ਭਾਜਪਾ ਦੀ ਸ਼ਾਨਦਾਰ ਜਿੱਤ ਤੇ ਯੂਥ ਬੀਜੇਪੀ ਨੇ ਕੱਢੀ ਬਾਈਕ ਰੈਲੀ
December 4, 2023
Punjab Speaks / Punjab
ਬੀਬਾ ਜੈ ਇੰਦਰ ਕੌਰ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਪਟਿਆਲਾ (ਅਮਰੀਕਇੰਦਰ ਸਿੰਘ) ਭਾਰਤ ਦੇ ਤਿੰਨ ਰਾਜਾਂ ਮੱਧ ਪ੍ਰਦੇਸ਼ ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਭਾਜਪਾ ਦੀ ਸ਼ਾਨਦਾਰ ਜਿੱਤ ਤੇ, ਯੂਥ ਭਾਜਪਾ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਨਿਖਿਲ ਕਾਕਾ ਅਤੇ ਉਹਨਾਂ ਦੀ ਟੀਮ ਵੱਲੋਂ ਬਾਈਕ ਰੈਲੀ ਕੱਢ ਕੇ ਜਸ਼ਨ ਮਨਾਇਆ ਗਿਆ। ਇਸ ਰੈਲੀ ਨੂੰ ਬੀਬਾ ਜੈ ਇੰਦਰ ਕੌਰ, ਪਰਮਿੰਦਰ ਬਰਾੜ, ਸੰਜੀਵ ਸ਼ਰਮਾ ਬਿੱਟੂ, ਕੇ.ਕੇ ਸ਼ਰਮਾ, ਵਿਜੇ ਕੂਕਾ, ਸੰਦੀਪ ਮਲਹੋਤਰਾ ਅਤੇ ਭਾਜਪਾ ਦੀ ਲੀਡਰਸ਼ਿਪ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਜੈ ਇੰਦਰ ਨੇ ਕਿਹਾ ਕਿ ਭਾਜਪਾ ਦਾ ਪੂਰੇ ਭਾਰਤ ਵਿੱਚ ਕੋਈ ਵੀ ਮੁਕਾਬਲਾ ਨਹੀਂ ਹੈ ਅਤੇ 2024 ਵਿੱਚ ਵੀ ਭਾਜਪਾ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਇੱਕ ਵਾਰ ਫਿਰ ਤੋਂ ਸਰਕਾਰ ਬਣਾਵੇਗੀ। ਇਸ ਮੌਕੇ ਨਿਖਿਲ ਕਾਕਾ ਨੇ ਕਿਹਾ ਕਿ ਇਹ ਰੈਲੀ ਮੋਤੀ ਬਾਗ ਪੈਲਸ ਤੋਂ ਸ਼ੁਰੂ ਹੋ ਕੇ ਰਾਘੋ ਮਾਜਰਾ, ਅਨਾਰਦਾਣਾ ਚੌਂਕ, ਜੋੜੀਆਂ ਭੱਠੀਆਂ, ਤ੍ਰਿਵੈਣੀ ਚੌਂਕ, ਆਰੀਆ ਸਮਾਜ ਚੌਂਕ, ਪੁਰਾਣਾ ਬੱਸ ਸਟੈਂਡ ਅਤੇ ਗੁਰਬਖਸ਼ ਕਲੋਨੀ ਤੱਕ ਤੱਕ ਪਹੁੰਚੀ ਪੂਰੇ ਰਸਤੇ ਪਟਿਆਲਵੀਆਂ ਨੇ ਰੈਲੀ ਉੱਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਥਾਂ ਥਾਂ ਤੇ ਰੈਲੀ ਸਵਾਰਾਂ ਨੂੰ ਹਾਰ ਪਹਿਨਾ ਕੇ ਅਤੇ ਲੱਡੂ ਖਵਾ ਕੇ ਅਤੇ ਖਾਸ ਤੌਰ ਤੇ ਆਰੀਆ ਸਮਾਜ ਦੇ 50 ਦੇ ਕਰੀਬ ਦੁਕਾਨਦਾਰਾਂ ਨੇ ਪਟਾਕੇ ਚਲਾ ਅਤੇ ਮੋਦੀ ਜਿੰਦਾਬਾਦ ਦੇ ਨਾਅਰੇ ਲਗਾ ਕੇ ਰੈਲੀ ਦਾ ਸ਼ਾਨਦਾਰ ਸਵਾਗਤ ਕੀਤਾ। ਭਾਜਪਾ ਦੀ ਸ਼ਾਨਦਾਰ ਜਿੱਤ ਤੇ ਸਮੂੰਹ ਵਰਕਰਾਂ ਨੇ ਸਾਰੇ ਰਸਤੇ ਭੰਗੜੇ ਪਾਕੇ ਆਪਣੀ ਖੁਸ਼ੀ ਨੂੰ ਮਨਾਇਆ। ਇਸ ਮੌਕੇ ਇੰਦਰ ਨਾਰੰਗ, ਗੁਰਧਿਆਨ ਸਿੰਘ, ਗੁਰਭਜਨ ਲਚਕਾਣੀ, ਸੰਜੇ ਸ਼ਰਮਾ, ਰਮੇਸ਼ ਕੁਮਾਰ, ਐਸ. ਐਸ ਵਾਲੀਆ, ਨਰਿੰਦਰ ਸਹਿਗਲ, ਕੁਸ਼ਾਲ ਚੋਪੜਾ, ਮਨਸ਼ਿਕ ਗਰਗ, ਸਾਹਿਲ ਕਾਲੜਾ, ਰਜਤ ਸਾਗਰ, ਵਿਵੇਕ ਝਾ, ਰਿਸ਼ਵ ਸ਼ਰਮਾ, ਗੁਰਮੇਹਰ ਵਾਲੀਆ, ਸਮੀਰ ਗੁਪਤਾ, ਮਨਦੀਪ ਪ੍ਰਜਾਪਤੀ, ਰਿਸ਼ਭ ਭਸੀਨ, ਰਾਸ਼ਨ ਸਿੰਘ, ਬਾਵਾ ਜੀ, ਸਾਗਰ ਮਹਿੰਦਰੀਆਂ, ਹਿਤੇਸ਼ ਛਾਬੜਾ, ਹਰਸ਼ਦ ਡੁਡੇਜਾ, ਰਜੇਸ਼ ਕੁਮਾਰ, ਰੋਬਿਨ ਗਰੋਵਰ, ਰੋਹਿਤ ਮਲਹੋਤਰਾ, ਜਿੰਮੀ ਡਕਾਲਾ, ਅਨਮੋਲ ਲੋਚਮ, ਮਨਦੀਪ ਪੇਰੀਕ, ਵਿੱਕੀ ਵਰਮਾ, ਵਿਸ਼ਾਲ ਸ਼ਰਮਾ, ਰੋਹਿਤ ਜਲੋਟਾ, ਰਾਜੀਵ ਸ਼ਰਮਾ, ਮਨਿੰਦਰ ਸਿੰਘ ਅਤੇ ਹੋਰ ਵੀ ਆਗੂ ਮੌਕੇ ਤੇ ਹਾਜ਼ਰ ਸਨ।Lok Punjab News Views and Reviews
Recommended News
Trending
Punjab Speaks/Punjab
Just Now