Baath Castle ਮੈਰਿਜ ਪੈਲੇਸ ਚ ਚਲੀਆਂ ਗੋਲੀਆਂ ,ਦੋ ਦੀ ਮੌਤ , ਜਾਣੋ ਕੀ ਸੀ ਪੂਰਾ ਮਸਲਾ ਤੇ ਪੁਲਿਸ ਨੇ ਕੀ ਲਿਆ ਐਕਸ਼ਨ     ਆਪ ਪਾਰਟੀ ਨੇ ਬਲਤੇਜ ਪੰਨੂ ਨੂੰ ਸੌਂਪੀ ਨਵੀਂ ਜਿੰਮੇਵਾਰੀ, ਪੰਜਾਬ ਮੀਡੀਆ ਦੇ ਹੋਣਗੇ ਇੰਚਾਰਜ    “10 ਗ੍ਰਾਮ ਹੈਰੋਇਨ ਸਮੇਤ 3 ਨਸ਼ਾ ਵਿਰੋਧੀ ਗ੍ਰਿਫ਼ਤਾਰ, ਫਿਰੋਜ਼ਪੁਰ ਪੁਲਿਸ ਨੇ ਮਾਮਲਾ ਦਰਜ ਕੀਤਾ”    ਸ਼ਿਵ ਸੈਨਾ ਆਗੂ ਦੇ ਪੁੱਤਰ ’ਤੇ ਹਮਲਾ, ਪਿਤਾ ਜ਼ਖਮੀ; ਫਗਵਾੜਾ ’ਚ ਹਿੰਦੂ ਸੰਗਠਨਾਂ ਵੱਲੋਂ ਬੰਦ ਦਾ ਸੱਦਾ    ਦਿੱਲੀ 'ਚ ਕਿਸੇ ਵੱਡੇ ਅੱਤਵਾਦੀ ਹਮਲੇ ਦਾ ਸੰਕੇਤ ਨਹੀਂ ਧਮਕੀ ਭਰੇ ਈਮੇਲ, 2 ਸਾਲਾਂ 'ਚ ਮਿਲ ਚੁਕੀਆਂ ਹਨ ਹਜ਼ਾਰਾਂ ਧਮਕੀਆਂ ..    ਜਲੰਧਰ ਵਿੱਚ ਮਸ਼ਹੂਰ ਅਗਰਵਾਲ ਢਾਬੇ ‘ਤੇ GST ਛਾਪਾ, 3 ਕਰੋੜ ਨਕਦੀ ਬਰਾਮਦ; ਟੈਕਸ ਚੋਰੀ ਦਾ ਭਿਆਨਕ ਖੁਲਾਸਾ    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸਿੱਖ ਸੰਗਤ ਨਾਲ ਸ੍ਰੀਨਗਰ ਵਿਖੇ ਕੀਰਤਨ ਦਰਬਾਰ ਵਿੱਚ ਸ਼ਿਰਕਤ ਕੀਤੀ    ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਵੀਹ ਗੋਲ਼ੀਆਂ, ਗੈਂਗਸਟਰ ਕੈਸ਼ਵ ਸ਼ਿਵਾਲਾ ਦਾ ਇੱਕ ਜ਼ਖ਼ਮੀ    ਦਿੱਲੀ ਧਮਾਕੇ ਮਗਰੋਂ ਸੋਸ਼ਲ ਮੀਡੀਆ 'ਤੇ ਭੜਕਾਊ ਪੋਸਟ, 15 ਮੁਲਜ਼ਮ ਗ੍ਰਿਫ਼ਤਾਰ; ਸੀਐਮ ਸਰਮਾ ਨੇ ਨਾਵਾਂ ਦਾ ਕੀਤਾ ਖੁਲਾਸਾ    ਟਰੱਕ ਨਾਲ ਟਕਰਾਉਣ ਤੋਂ ਬਾਅਦ ਰੋਡਵੇਜ਼ ਬੱਸ ਪਲਟੀ, ਡਰਾਈਵਰ ਦੀ ਮੌਤ; ਸੜਕ ’ਤੇ ਮਚਿਆ ਹੰਗਾਮਾ   
ਪੰਜਾਬ ਕਾਂਗਰਸ ਦੇ ਇੰਚਾਰਜ 'ਤੇ CBI ਦਾ ਵੱਡਾ ਐਕਸ਼ਨ! ਭੂਪੇਸ਼ ਬਘੇਲ ਦੇ ਘਰ ਸਮੇਤ ਸੀਬੀਆਈ ਵੱਲੋਂ 4 ਥਾਵਾਂ ‘ਤੇ ਰੇਡ
March 26, 2025
Cbi-S-Big-Action-On-Punjab-Congr

