Trending
Just Now