ਬਿਕਰਮ ਸਿੱਧੂ ਵਲੋਂ ਕਰਵਾਈ ਗਈ ਮੀਟਿੰਗ ਚ ਖ਼ਾਲੀ ਕੁਰਸੀਆਂ ਨੂੰ ਸੰਬੋਧਨ ਕਰਦੇ ਰਹੇ ਕੇਂਦਰੀ ਮੰਤਰੀ
May 20, 2024
ਬਿਕਰਮ ਸਿੱਧੂ ਵਲੋਂ ਕਰਵਾਈ ਗਈ ਮੀਟਿੰਗ ਚ ਖ਼ਾਲੀ ਕੁਰਸੀਆਂ ਨੂੰ ਸੰਬੋਧਨ ਕਰਦੇ ਰਹੇ ਕੇਂਦਰੀ ਮੰਤਰੀ
Punjab Speaks Bureau / Ludhiana
ਲੁਧਿਆਣਾ : ਫਿਰੋਜ਼ਪੁਰ ਰੋਡ ਤੇ ਇੱਕ ਪੈਲੇਸ ਵਿੱਚ ਭਾਰਤੀ ਜਨਤਾ ਪਾਰਟੀ ਵਲੋਂ ਇੱਕ ਵੱਡੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ , ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਸਮੇਤ ਕਈ ਆਗੂ ਸ਼ਾਮਲ ਹੋਏ | ਮੀਟਿੰਗ ਦੌਰਾਨ ਕੇਂਦਰੀ ਮੰਤਰੀ ਤੇ ਰਵਨੀਤ ਸਿੰਘ ਬਿੱਟੂ ਨੂੰ ਖਾਲੀ ਕੁਰਸੀਆਂ ਨੂੰ ਸੰਬੋਧਨ ਕਰਨਾ ਪਿਆ | ਪੈਲਸ ਦੇ ਹਾਲ ਅੰਦਰ 1000 ਦੇ ਕਰੀਬ ਕੁਰਸੀਆਂ ਲਗਾਈਆਂ ਗਈਆਂ ਸਨ ਪਰ ਅੱਧੇ ਨਾਲੋਂ ਵੱਧ ਕੁਰਸੀਆਂ ਖਾਲੀ ਸਨ | ਇਹ ਵੀ ਦੱਸ ਦਈਏ ਕਿ ਜਦੋਂ ਕੇਂਦਰੀ ਮੰਤਰੀ ਸ਼ੇਖਾਵਤ ਸਟੇਜ ਤੋਂ ਬੋਲ ਰਹੇ ਸੀ ਉਸ ਸਮੇਂ ਅੱਧੇ ਨਾਲੋਂ ਵੱਧ ਕੁਰਸੀਆਂ ਖਾਲੀ ਸਨ ਸੂਤਰਾਂ ਅਨੁਸਾਰ ਮੰਤਰੀ ਸ਼ੇਖਾਵਤ ਵੀ ਸਮਾਗਮ ਤੋਂ ਨਿਰਾਸ਼ ਸਨ | ਜਦੋਂ ਸ਼ੇਖਾਵਤ ਸਮਾਗਮ ਚ ਪਹੁੰਚੇ ਤਾਂ ਉਸ ਸਮੇਂ ਸਾਰੀਆਂ ਕੁਰਸੀਆਂ ਖਾਲੀ ਸਨ ਅਤੇ ਮੰਤਰੀ ਨੂੰ ਦਫ਼ਤਰ ਚ ਅੱਧਾ ਘੰਟਾ ਇੰਤਜ਼ਾਰ ਕਰਨਾ ਪਿਆ |
Bikram Sidhu
Recommended News
Trending
Punjab Speaks/Punjab
Just Now