Punjab Speaks Team / National

ਛੱਤੀਸਗੜ੍ਹ ‘ਚ CBI ਨੇ 4 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ, ਜਿਸ ਵਿੱਚ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਦਾ ਘਰ ਵੀ ਸ਼ਾਮਲ ਹੈ। ਜਾਣਕਾਰੀ ਮੁਤਾਬਕ, CBI ਦੀ ਟੀਮ ਰਾਇਪੁਰ ਅਤੇ ਭਿਲਾਈ ‘ਚ ਜਾਂਚ ਕਰਨ ਪਹੁੰਚੀ ਹੈ। ਦੱਸਣਯੋਗ ਹੈ ਕਿ CBI ਤੋਂ ਪਹਿਲਾਂ ED ਦੀ ਟੀਮ ਵੀ ਭੂਪੇਸ਼ ਬਘੇਲ ਦੇ ਘਰ ‘ਤੇ ਛਾਪੇਮਾਰੀ ਕਰ ਚੁੱਕੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, CBI ਦੀਆਂ ਟੀਮਾਂ ਨੇ ਰਾਇਪੁਰ ਅਤੇ ਭਿਲਾਈ ‘ਚ ਸਾਬਕਾ ਮੁੱਖ ਮੰਤਰੀ ਦੇ ਘਰ ਦੇ ਨਾਲ-ਨਾਲ ਇੱਕ ਸੀਨੀਅਰ ਪੁਲਿਸ ਅਧਿਕਾਰੀ ਅਤੇ ਉਨ੍ਹਾਂ ਦੇ ਨਜ਼ਦੀਕੀ ਇਕ ਵਪਾਰੀ ਦੇ ਘਰ ‘ਤੇ ਵੀ ਛਾਪੇਮਾਰੀ ਕੀਤੀ ਹੈ। ਇਹ ਕਰਵਾਈ ਮਹਾਦੇਵ ਐਪ ਮਾਮਲੇ ਨਾਲ ਜੁੜੀ ਹੋਈ ਹੈ। ਕੁਝ ਦਿਨ ਪਹਿਲਾਂ ED ਨੇ ਛੱਤੀਸਗੜ੍ਹ ਵਿੱਚ ਕਥਿਤ ਸ਼ਰਾਬ ਘੋਟਾਲੇ ਨਾਲ ਜੁੜੇ ਧਨਸ਼ੋਧਨ ਮਾਮਲੇ 'ਚ ਪੂਰਵ ਮੁੱਖ ਮੰਤਰੀ ਅਤੇ ਕਾਂਗਰਸ ਆਗੂ ਭੂਪੇਸ਼ ਬਘੇਲ ਦੇ ਪੁੱਤਰ ਅਤੇ ਹੋਰ ਵਿਅਕਤੀਆਂ ਦੇ ਠਿਕਾਣਿਆਂ 'ਤੇ 10 ਮਾਰਚ ਨੂੰ ਛਾਪੇਮਾਰੀ ਕੀਤੀ ਸੀ।

ਜਾਣਕਾਰੀ ਮੁਤਾਬਕ ਭਿਲਾਈ 'ਚ ਚੈਤਨਯ ਬਘੇਲ ਅਤੇ ਰਾਜ ਦੇ ਕੁਝ ਹੋਰ ਵਿਅਕਤੀਆਂ ਦੇ ਠਿਕਾਣਿਆਂ 'ਤੇ ਧਨਸ਼ੋਧਨ ਨਿਵਾਰਣ ਅਧਿਨਿਯਮ (PMLA) ਦੇ ਤਹਿਤ ਤਲਾਸ਼ੀ ਲਈ ਗਈ ਸੀ। ਟੀਮਾਂ ਚਾਰ ਇਨੋਵਾ ਕਾਰਾਂ ਵਿੱਚ ਸਵਾਰ ਹੋਕੇ ਚੈਤਨਯ ਬਘੇਲ ਦੇ ਭਿਲਾਈ ਸਥਿਤ ਆਵਾਸ ‘ਤੇ ਪਹੁੰਚੀਆਂ ਸਨ। ਰਿਪੋਰਟਾਂ ਮੁਤਾਬਕ, ਇਹ ਇੱਕ ਵੱਡੇ ਅਭਿਆਨ ਦਾ ਹਿੱਸਾ ਹੋ ਸਕਦਾ ਹੈ, ਜਿਸ ਤਹਿਤ ਕੇਂਦਰੀ ਜਾਂਚ ਏਜੰਸੀ (ED) ਨੇ ਰਾਜ ਭਰ ਵਿਚ ਲਗਭਗ 14 ਥਾਵਾਂ ‘ਤੇ ਛਾਪੇਮਾਰੀ ਕੀਤੀ।

Cbi S Big Action On Punjab Congress In Charge Cbi Raids 4 Places Including Bhupesh Baghel S House


Recommended News
Punjab Speaks ad image
Trending
Just Now