ਫ਼ਾਜ਼ਿਲਕਾ ਰੇਲਵੇ ਸਟੇਸ਼ਨ ’ਤੇ ਮਾਲਗੱਡੀ ਦਾ ਡਬਾ ਪਲਟਿਆ, ਚਾਰ ਮਜ਼ਦੂਰ ਵਿਚ ਫਸੇ    ਭਾਰਤ ਟੀਮ ਦੇ ਦਿਗਜ ਖਿਡਾਰੀ Vinod Kambli ਦੇ ਦਿਮਾਗ 'ਚ ਬਣ ਰਹੇ ਹਨ Blood Clots    ਜਲਦ ਤੋਂ ਜਲਦ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਮੰਗਾਂ ਨੂੰ ਮੰਨਣਾ ਚਾਹੀਦਾ - ਅਮਨ ਅਰੋੜਾ    ਕੇਰਲ ਦੇ ਇਕ ਸਕੂਲ ਦੇ ਪ੍ਰੋਗਰਾਮ 'ਚ ਰਚਿਆ ਛੋਟੇ ਸਾਹਿਬਜ਼ਾਦਿਆਂ ਦਾ ਸਵਾਂਗ, SGPC ਨੇ ਜਤਾਇਆ ਇਤਰਾਜ਼    ਜਲੰਧਰ 'ਚ ਜੱਗੂ ਭਗਵਾਨਪੁਰੀਆ ਦੇ ਗੁੰਡਿਆਂ ਤੇ ਪੁਲਿਸ ਵਿਚਾਲੇ ਮੁੱਠਭੇੜ    ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ ਜਾਰੀ, ਡੱਲੇਵਾਲ ਦੀ ਡਾਕਟਰੀ ਰਿਪੋਰਟ ਕਰਵਾ ਕੇ ਜਨਤਕ ਕੀਤੀ ਜਾਵੇ : ਕਿਸਾਨ ਆਗੂ    ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ 'ਚ ਵਧੀ ਠੰਢ, ਸੀਤ ਲਹਿਰ ਨਾਲ ਤਾਪਮਾਨ 'ਚ ਵੀ ਗਿਰਾਵਟ    ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ ਬਾਰਿਸ਼ ਦੇ ਆਸਾਰ ! 3 ਦਿਨ ਤਕ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਅਲਰਟ    27 ਦਸੰਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਵੇਗਾ ਸਮਾਗਮ    ਲੁਧਿਆਣਾ ਬਸ ਅੱਡੇ ਕੋਲ ਬਣੇ 100 ਸਾਲ ਪੁਰਾਣੇ ਮੰਦਿਰ 'ਚ ਇਕ ਵਿਅਕਤੀ ਦੇ ਵਲੋਂ ਗਣੇਸ਼ ਦੀ ਮੂਰਤੀ ਅਤੇ ਸ਼ਿਵਲਿੰਗ ਤੋੜਿਆ   
ਰਵਨੀਤ ਬਿੱਟੂ ਨੇ ਟਵੀਟ ਕਰ ਕੇ ਰੇਲ ਮੰਤਰੀ ਨੂੰ ਸਟੇਸ਼ਨ ਦੀਆਂ ਦੱਸੀਆਂ ਖਾਮੀਆਂ, ਅਫਸਰਾਂ ਨੇ ਦਿੱਤਾ ਜਵਾਬ
May 13, 2020
Lok-Punjab-News-Views-and-Review

