April 9, 2025

Punjab Speaks Team / National
ਅਲੀਗੜ੍ਹ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਲੀਗੜ੍ਹ ਚ ਇੱਕ ਔਰਤ ਆਪਣੇ ਹੋਣ ਵਾਲੇ ਜਵਾਈ ਨਾਲ ਭੱਜ ਗਈ। ਉਹ ਆਪਣੇ ਨਾਲ 2.5 ਲੱਖ ਰੁਪਏ ਨਕਦ ਅਤੇ ਗਹਿਣੇ ਵੀ ਲੈ ਗਈ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਅੱਠ ਦਿਨ ਬਾਅਦ ਧੀ ਦੀ ਬਰਾਤ ਆਉਣੀ ਸੀ। ਲਾੜੇ ਨੇ ਆਪਣੀ ਸੱਸ ਨੂੰ ਇੱਕ ਮੋਬਾਈਲ ਫ਼ੋਨ ਵੀ ਗਿਫਟ ਵਿੱਚ ਦਿੱਤਾ ਸੀ। ਦੋਵੇਂ ਲੁਕ-ਛਿਪ ਕੇ ਗੱਲਾਂ ਕਰਦੇ ਸਨ। ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਦੋਵਾਂ ਵਿਚਕਾਰ ਕੋਈ ਅਫੇਅਰ ਚੱਲ ਰਿਹਾ ਹੈ। ਲਾੜੇ ਨੇ ਆਪਣੇ ਪਿਤਾ ਨੂੰ ਫ਼ੋਨ 'ਤੇ ਕਿਹਾ, ਲੱਭਣ ਦੀ ਕੋਸ਼ਿਸ਼ ਨਾ ਕਰਿਓ। ਮੈਂ ਵਾਪਸ ਨਹੀਂ ਆਉਣ ਵਾਲਾ ਹਾਂ। ਔਰਤ ਦੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰ ਲਿਆ ਹੈ। ਦੋਵਾਂ ਦੇ ਟਿਕਾਣੇ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਔਰਤ ਦੀ ਧੀ ਦਾ ਰੋ-ਰੋ ਕੇ ਬੂਰਾ ਹਾਲ ਹੋਇਆ ਪਿਆ ਹੈ।
ਮਦਰਕ ਥਾਣਾ ਖੇਤਰ ਦੇ ਇੱਕ ਪਿੰਡ ਦੇ ਰਹਿਣ ਵਾਲੇ ਪਿਤਾ ਨੇ ਆਪਣੀ ਧੀ ਦਾ ਵਿਆਹ ਦਾਦੋਨ ਥਾਣਾ ਖੇਤਰ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਤੈਅ ਕੀਤਾ ਸੀ। 16 ਅਪ੍ਰੈਲ ਨੂੰ ਕੁੜੀ ਦਾ ਵਿਆਹ ਸੀ। ਵਿਆਹ ਦੀਆਂ ਸਾਰੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਸਨ। ਰਿਸ਼ਤੇਦਾਰਾਂ ਨੂੰ ਕਾਰਡ ਵੀ ਵੰਡ ਦਿੱਤੇ ਸਨ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਵਾਈ ਘਰ ਆਉਂਦਾ-ਜਾਂਦਾ ਰਹਿੰਦਾ ਸੀ। ਉਹ ਆਪਣੀ ਹੋਣ ਵਾਲੀ ਸੱਸ ਨਾਲ ਘੰਟਿਆਂ ਬੱਧੀ ਇਕੱਲਾ ਰਹਿੰਦਾ ਸੀ।
Unique Case From Aligarh Mother In Law Eloped With Her Son In Law 8 Days Before Daughter S Wedding
