April 15, 2025

Punjab Speaks Team / National
ਸ਼ਟਰਿੰਗ ਦਾ ਕੰਮ ਕਰਨ ਵਾਲੇ ਵਿਅਕਤੀ ਨੇ ਆਪਣੇ ਸਾਥੀ ਦੀ ਛੇ ਸਾਲ ਦੀ ਬੱਚੀ ਨੂੰ ਬੰਧਕ ਬਣਾ ਕੇ ਅਗਵਾ ਕਰ ਲਿਆ। ਮੁਲp]ਮ ਬੱਚੀ ਨੂੰ ਜ਼ਬਰਦਸਤੀ ਆਪਣੇ ਨਾਲ ਬਿਹਾਰ ਲੈ ਗਿਆ। ਇਸ ਮਾਮਲੇ 'ਚ ਥਾਣਾ ਡਾਬਾ ਦੀ ਪੁਲਿਸ ਨੇ ਸੁਖਦੇਵ ਨਗਰ ਦੀ ਰਹਿਣ ਵਾਲੀ ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ਸੁਖਦੇਵ ਨਗਰ ਦੇ ਹੀ ਵਾਸੀ ਸੰਤੋਸ਼ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲੜਕੀ ਦੀ ਮਾਂ ਨੇ ਦੱਸਿਆ ਕਿ ਮੁਲਜਮ ਸੰਤੋਸ਼ ਉਸਦੇ ਪਤੀ ਨਾਲ ਸ਼ਟਰਿੰਗ ਦਾ ਕੰਮ ਕਰਦਾ ਹੈ।
ਸੰਤੋਸ਼ ਅਕਸਰ ਉਨ੍ਹਾਂ ਦੇ ਘਰ ਆਉਂਦਾ ਸੀ। ਮੁਲਜਮ 14 ਅਪ੍ਰੈਲ ਨੂੰ ਪਹਿਲੀ ਜਮਾਤ ਵਿੱਚ ਪੜ੍ਨ ਵਾਲੀ ਉਨ੍ਹਾਂ ਦੀ ਬੱਚੀ ਨੂੰ ਬੰਧਕ ਬਣਾ ਕੇ ਲੈ ਗਿਆ। ਇਸੇ ਦੌਰਾਨ ਔਰਤ ਨੂੰ ਪਤਾ ਲੱਗਾ ਕਿ ਮੁਲਜਮ ਬੱਚੀ ਨੂੰ ਅਗਵਾ ਕਰਕੇ ਬਿਹਾਰ ਲੈ ਗਿਆ ਹੈ।ਉਧਰੋਂ ਇਸ ਮਾਮਲੇ ਵਿੱਚ ਜਾਚ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲੜਕੀ ਦੀ ਮਾਤਾ ਦੀ ਸ਼ਿਕਾਇਤ ਤੇ ਜ਼ਿਲਾ ਆਰਾ ਭੋਜਪੁਰ ਬਿਹਾਰ ਦੇ ਰਹਿਣ ਵਾਲੇ ਸੰਤੋਸ਼ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਨੇ ਬਿਹਾਰ ਪੁਲਿਸ ਦੀ ਮਦਦ ਨਾਲ ਮੁਲਜਮ ਅਤੇ ਬੱਚੀ ਨੂੰ ਲੱਭ ਲਿਆ ਹੈ। ਜਾਚ ਅਧਿਕਾਰੀ ਨੇ ਦੱਸਿਆ ਕਿ ਭੁਪਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਡਾਬਾ ਦੀ ਪੁਲਿਸ ਬੱਚੀ ਨੂੰ ਬਰਾਮਦ ਕਰਨ ਲਈ ਬਿਹਾਰ ਰਵਾਨਾ ਹੋ ਗਈ ਹੈ।
Six Year Old Girl Kidnapped Ludhiana Police Leaves For Bihar To Arrest Accused
