February 15, 2025
Punjab Speaks Team / America
ਕੁਝ ਦਿਨ ਪਹਿਲਾ ਟਰੰਪ ਵੱਲੋ ਕੋਲੰਬੀਆ ਦੇ ਨਾਗਰਿਕਾਂ ਨੂੰ ਜੋ ਬਿਨਾ ਦਸਤਵੇਜਾ ਤੇ ਅਮਰੀਕਾ ਰਹਿ ਰਹੇ ਸਨ ਫੌਜੀ ਜਹਾਜ਼ C17 ਚ ਬੈਠਾ ਹੱਥਕੜੀਆਂ ਲਾ ਕੇ ਵਾਪਿਸ ਭੇਜਿਆ ਤਾਂ ਕੋਲੰਬੀਆ ਦੇ ਰਾਸ਼ਟਰਪਤੀ ਨੇ ਅਮਰੀਕਾ ਦਾ ਫੌਜੀ ਜਹਾਜ਼ ਅਸਮਾਨ ਤੋਂ ਹੇਠਾਂ ਨਹੀ ਉਤਰਨ ਦਿੱਤਾ ਤੇ ਕਿਹਾ ਕਿ ਭਾਵੇਂ ਇਹ ਕਿਸੇ ਤਰੀਕੇ ਨਾਲ ਵੀ ਅਮਰੀਕਾ ਚ ਗਏ ਹਨ ਪਰ ਉਹ ਆਪਣੇ ਨਾਗਰਿਕਾਂ ਨਾਲ ਐਸਾ ਸਲੂਕ ਬਰਦਾਸ਼ਤ ਨਹੀਂ ਕਰਨਗੇ ਕਿ ਉਨਾ ਦੇ ਨਾਗਰਿਕਾਂ ਨੂੰ ਜਾਨਵਰਾਂ ਵਾਂਗ ਲੱਦ ਕੇ ਲਿਆਂਦਾ ਜਾਵੇ ਇਸ ਲਈ ਕੋਲੰਬੀਆ ਦੇ ਰਾਸ਼ਟਰਪਤੀ ਨੇ ਆਪਣੇ ਸਵਾਰੀਆ ਵਾਲੇ ਜਹਾਜ਼ ਭੇਜੇ ਤੇ ਉਨਾ ਨੂੰ ਇੱਜ਼ਤ ਨਾਲ ਵਾਪਿਸ ਲਿਆਂਦਾ ਤੇ ਅੱਜ "ਵਿਸ਼ਵ ਗੁਰੂ" ਦੇ ਨਾਗਰਿਕਾਂ ਨੂੰ ਮਾੜੇ ਸਲੂਕ ਨਾਲ ਹੱਥਕੜੀਆਂ ਲਾ ਕੇ ਫੌਜੀ ਹਵਾਈ ਜਹਾਜ਼ C 17 ਚ ਜਾਨਵਰਾਂ ਵਾਂਗ ਲੱਦ ਕੇ ਭੇਜਿਆ ਤਾਂ ਸਰਕਾਰ ਵੱਲੋ ਕੋਈ ਵੀ ਵਿਰੋਧ ਦਰਜ ਨਹੀ ਕਰਵਾਇਆ ਗਿਆ ਸਿਰਫ ਮੂਕ ਦਰਸ਼ਕ ਬਣ ਤਮਾਸ਼ਾ ਵੇਖਿਆ ਗਿਆ.
Colombia S President Did Not Approve The Downing Of The Us Military Plane Said It Was Brought Back With Dignity Instead Of Handcuffs