ਜ਼ੀਰਕਪੁਰ 'ਚ ਚੌਥੀ ਮੰਜ਼ਿਲ ਤੋਂ ਡਿਗਣ ਕਾਰਨ ਵਿਦਿਆਰਥਣ ਦੀ ਹੋਈ ਮੌਤ; ਜਾਂਚ ਲਈ CCTV ਫੁਟੇਜ ਦੀ ਕੀਤੀ ਜਾ ਰਹੀ ਹੈ ਜਾਂਚ    ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਤੇ ਪ੍ਰਬੰਧਾਂ ਦੀ ਸਮੀਖਿਆ    ਲੁਧਿਆਣਾ 'ਚ ਅੱਠਵੀਂ ਦੀ ਵਿਦਿਆਰਥਣ ਨੂੰ ਨਜ਼ਰਬੰਦ ਕਰ ਕੇ 2 ਮਹੀਨੇ ਤਕ ਬਣਾਉਂਦੇ ਰਹੇ ਹਵਸ ਦਾ ਸ਼ਿਕਾਰ    DSP ਦਾ ਸਹਾਇਕ ਰੀਡਰ 1 ਲੱਖ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਕੀਤਾ ਕਾਬੂ, ਕਿਸੀ ਕੇਸ 'ਚੋਂ ਕੱਢਣ ਬਦਲੇ ਮੰਗੇ ਸੀ 5 ਲੱਖ ਰੁਪਏ    ਨਵਾਂਸ਼ਹਿਰ 'ਚ ਰੋਟੀ ਖਾ ਕੇ ਸੈਰ ਕਰਨ ਨਿਕਲੇ ਨੌਜਵਾਨ ਨੂੰ ਅਣਪਛਾਤਿਆ ਨੇ ਉਤਾਰਿਆ ਮੌਤ 'ਤੇ ਘਾਟ    ਫਾਜ਼ਿਲਕਾ ਪੁਲਿਸ ਵੱਲੋਂ 12 ਲੋਕਾਂ ਖਿਲਾਫ਼ ਕੇਸ ਦਰਜ, ਨੌਜਵਾਨ ਦੀ ਬੇਹਿਰਮੀ ਨਾਲ ਕੁੱਟ ਕੇ ਕੀਤੀ ਹੱਤਿਆ    15 ਅਗਸਤ ਨੂੰ ਪੇਸ਼ ਹੋ ਸਕਦੀ ਹੈ Mahindra Thar ਇਲੈਕਟ੍ਰਿਕ, ਟੀਜ਼ਰ 'ਚ ਦਿਖਾਈ ਦਿੱਤੀ ਪਹਿਲੀ ਝਲਕ    ਬਰਨਾਲਾ 'ਚ ਘਰ ਨੂੰ ਅਚਾਨਕ ਲੱਗੀ, ਪਤੀ-ਪਤਨੀ ਦੀ ਮੌਤ, ਚਾਚੇ ਘਰ ਸੁੱਤਾ 10 ਸਾਲਾ ਦਾ ਪੁੱਤਰ ਸੁਰੱਖਿਅਤ    ਫਿਰੋਜ਼ਪੁਰ 'ਚ ਐਤਵਾਰ ਨੂੰ ਕ੍ਰਿਕਟ ਮੈਚ ਦੌਰਾਨ ਛੱਕਾ ਮਾਰਨ ਮਗਰੋਂ 35 ਸਾਲਾ ਨੌਜਵਾਨ ਦੀ ਦਿਲ ਦੀ ਧੜਕਣ ਰੁਕਣ ਕਾਰਨ ਮੌਤ    ਮੋਹਾਲੀ ਫੈਕਟਰੀ 'ਚ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ , 9 ਮਹੀਨਿਆਂ ਦੀ ਬੱਚੀ ਦੀ ਮੌਤ; 2 ਲੋਕ ਝੁਲਸੇ   
ਪੁਲਿਸ ਨਾਲ ਠੱਗੀ!, ਸੈਂਕੜੇ ਮੁਲਾਜ਼ਮਾਂ ਤੋਂ 50 ਕਰੋੜ ਰੁਪਏ ਠੱਗ ਕੇ ਭੱਜਿਆ ਕਾਂਸਟੇਬਲ...
April 15, 2025
Police-Fraud-Constable-Escapes-A

