January 21, 2026
Punjab Speaks Team / Panjab
ਨਵੀਂ ਦਿੱਲੀ, 21 ਜਨਵਰੀ 2026 :- ਸੋਸ਼ਲ ਮੀਡੀਆ ‘ਤੇ ਇੱਕ ਸਾਧਾਰਨ ‘ਟੈਪ’ ਨੇ ਵੱਡੀ ਬਹਿਸ ਛੇੜ ਦਿੱਤੀ ਹੈ। ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਨੇ ਇੱਕ ਯੂਜ਼ਰ ਦੀ ਰੀਲ (Reel) ‘ਲਾਈਕ’ ਕੀਤੀ ਹੈ, ਜਿਸ ਵਿੱਚ ਦੀਪਿਕਾ ਪਾਦੂਕੋਣ ‘ਤੇ ਤਨਜ਼ ਕੱਸਿਆ ਗਿਆ ਸੀ। ਇਸ ਤੋਂ ਬਾਅਦ ਦੀਪਿਕਾ ਦੇ ਪ੍ਰਸ਼ੰਸਕ ਨਾਰਾਜ਼ ਹੋ ਗਏ ਹਨ ਅਤੇ ਪ੍ਰਿਅੰਕਾ ਅਚਾਨਕ ਚਰਚਾ ਦਾ ਕੇਂਦਰ ਬਣ ਗਈ ਹੈ।
ਕੀ ਹੈ ਪੂਰਾ ਮਾਮਲਾ?
ਦਰਅਸਲ, ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਵੀਡੀਓ ਸਾਂਝੀ ਕਰਦਿਆਂ ਪ੍ਰਿਅੰਕਾ ਚੋਪੜਾ ਨੂੰ ‘ਅਸਲੀ ਗਲੋਬਲ ਸਟਾਰ’ ਦੱਸਿਆ। ਵੀਡੀਓ ਵਿੱਚ ਪ੍ਰਿਅੰਕਾ ਦੀ ਤਾਰੀਫ਼ ਕਰਦਿਆਂ ਕਿਹਾ ਗਿਆ ਕਿ, ਪ੍ਰਿਅੰਕਾ ਆਪਣੇ ਰੁਝੇਵੇਂ ਭਰੇ ਸ਼ੈਡਿਊਲ ਦੇ ਬਾਵਜੂਦ ਮੁੰਬਈ ਆਈ, ਆਪਣੇ ਕੰਮ ਪੂਰੇ ਕੀਤੇ ਅਤੇ ਤੁਰੰਤ ਅਮਰੀਕਾ ਵਾਪਸ ਚਲੀ ਗਈ। ਵੀਡੀਓ ਬਣਾਉਣ ਵਾਲੇ ਨੇ ਹੋਰ ਅਭਿਨੇਤਰੀਆਂ ਨਾਲ ਤੁਲਨਾ ਕਰਦਿਆਂ ਕਿਹਾ ਕਿ ਦੀਪਿਕਾ ਪਾਦੂਕੋਣ ਵਰਗੀ ਅਭਿਨੇਤਰੀ ਤਾਂ 8 ਘੰਟੇ ਦੀ ਸ਼ਿਫਟ ਦੀ ਮੰਗ ਕਰਦੀ ਹੈ।
ਦੀਪਿਕਾ ‘ਤੇ ਕੱਸਿਆ ਤਨਜ਼
ਵੀਡੀਓ ਵਿੱਚ ਪ੍ਰਿਅੰਕਾ ਦੇ ਅਨੁਸ਼ਾਸਨ ਅਤੇ ਸਮਰਪਣ ਦੀ ਸ਼ਲਾਘਾ ਕੀਤੀ ਗਈ। ਇਹ ਵੀ ਹਾਈਲਾਈਟ ਕੀਤਾ ਗਿਆ ਕਿ ਪ੍ਰਿਅੰਕਾ ਨੇ ਨਾ ਤਾਂ ‘ਜੈੱਟ ਲੈਗ’ (Jet Lag) ਦਾ ਕੋਈ ਬਹਾਨਾ ਬਣਾਇਆ ਅਤੇ ਨਾ ਹੀ ਕੋਈ ਖ਼ਾਸ ਮੰਗ ਰੱਖੀ, ਸਗੋਂ ਪੂਰੀ ਤਰ੍ਹਾਂ ਆਪਣੇ ਕੰਮ ‘ਤੇ ਧਿਆਨ ਦਿੱਤਾ। ਹਾਲਾਂਕਿ ਪ੍ਰਿਅੰਕਾ ਨੇ ਇਸ ਵੀਡੀਓ ‘ਤੇ ਕੋਈ ਕੁਮੈਂਟ ਨਹੀਂ ਕੀਤਾ ਪਰ ਉਨ੍ਹਾਂ ਵੱਲੋਂ ਇਸ ਰੀਲ ਨੂੰ ‘ਲਾਈਕ’ ਕਰਨਾ ਹੀ ਵਿਵਾਦ ਦਾ ਕਾਰਨ ਬਣ ਗਿਆ। ਵੀਡੀਓ ਦੇ ਅੰਤ ਵਿੱਚ ਸਵਾਲ ਪੁੱਛਿਆ ਗਿਆ ਸੀ ਕਿ ਕੀ ਅੱਜ-ਕੱਲ੍ਹ ਦੀਆਂ ਅਭਿਨੇਤਰੀਆਂ ਵਿੱਚ ਪ੍ਰਿਅੰਕਾ ਵਰਗਾ ਦਮ ਹੈ?
Priyanka Chopra s Like Created A Ruckus On Social Media Supported The Video Against Deepika