November 30, 2025
Punjab Speaks Team / Punjab
ਬੀਤੀ ਰਾਤ ਲੁਧਿਆਣਾ ਦੇ ਬਾਥ ਕੈਸਲ ਵਿੱਚ ਫਾਇਰਿੰਗ ਦੀ ਇੱਕ ਘਟਨਾ ਵਾਪਰੀ। ਪ੍ਰਾਰੰਭਿਕ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਘਟਨਾ ਦੋ ਨੌਜਵਾਨਾਂ ਵਿਚਾਲੇ ਇੱਕ ਛੋਟੀ ਗੱਲ 'ਤੇ ਹੋਏ ਝਗੜੇ ਦੇ ਕਾਰਨ ਵਾਪਰੀ। ਦੋਵੇਂ ਨੌਜਵਾਨ — ਸ਼ੁਭਮ ਅਗਰਵਾਲ ਅਤੇ ਅੰਕੁਰ — ਆਪਣੇ ਸਾਥੀਆਂ ਸਮੇਤ ਇਸ ਫੰਕਸ਼ਨ ਲਈ ਖ਼ੁਦ ਦੂਲੇ ਵੱਲੋਂ ਸੱਦੇ ਗਏ ਸਨ।
ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਕੁਝ ਗਲਤ ਅਤੇ ਭ੍ਰਮਿਤ ਕਰਨ ਵਾਲੀਆਂ ਜਾਣਕਾਰੀਆਂ ਦੇ ਉਲਟ, ਇਹ ਕਿਸੇ ਗੈਂਗ ਵਾਰ ਦਾ ਮਾਮਲਾ ਨਹੀਂ ਹੈ। ਸ਼ਾਮਲ ਨੌਜਵਾਨਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਸੰਬੰਧਿਤ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਅੱਜ ਸਵੇਰੇ ਤੱਕ ਛੇ ਵਿਅਕਤੀਆਂ ਨੂੰ ਰਾਊਂਡ ਅੱਪ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਦੂਲੇ ਅਤੇ ਮੈਰਿਜ ਪੈਲਸ ਦੇ ਪ੍ਰਬੰਧਨ ਨੂੰ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਸੁਰੱਖਿਆ ਹਦਾਇਤਾਂ ਅਤੇ ਨਿਯਮਾਂ ਦੀ ਲਗਾਤਾਰ ਉਲੰਘਣਾ ਕਰਨ ਲਈ ਵੀ ਬੁੱਕ ਕੀਤਾ ਗਿਆ ਹੈ।
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸ਼ਾਮਲ ਕੁਝ ਨੌਜਵਾਨਾਂ ਦਾ ਪਹਿਲਾਂ ਵੀ ਝਗੜਿਆਂ ਅਤੇ ਤਕਰਾਰਾਂ ਵਿੱਚ ਸ਼ਾਮਿਲ ਹੋਣ ਦਾ ਇਤਿਹਾਸ ਰਿਹਾ ਹੈ। ਇਸ ਮਾਮਲੇ ਵਿੱਚ ਨਸ਼ੇ ਦੇ ਪ੍ਰਭਾਵ ਹੇਠ ਹੋਣ ਕਰਕੇ ਝਗੜਾ ਵਧ ਗਿਆ।
Two Gangs Exchanged Fire At A Fairgrounc Contractors Wedding In Ludhiana Killing The Grooms Friend And Aunt