Punjab Speaks Team / National

ਅਜਮੇਰ ਵਿਚ ਰਾਜਸਥਾਨ ਪੁਲਿਸ ਦੇ ਇਕ ਕਾਂਸਟੇਬਲ ਨੇ ਆਪਣੇ ਹੀ ਸੈਂਕੜੇ ਸਾਥੀਆਂ ਨਾਲ ਠੱਗੀ ਮਾਰੀ। ਪਿਛਲੇ ਇੱਕ ਸਾਲ ਤੋਂ ਕਾਂਸਟੇਬਲ ਠਗੀ ਮੱਰ ਰਿਹਾ ਸੀ ਖੇਡ। ਜਸੀ ਤੋਂ ਬਾਅਦ ਉਸ ਦੇ ਖਿਲਾਫ ਸ਼ਿਕਾਇਤਾਂ ਦਰਜ ਹੋਣੀ ਸ਼ੁਰੂ ਹੋਈ। ਜਾਂਚ ਕਰਨ ਉਤੇ ਇਹ ਗੱਲ ਸਾਹਮਣੇ ਆਈ ਕਿ ਕਾਂਸਟੇਬਲ ਨੇ ਇੱਕ ਸਾਲ ਵਿੱਚ ਸੈਂਕੜੇ ਪੁਲਿਸ ਮੁਲਾਜ਼ਮਾਂ ਨਾਲ 50 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ। ਜਿਵੇਂ ਹੀ ਧੋਖਾਧੜੀ ਦੀ ਰਕਮ ਦਾ ਖੁਲਾਸਾ ਹੋਇਆ, ਪੁਲਿਸ ਅਧਿਕਾਰੀ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ। ਹੁਣ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਅਜਮੇਰ ਦੇ ਐਡੀਸ਼ਨਲ ਐਸਪੀ ਸਿਟੀ ਹਿਮਾਂਸ਼ੂ ਜਾਗਿੜ ਨੇ ਦੱਸਿਆ ਕਿ ਕਾਂਸਟੇਬਲ ਪਵਨ ਕੁਮਾਰ ਅਜਮੇਰ ਪੁਲਿਸ ਲਾਈਨ ਵਿੱਚ ਤਾਇਨਾਤ ਸੀ। ਉਹ ਕਰੌਲੀ ਜ਼ਿਲ੍ਹੇ ਦੇ ਕੋਟਾੜਾ ਦਾ ਰਹਿਣ ਵਾਲਾ ਹੈ। ਉਹ ਕਾਫ਼ੀ ਸਮੇਂ ਤੋਂ ਛੁੱਟੀ ਉਤੇ ਹੈ। ਹੁਣ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਟੀਮ ਬਣਾਈ ਗਈ ਹੈ। ਮੁਲਜ਼ਮ ਖ਼ਿਲਾਫ਼ ਅਜਮੇਰ ਦੇ ਸਿਵਲ ਲਾਈਨਜ਼ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਦੇ ਨਾਲ ਹੀ ਕਾਂਸਟੇਬਲ ਦੀਪਕ ਕੁਮਾਰ ਨੇ ਕਲਾਕ ਟਾਵਰ ਥਾਣੇ ਵਿੱਚ ਲੱਖਾਂ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਧੋਖਾਧੜੀ ਦੀ ਰਕਮ 50 ਕਰੋੜ ਰੁਪਏ ਤੋਂ ਵੱਧ ਹੈ।

ਏਐਸਪੀ ਦੇ ਅਨੁਸਾਰ ਪੀੜਤ ਕਾਂਸਟੇਬਲ ਨੇ ਦੱਸਿਆ ਕਿ ਪਵਨ ਕੁਮਾਰ ਨੇ ਉਸ ਨੂੰ ਹੋਰ ਪੈਸੇ ਦਾ ਲਾਲਚ ਦਿੱਤਾ ਸੀ। ਇਸ ਕਾਰਨ ਉਸ ਨੇ ਆਪਣੇ ਸੋਨੇ ਦੇ ਗਹਿਣੇ ਵੇਚ ਦਿੱਤੇ ਅਤੇ ਲੱਖਾਂ ਰੁਪਏ ਦਾ ਨਿਵੇਸ਼ ਕੀਤਾ। ਪਰ ਹੁਣ ਤੱਕ ਕੋਈ ਪੈਸਾ ਵਾਪਸ ਨਹੀਂ ਕੀਤਾ ਗਿਆ। ਇਸ ਤਰ੍ਹਾਂ ਦੀਆਂ ਹੋਰ ਵੀ ਕਈ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਇਸ ਤੋਂ ਬਾਅਦ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ। ਬੇਨਿਯਮੀਆਂ ਪਾਏ ਜਾਣ ਤੋਂ ਬਾਅਦ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

Police Fraud Constable Escapes After Cheating Hundreds Of Employees Of Rs 50 Crore


Recommended News
Punjab Speaks ad image
Trending
Just Now