March 26, 2025

Public Times Bureau / National
ਜਾਣਕਾਰੀ ਮੁਤਾਬਕ ਕਰੀਬ 2:15 ਵਜੇ ਇਹ ਸਾਰੇ ਅਧਿਕਾਰੀ ਜਸਟਿਸ ਯਸ਼ਵੰਤ ਵਰਮਾ ਦੀ ਰਿਹਾਇਸ਼ 'ਤੇ ਪਹੁੰਚੇ। ਇਹ ਲੋਕ ਸਟੋਰ ਰੂਮ ਦਾ ਮੁਆਇਨਾ ਕਰ ਰਹੇ ਹਨ, ਜਿੱਥੇ 14 ਮਾਰਚ ਦੀ ਰਾਤ 11:15 ਵਜੇ ਅੱਗ ਲੱਗੀ ਸੀ।ਜਾਣਕਾਰੀ ਮੁਤਾਬਕ ਕਰੀਬ 2:15 ਵਜੇ ਇਹ ਸਾਰੇ ਅਧਿਕਾਰੀ ਜਸਟਿਸ ਯਸ਼ਵੰਤ ਵਰਮਾ ਦੀ ਰਿਹਾਇਸ਼ 'ਤੇ ਪਹੁੰਚੇ। ਇਹ ਲੋਕ ਸਟੋਰ ਰੂਮ ਦਾ ਮੁਆਇਨਾ ਕਰ ਰਹੇ ਹਨ, ਜਿੱਥੇ 14 ਮਾਰਚ ਦੀ ਰਾਤ 11:15 ਵਜੇ ਅੱਗ ਲੱਗੀ ਸੀ। ਇਹ ਵੀ ਦੱਸਣਾ ਜ਼ਰੂਰੀ ਹੈ ਕਿ ਅੱਗ ਲੱਗਣ ਕਾਰਨ ਸਟੋਰ ਰੂਮ 'ਚ ਬੋਰਿਆਂ 'ਚ ਰੱਖੇ ਬੇਹਿਸਾਬ ਨੋਟ ਸੜ ਗਏ ਸੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਤਿੰਨ ਜੱਜਾਂ ਦੀ ਕਮੇਟੀ ਵੀ ਜਾਂਚ ਕਰਨ ਲਈ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੀ ਸੀ। ਤਿੰਨੋਂ ਜੱਜਾਂ ਨੇ ਕਰੀਬ 45 ਮਿੰਟ ਤਕ ਮੁਆਇਨਾ ਕੀਤਾ ਸੀ।
ਸੁਪਰੀਮ ਕੋਰਟ ਵੱਲੋਂ ਨਿਯੁਕਤ ਅੰਦਰੂਨੀ ਕਮੇਟੀ ਦੇ ਤਿੰਨੋਂ ਮੈਂਬਰ ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ਦੇ ਜੱਜ ਯਸ਼ਵੰਤ ਵਰਮਾ ਦੀ ਰਿਹਾਇਸ਼ 'ਤੇ ਪਹੁੰਚੇ ਤੇ ਉੱਥੇ ਭਾਰੀ ਮਾਤਰਾ 'ਚ ਕੈਸ਼ ਮਿਲਣ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕੀਤੀ। ਕਮੇਟੀ ਦੇ ਮੈਂਬਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਸ਼ੀਲ ਨਾਗੂ, ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਮੁੱਖ ਜੱਜ ਜੀਐਸ ਸੰਧਾਵਾਲੀਆ ਅਤੇ ਕਰਨਾਟਕ ਹਾਈ ਕੋਰਟ ਦੇ ਜੱਜ ਅਨੁ ਸ਼ਿਵਰਾਮਨ ਮੰਗਲਵਾਰ ਨੂੰ ਜਸਟਿਸ ਵਰਮਾ ਦੀ ਰਿਹਾਇਸ਼ 30 ਤੁਗਲਕ ਕ੍ਰਿਸੈਂਟ ਪਹੁੰਚੇ ਤੇ 30-35 ਮਿੰਟ ਤੱਕ ਉਨ੍ਹਾਂ ਦੇ ਘਰ ਵਿਚ ਰਹੇ। ਸੂਤਰਾਂ ਅਨੁਸਾਰ, ਦੁਪਹਿਰ ਵੇਲੇ ਜਸਟਿਸ ਵਰਮਾ ਦੀ ਰਿਹਾਇਸ਼ ਤੋਂ ਰਵਾਨਾ ਹੋਣ ਤੋਂ ਪਹਿਲਾਂ ਕਮੇਟੀ ਨੇ ਘਟਨਾਸਥਾਨ ਦਾ ਨਿਰੀਖਣ ਕੀਤਾ। ਹਾਲਾਂਕਿ, ਇਹ ਪਤਾ ਨਹੀਂ ਲੱਗ ਸਕਿਆ ਕਿ ਜਦੋਂ ਕਮੇਟੀ ਮੈਂਬਰ ਉੱਥੇ ਪਹੁੰਚੇ ਤਾਂ ਜਸਟਿਸ ਵਰਮਾ ਆਪਣੇ ਆਵਾਸ 'ਤੇ ਸਨ ਜਾਂ ਨਹੀਂ। ਜਸਟਿਸ ਵਰਮਾ ਦੀ ਆਧਿਕਾਰਤ ਰਿਹਾਇਸ਼ 'ਚ 14 ਮਾਰਚ ਨੂੰ ਰਾਤ ਕਰੀਬ 11:35 ਵਜੇ ਅੱਗ ਲੱਗਣ ਤੋਂ ਬਾਅਦ ਅੱਗ ਬੁਝਾਉਣ ਵਾਲੇ ਅਧਿਕਾਰੀ ਮੌਕੇ 'ਤੇ ਪਹੁੰਚੇ ਸਨ ਤੇ ਅੱਗ ਬੁਝਾਈ। ਇਸ ਦੌਰਾਨ ਕਥਿਤ ਤੌਰ 'ਤੇ ਕੈਸ਼ ਮਿਲਿਆ ਸੀ।
Investigation Against Justice Yashwant Verma Intensified Delhi Police Reached The Bungalow Supreme Court Employees Also Went Inside
