April 8, 2025
Punjab Speaks Team / National
ਮੋਦੀ ਸਰਕਾਰ ਜਲਦ ਹੀ ਨੋਟਬੰਦੀ ਵਾਂਗ ਸਿਮਬੰਦੀ ਕਰਨ ਜਾ ਰਹੀ ਹੈ। ਜਿਸ ਚ ਨਵਾਂ ਸਿਮ ਲੈਣਾ ਪੈ ਸਕਦਾ ਹੈ ਕਿਉਂਕਿ ਭਾਰਤ ਸਰਕਾਰ ਪੁਰਾਣੇ ਸਿਮ ਕਾਰਡਾਂ ਨੂੰ ਬਦਲਣ ਦੀ ਤਿਆਰੀ ਕਰ ਰਹੀ ਹੈ। ਭਾਰਤ ਸਰਕਾਰ ਮੋਬਾਈਲ ਫੋਨਾਂ ਵਿੱਚ ਵਰਤੇ ਜਾਣ ਵਾਲੇ ਪੁਰਾਣੇ ਸਿਮ ਕਾਰਡਾਂ ਨੂੰ ਬਦਲਣ 'ਤੇ ਵਿਚਾਰ ਕਰ ਰਹੀ ਹੈ। ਇਹ ਕਦਮ ਦੇਸ਼ ਦੀ ਪ੍ਰਮੁੱਖ ਸਾਈਬਰ ਸੁਰੱਖਿਆ ਏਜੰਸੀ ਦੀ ਜਾਂਚ ਤੋਂ ਬਾਅਦ ਉਠਾਇਆ ਜਾ ਰਿਹਾ ਹੈ ਜਿਸ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਕੁਝ ਸਿਮ ਕਾਰਡਾਂ ਵਿੱਚ ਵਰਤੇ ਜਾਣ ਵਾਲੇ ਚਿੱਪਸੈੱਟ ਚੀਨ ਤੋਂ ਆਏ ਸਨ।
ਹੁਣ ਸਰਕਾਰ ਇਸ ਮੁੱਦੇ ਦੇ ਵੱਖ-ਵੱਖ ਪਹਿਲੂਆਂ ਦੀ ਸਮੀਖਿਆ ਕਰ ਰਹੀ ਹੈ ਤੇ ਪੁਰਾਣੇ ਸਿਮ ਕਾਰਡਾਂ ਨੂੰ ਬਦਲਣ ਦੀਆਂ ਸੰਭਾਵਨਾਵਾਂ ਦੀ ਪੜਚੋਲ ਕੀਤੀ ਜਾ ਰਹੀ ਹੈ। ਜੇਕਰ ਸਰਕਾਰ ਅਜਿਹਾ ਕਰਦੀ ਹੈ ਤਾਂ ਨੋਟਬੰਦੀ ਵਾਂਗ ਸਿਮਬੰਦੀ ਦੌਰਾਨ ਵੀ ਨਵੇਂ ਸਿਮ ਲੈਣ ਲਈ ਲੰਬੀਆਂ ਕਤਾਰਾਂ ਵਿੱਚ ਖੜ੍ਹਾ ਹੋਣਾ ਪੈ ਸਕਦਾ ਹੈ। NCSC ਨੇ ਦੇਸ਼ ਦੇ ਪ੍ਰਮੁੱਖ ਦੂਰਸੰਚਾਰ ਆਪਰੇਟਰਾਂ ਜਿਵੇਂ ਕਿ ਰਿਲਾਇੰਸ ਜੀਓ, ਏਅਰਟੈੱਲ ਤੇ ਵੋਡਾਫੋਨ ਆਈਡੀਆ (Vi) ਦੇ ਸੀਨੀਅਰ ਅਧਿਕਾਰੀਆਂ ਤੇ ਦੂਰਸੰਚਾਰ ਮੰਤਰਾਲੇ ਦੇ ਪ੍ਰਤੀਨਿਧੀਆਂ ਨਾਲ ਇੱਕ ਮੀਟਿੰਗ ਕੀਤੀ ਹੈ। ਇਸ ਮੀਟਿੰਗ ਵਿੱਚ ਸਿਮ ਕਾਰਡ ਸਪਲਾਈ ਪ੍ਰਕਿਰਿਆ ਵਿੱਚ ਕਮੀਆਂ ਤੇ ਪੁਰਾਣੇ ਸਿਮ ਕਾਰਡਾਂ ਨੂੰ ਬਦਲਣ ਲਈ ਇੱਕ ਢਾਂਚੇ 'ਤੇ ਚਰਚਾ ਕੀਤੀ ਗਈ ਹੈ।
Modi Government S Next Action After Demonetization Now Sim Ban Long Queues Will Start Again