ਹਰਿਆਣਾ ਚ ਸੜਕ ਹਾਦਸੇ 'ਚ ਪੂਰਾ ਪਰਿਵਾਰ ਹੋਇਆ ਖਤਮ, ਗਰਭਵਤੀ ਔਰਤ, ਪਤੀ ਅਤੇ ਪੁੱਤ ਦੀ ਮੌਤ
July 16, 2025
Punjab Speaks Team / National
ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਬਾਵਲ ਇਲਾਕੇ ਨੇੜੇ ਦਿੱਲੀ-ਜੈਪੁਰ ਹਾਈਵੇਅ ‘ਤੇ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਹੈ। ਬੀਤੀ ਰਾਤ ਇੱਕ ਬੇਕਾਬੂ ਟਰਾਲੇ ਨੇ ਸਕੂਟਰ ਸਵਾਰ ਜੋੜੇ ਅਤੇ ਉਨ੍ਹਾਂ ਦੇ ਮਾਸੂਮ ਪੁੱਤ ਨੂੰ ਦਰੜ ਦਿੱਤਾ। ਇਸ ਭਿਆਨਕ ਹਾਦਸੇ ਵਿਚ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਔਰਤ ਅੱਠ ਮਹੀਨਿਆਂ ਦੀ ਗਰਭਵਤੀ ਸੀ।
ਹਾਦਸੇ ਵਿੱਚ ਜਾਨ ਗੁਆਉਣ ਵਾਲੇ ਲੋਕਾਂ ਦੀ ਪਛਾਣ ਅਮਿਤ ਅਤੇ ਉਸ ਦੀ ਪਤਨੀ ਰਾਖੀ ਵਜੋਂ ਹੋਈ ਹੈ, ਜੋ ਦਿੱਲੀ ਦੇ ਰਹਿਣ ਵਾਲੇ ਸਨ। ਦੋਵੇਂ ਆਪਣੇ 5 ਸਾਲ ਦੇ ਪੁੱਤਰ ਨਾਲ ਕਿਸੇ ਨਿੱਜੀ ਕੰਮ ਲਈ ਸਕੂਟਰ ‘ਤੇ ਰੇਵਾੜੀ ਆਏ ਸਨ ਅਤੇ ਵਾਪਸ ਆਉਂਦੇ ਸਮੇਂ ਇਹ ਹਾਦਸਾ ਵਾਪਰਿਆ। ਚਸ਼ਮਦੀਦਾਂ ਅਨੁਸਾਰ ਹਾਈਵੇਅ ‘ਤੇ ਟਰਾਲਾ ਅਚਾਨਕ ਡਿਵਾਈਡਰ ਪਾਰ ਕਰ ਗਿਆ ਅਤੇ ਉਲਟ ਦਿਸ਼ਾ ਵਿੱਚ ਆ ਗਿਆ। ਸਾਹਮਣੇ ਤੋਂ ਆ ਰਹੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਸਕੂਟਰ ਚਕਨਾਚੂਰ ਹੋ ਗਿਆ ਅਤੇ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
Recommended News
Trending
Punjab Speaks/Punjab
Just Now