December 2, 2023
Punjab Speaks / Punjab
ਰੂਪਨਗਰ, 2 ਦਸੰਬਰ - ਇੰਡੀਅਨ ਇੰਸਟੀਚਿਊਟ ਆਫ਼ ਤਕਨੋਲੌਜੀ (ਆਈ.ਆਈ.ਟੀ. ਰੋਪੜ) ਰੋਪੜ ਨੇ ਖੇਤੀਬਾੜੀ ਅਤੇ ਪਾਣੀ ਦੇ ਖੇਤਰਾਂ ਵਿੱਚ ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਤ ਕਰਨ ਲਈ ਇੱਕ ਡੀਪਟੈਕ ਸਟਾਰਟਅੱਪ ਐਕਸੀਲੇਟਰ ਪ੍ਰੋਗਰਾਮ ਸਮਰਿਧੀ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਤਹਿਤ ਆਈ. ਆਈ. ਟੀ. ਰੋਪੜ ਵਲੋਂ ਡੀਪਟੈਕ ਸਟਾਰਟਅੱਪਸ ਨੂੰ ਉਤਸ਼ਾਹਤ ਕਰਨ ਲਈ ਸਮਰਪਿਤ 5 ਕਰੋੜ ਰੁਪਏ ਦਾ ਫੰਡ ਪੂਲ ਤਿਆਰ ਕੀਤਾ ਗਿਆ ਹੈ। ਅੱਜ ਉਕਤ ਪ੍ਰੋਗਰਾਮ ਦੇ ਤਹਿਤ ਪੰਜਾਬ ਰਾਜ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਵਿਸ਼ੇਸ਼ ਤੌਰ -ਤੇ ਆਈ. ਆਈ. ਟੀ ਰੋਪੜ ਵਿਖੇ ਪਹੁੰਚੇ। ਜਿਨ੍ਹਾਂ ਨੇ ਇੱਕ ਪਰਿਵਰਤਨਕਾਰੀ ਪਹਿਲ ਕਦਮੀ ਦੀ ਸ਼ੁਰੂਆਤ ਕੀਤੀ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਆਈ. ਆਈ. ਟੀ ਰੋਪੜ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਸਾਇੰਸ ਐਂਡ ਇੰਜੀਨੀਅਰਿੰਗ ਰਿਸਰਚ ਬੋਰਡ ਦੇ ਸਕੱਤਰ ਡਾ. ਅਖਿਲੇਸ਼ ਗੁਪਤਾ, ਆਈ. ਸੀ. ਪੀ. ਐਸ ਬਾਰੇ ਐਨ. ਐਮ. ਦੀ ਮਿਸ਼ਨ ਡਾਇਰੈਕਟਰ ਡਾ. ਏਕਤਾ ਕਪੂਰ, ਭਾਸ਼ਿਨੀ ਡਿਜੀਟਲ ਇੰਡੀਆ ਦੇ ਸੀ. ਈ. ਓ ਅਮਿਤਾਭ ਨਾਗ, ਆਈ. ਆਈ. ਟੀ ਰੋਪੜ ਦੇ ਡਾਇਰੈਕਟਰ ਪ੍ਰੋਫੈਸਰ ਰਾਜੀਵ ਆਹੂਜਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਾਈਸ ਚਾਂਸਲਰ ਪ੍ਰੋਫੈਸਰ ਰੇਣੂ ਵਿਗ ਵੀ ਹਾਜ਼ਰ ਸਨ। ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਨੌਜਵਾਨਾਂ ਨੂੰ ਖੇਤੀਬਾੜੀ ਵਿਚ ਨਵੀਨਤਾ ਅਤੇ ਕ੍ਰਾਂਤੀ ਲਿਆਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਪੰਜਾਬ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਭਾਰਤ ਸਰਕਾਰ ਦੇ ਸਹਿਯੋਗ ਨਾਲ ਸਾਇੰਸ ਐਂਡ ਤਕਨੋਲੋਜੀ ਕਲੱਸਟਰ ਪੀ. ਆਈ. ਰਾਹੀਂ ਲੋਗੋ ਦੇ ਉਦਘਾਟਨ ਦੀ ਵੀ ਅਗਵਾਈ ਕੀਤੀ, ਜਿਸ ਵਿੱਚ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦੇ ਦਫ਼ਤਰ ਦੁਆਰਾ ਸਹਾਇਤਾ ਪ੍ਰਾਪਤ ਇੱਕ ਕਿਸਮ ਦੇ ਅੰਤਰਰਾਜ਼ੀ (ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਲੱਦਾਖ ਅਤੇ ਚੰਡੀਗੜ੍ਹ) ਐਸ. ਟੀ. ਕਲੱਸਟਰ ਰਾਹੀਂ ਉੱਤਰੀ ਖੇਤਰ ਵਿੱਚ ਸਹਿਯੋਗੀ ਤਾਕਤ ਅਤੇ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਪੁਸ਼ਪੇਂਦਰ ਪੀ ਸਿੰਘ, ਪ੍ਰੋਜੈਕਟ ਡਾਇਰੈਕਟਰ, ਆਈ. ਆਈ. ਟੀ ਰੋਪੜ ਸਮਰਿਧੀ 2.0 ਦੇ ਭਵਿੱਖ ਦੇ ਰਾਹ ਤੇ ਸਫਲਤਾ ਬਾਰੇ ਝਲਕ ਪੇਸ਼ ਕੀਤੀ। ਸਮਰਿਧੀ ਸੰਮੇਲਨ ਦੌਰਾਨ 110 ਤੋਂ ਵੱਧ ਭਾਈਵਾਲਾਂ ਨੂੰ ਇਕੱਠੇ ਕੀਤਾ ਗਿਆ, ਜਿਨ੍ਹਾਂ ਨੇ ਐਗਰੀਟੈਕ ਡੋਮੇਨ (ਖੇਤੀਬਾੜੀ ਖਿੱਤੇ ਵਿੱਚ ਪ੍ਰਮੁੱਖ ਹਿੱਸੇਦਾਰਾਂ, ਨਿਵੇਸ਼ਕਾਂ, ਸਲਾਹਕਾਰਾਂ, ਉੱਭਰ ਰਹੇ ਉੱਦਮੀਆਂ ਅਤੇ ਸਟਾਰਟਅੱਪਸ ਨੂੰ ਇਕਜੁੱਟ ਕਰਨ ਲਈ ਇੱਕ ਬੇਮਿਸਾਲ ਪਹਿਲ ਕੀਤੀ ਗਈ। ਇਸ ਪ੍ਰੋਗਰਾਮ ਤਹਿਤ 300 ਤੋਂ ਵੱਧ ਹਿੱਸੇਦਾਰਾਂ ਅਤੇ 100 ਨਿਵੇਸ਼ ਭਾਈਵਾਲਾਂ ਦੇ ਸਹਿਯੋਗ ਨਾਲ, ਸਮਰਿਧੀ ਨੇ ਆਈ. ਸੀ. ਪੀ. ਐਸ ਸਟਾਰਟਅੱਪ ਈਕੋਸਿਸਟਮ ਵਿਚ ਇੱਕ ਪਰਿਵਰਤਨਕਾਰੀ ਭਵਿੱਖ ਲਈ ਮੰਚ ਸਥਾਪਤ ਕੀਤਾ ਗਿਆ ਹੈ।
Lok Punjab News Views and Reviews