January 1, 2025
Punjab Speaks Team / National
ਫਲਾਈਟ 'ਚ ਸਫ਼ਰ ਕਰਨ ਵਾਲੇ ਯਾਤਰੀ ਵੀ ਆਸਮਾਨ 'ਚ ਇੰਟਰਨੈੱਟ ਸਰਵਿਸ ਦਾ ਇਸਤੇਮਾਲ ਕਰ ਸਕਣਗੇ। ਟਾਟਾ ਗਰੁੱਪ ਦੀ ਏਅਰ ਇੰਡੀਆ ਨੇ ਨਵੇਂ ਸਾਲ ਯਾਨੀ 2025 ਦੇ ਪਹਿਲੇ ਦਿਨ ਆਪਣੇ ਹਵਾਈ ਯਾਤਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ ਤੇ ਉਨ੍ਹਾਂ ਨੂੰ ਫਲਾਈਟ 'ਚ ਫ੍ਰੀ Wi-Fi ਉਪਲਬਧ ਕਰਵਾਉਣ ਦਾ ਐਲਾਨ ਕੀਤਾ ਹੈ। ਏਅਰਲਾਈਨ ਫਿਲਹਾਲ ਏਅਰਬੱਸ A350, ਬੋਇੰਗ 789-0 ਤੇ ਹੋਰ ਏਅਰਬੱਸ ਜਹਾਜ਼ਾਂ 'ਚ ਵਾਈ-ਫਾਈ ਸਰਵਿਸ ਦੇਵੇਗੀ। ਯਾਤਰੀਆਂ ਨੂੰ 10,000 ਫੁੱਟ ਦੀ ਉੱਚਾਈ 'ਤੇ ਇੰਟਰਨੈੱਟ ਕੁਨੈਕਸ਼ਨ ਮਿਲੇਗਾ।ਏਅਰ ਇੰਡੀਆ ਆਪਣੇ ਯਾਤਰੀਆਂ ਨੂੰ ਇਕੱਠੇ ਕਈ ਡਿਵਾਈਜ਼ਾਂ 'ਚ ਵਾਈ-ਫਾਈ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦੇਵੇਗੀ। ਇਸ ਦਾ ਮਤਲਬ ਹੈ ਕਿ ਤੁਸੀਂ ਹਵਾਈ ਸਫ਼ਰ ਦੌਰਾਨ ਲੈਪਟਾਪ ਤੇ ਸਮਾਰਟਫੋਨ 'ਚ ਇੰਟਰਨੈੱਟ ਕੁਨੈਕਟ ਕਰ ਸਕੋਗੇ। ਏਅਰ ਇੰਡੀਆ ਦੀ ਇਹ ਸੁਵਿਧਾ ਲੈਪਟਾਪ,ਟੈਬਲੇਟ ਤੇ IOS ਜਾਂ ਐਂਡਰਾਇਡ ਸਿਸਟਮ ਵਾਲੇ ਸਮਾਰਟਫੋਨ ਵਰਗੇ ਸਾਰੇ ਡਿਵਾਈਜ਼ ਲਈ ਉਪਲਬਧ ਰਹੇਗੀ। ਇਸ ਦੇ ਬਦਲੇ ਯਾਤਰੀਆਂ ਨੂੰ ਅਲੱਗ 'ਚ ਕੋਈ ਚਾਰਜ ਵੀ ਨਹੀਂ ਦੇਣਾ ਪਵੇਗਾ।
ਏਅਰ ਇੰਡੀਆ ਪਹਿਲਾਂ ਹੀ ਆਪਣੇ ਅੰਤਰਰਾਸ਼ਟਰੀ ਰੂਟਾਂ ਜਿਵੇਂ ਕਿ ਨਿਊਯਾਰਕ, ਲੰਡਨ, ਪੈਰਿਸ ਅਤੇ ਸਿੰਗਾਪੁਰ 'ਤੇ ਮੁਫਤ ਵਾਈ-ਫਾਈ ਸੇਵਾ ਪ੍ਰਦਾਨ ਕਰ ਰਹੀ ਹੈ। ਹਾਲਾਂਕਿ, ਘਰੇਲੂ ਉਡਾਣਾਂ ਵਿੱਚ ਯਾਤਰਾ ਕਰਨ ਵਾਲੇ ਏਅਰ ਇੰਡੀਆ ਦੇ ਯਾਤਰੀਆਂ ਨੂੰ ਪਹਿਲੀ ਵਾਰ ਇਹ ਸਹੂਲਤ ਮਿਲੇਗੀ। ਏਅਰ ਇੰਡੀਆ ਨੇ ਫਿਲਹਾਲ ਘਰੇਲੂ ਰੂਟ 'ਤੇ ਇਸ ਨੂੰ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਸ਼ੁਰੂ ਕੀਤਾ ਹੈ। ਟਾਟਾ ਸਮੂਹ ਦੀ ਇਹ ਏਅਰਲਾਈਨ ਹੌਲੀ-ਹੌਲੀ ਆਪਣੇ ਬੇੜੇ ਦੇ ਹੋਰ ਜਹਾਜ਼ਾਂ ਵਿੱਚ ਵੀ ਇਹ ਸਹੂਲਤ ਪ੍ਰਦਾਨ ਕਰਨ ਦੀ ਯੋਜਨਾ ਬਣਾ ਰਹੀ ਹੈ।
Internet Connection Will Also Be Available In The New Service Air Travel Started By Air India In The New Year