June 21, 2025

Punjab Speaks Team / National
ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ ਏਅਰ ਇੰਡੀਆ ਖ਼ਿਲਾਫ਼ ਵੱਡਾ ਕਦਮ ਚੁੱਕਦੇ ਹੋਏ ਸੰਚਾਲਨ ਸਬੰਧੀ ਨੁਕਸ ਲਈ ਜ਼ਿੰਮੇਵਾਰ ਤਿੰਨ ਅਧਿਕਾਰੀਆਂ ਨੂੰ ਪਾਇਲਟਾਂ ਦੀ ਸਮਾਂ-ਸਾਰਣੀ ਤੇ ਰੋਸਟਰਿੰਗ ਨਾਲ ਸੰਬੰਧਿਤ ਸਾਰੀਆਂ ਭੂਮਿਕਾਵਾਂ ਤੇ ਜ਼ਿੰਮੇਵਾਰੀਆਂ ਤੋਂ ਹਟਾਉਣ ਦਾ ਹੁਕਮ ਦਿੱਤਾ ਹੈ।DGCA ਨੇ ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਬਿਨਾਂ ਕਿਸੇ ਦੇਰੀ ਦੇ ਅੰਦਰੂਨੀ ਅਨੁਸ਼ਾਸਨਾਤਮਕ ਕਾਰਵਾਈ ਕਰਨ ਦਾ ਵੀ ਹੁਕਮ ਦਿੱਤਾ ਹੈ ਤੇ ਕਿਹਾ ਹੈ ਕਿ ਇਸ ਕਾਰਵਾਈ ਦੇ ਨਤੀਜੇ ਦੀ ਰਿਪੋਰਟ 10 ਦਿਨਾਂ ਦੇ ਅੰਦਰ ਦਿੱਤੀ ਜਾਵੇਗੀ।
DGCA ਨੇ ਏਅਰ ਇੰਡੀਆ ਦੇ ਜ਼ਿੰਮੇਵਾਰ ਪ੍ਰਬੰਧਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਮੌਕੇ 'ਤੇ ਜਾਂਚ ਦੌਰਾਨ ਇਹ ਪਤਾ ਲੱਗਿਆ ਕਿ ਏਅਰ ਇੰਡੀਆ ਦੇ ਜ਼ਿੰਮੇਵਾਰ ਪ੍ਰਬੰਧਕ ਨੇ 16 ਮਈ 2025 ਅਤੇ 17 ਮਈ 2025 ਨੂੰ ਬੈਂਗਲੁਰੂ ਤੋਂ ਲੰਡਨ (AI133) ਲਈ ਦੋ ਉਡਾਣਾਂ ਚਲਾਈਆਂ, ਜਿਨ੍ਹਾਂ ਵਿੱਚੋਂ ਦੋਹਾਂ ਨੇ 10 ਘੰਟਿਆਂ ਦੀ ਨਿਰਧਾਰਤ ਉਡਾਣ ਸਮਾਂ ਸੀਮਾ ਨੂੰ ਪਾਰ ਕਰ ਲਿਆ।DGCA ਨੇ ਅਧਿਕਾਰੀ ਤੋਂ ਸੱਤ ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ ਤੇ ਪੁੱਛਿਆ ਹੈ ਕਿ ਉਲੰਘਣਾ ਲਈ ਢੁਕਵੀਂ ਕਾਰਵਾਈ ਕਿਉਂ ਨਾ ਸ਼ੁਰੂ ਕੀਤੀ ਜਾਵੇ।
Dgca Takes Major Action On Air India Orders Removal Of 3 Officials Report To Be Submitted Within 10 Days