Punjab Speaks / Punjab

ਲੁਧਿਆਣਾ (ਗੌਤਮ) - ਕੋਰੋਨਾ ਸਮੇਂ ਲਾਕਡਾਊਨ ਦੌਰਾਨ ਰੇਲ ਵਿਭਾਗ ਵੱਲੋਂ ਸਪੈਸ਼ਲ ਲੇਬਰ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਵਿਭਾਗੀ ਜਾਣਕਾਰੀ ਮੁਤਾਬਕ ਰੇਲ ਵਿਭਾਗ ਵੱਲੋਂ ਹੁਣ ਤੱਕ ਕਰੀਬ 63 ਟਰੇਨਾਂ ਵੱਖ-ਵੱਖ ਸਟੇਸ਼ਨਾਂ ਤੋਂ ਰਵਾਨਾ ਕੀਤੀਆਂ ਗਈਆਂ ਹਨ। ਮੰਗਲਵਾਰ ਨੂੰ ਲੁਧਿਆਣਾ ਸਟੇਸ਼ਨ ਤੋਂ 7 ਟਰੇਨਾਂ ਰਵਾਨਾ ਕੀਤੀਆਂ ਗਈਆਂ, ਜਿਨ੍ਹਾਂ ਵਿਚ ਕਰੀਬ 7 ਹਜ਼ਾਰ ਤੋਂ ਜ਼ਿਆਦਾ ਯਾਤਰੀ ਰਵਾਨਾ ਹੋਏ। ਸਟੇਸ਼ਨ -ਤੇ ਰੇਲਵੇ ਵੱਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੁੱਜੇ ਐੱਮ. ਪੀ. ਰਵਨੀਤ ਬਿੱਟੂ ਨੇ ਸਟੇਸ਼ਨ -ਤੇ ਖਾਮੀਆਂ ਨੂੰ ਲੈ ਕੇ ਰੇਲ ਮੰਤਰੀ ਨੂੰ ਟਵੀਟ ਕਰ ਕੇ ਦੱਸਿਆ ਕਿ ਹਾਲਾਂਕਿ ਰੇਲਵੇ ਵਿਭਾਗ ਵੱਲੋਂ ਸੋਸ਼ਲ ਡਿਸਟੈਂਸ ਅਤੇ ਹੋਰਨਾਂ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਜਿਹਾ ਕੁੱਝ ਨਹੀਂ ਹੈ। ਰੇਲਵੇ ਦਾ ਕੋਈ ਵੀ ਅਫਸਰ ਮੌਕੇ -ਤੇ ਮੌਜੂਦ ਨਹੀਂ ਸੀ। ਸੁਰੱਖਿਆ ਬਲਾਂ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸੇ ਤਰ੍ਹਾਂ ਰੇਲਵੇ ਸਟੇਸ਼ਨ -ਤੇ ਲਾਏ ਐਕਸੀਲੇਟਰ ਅਤੇ ਲਿਫਟ ਵੀ ਕੰਮ ਨਹੀਂ ਕਰ ਰਹੇ। ਪੀਣ ਦੇ ਪਾਣੀ ਅਤੇ ਖਾਣ ਲਈ ਵੀ ਕੋਈ ਪ੍ਰਬੰਧ ਨਹੀਂ ਹੈ। ਰੇਲਵੇ ਵੱਲੋਂ ਆਪਣੀਆਂ ਖਾਮੀਆਂ ਲੁਕੋਣ ਲਈ ਕਿਸੇ ਨੂੰ ਵੀ ਸਟੇਸ਼ਨ -ਤੇ ਨਹੀਂ ਜਾਣ ਦਿੱਤਾ ਜਾ ਰਿਹਾ, ਜਦਕਿ 7 ਲੱਖ ਲੋਕ ਜਾਣ ਲਈ ਬੈਠੇ ਹਨ। ਦੂਜੇ ਪਾਸੇ ਐੱਮ. ਪੀ. ਦੇ ਟਵੀਟ ਦਾ ਨੋਟਿਸ ਲੈਂਦੇ ਹੋਏ ਸਟੇਸ਼ਨ ਅਧਿਕਾਰੀਆਂ ਨੇ ਕਿਹਾ ਕਿ ਐਕਸੀਲੇਟਰ ਅਤੇ ਲਿਫਟ ਰੇਲਵੇ ਸਟੇਸ਼ਨ -ਤੇ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ। ਸਪੈਸ਼ਲ ਟਰੇਨਾਂ ਕਾਰਨ ਯਾਤਰੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਤਾਂ ਲੋੜ ਦੇ ਹਿਸਾਬ ਨਾਲ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਦੋਂਕਿ ਵਿਭਾਗ ਵੱਲੋਂ ਹੋਰਨਾਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸਪੈਸ਼ਲ ਟਰੇਨ ਹਰ ਰੋਜ਼ ਰਾਤ ਨੂੰ ਚੱਲੇਗੀ ਨਵੀਂ ਦਿੱਲੀ
ਰੇਲਵੇ ਵੱਲੋਂ ਚਲਾਈ ਗਈ ਸਪੈਸ਼ਲ ਏ. ਸੀ. ਟਰੇਨ 02425 ਅਤੇ 02426 ਰੋਜ਼ਾਨਾ ਨਵੀਂ ਦਿੱਲੀ ਤੋਂ 9 ਵੱਜ ਕੇ 10 ਮਿੰਟ -ਤੇ ਚੱਲੇਗੀ ਅਤੇ ਲੁਧਿਆਣਾ ਸਟੇਸ਼ਨ -ਤੇ 10 ਮਿੰਟ ਲਈ ਰੁਕੇਗੀ। ਟਰੇਨ ਰਾਤ 1 ਵੱਜ ਕੇ 6 ਮਿੰਟ -ਤੇ ਪੁੱਜੇਗੀ। 14 ਮਈ ਨੂੰ ਰਾਤ ਨੂੰ ਟਰੇਨ ਜੰਮੂ ਤੋਂ ਹੀ ਚੱਲੇਗੀ ਅਤੇ ਰਾਤ ਨੂੰ ਲੁਧਿਆਣਾ 12 ਵੱਜ ਕੇ 5 ਮਿੰਟ -ਤੇ ਪੁੱਜੇਗੀ। ਇਸ ਸਬੰਧੀ ਸਿਰਫ ਆਨਲਾਈਨ ਟਿਕਟ ਬੁਕਿੰਗ ਕਰਵਾਉਣ ਤੋਂ ਬਾਅਦ ਹੀ ਰੇਲਵੇ ਸਟੇਸ਼ਨ -ਤੇ ਐਂਟਰੀ ਕਰ ਸਕਣਗੇ।

Lok Punjab News Views and Reviews


Recommended News
Punjab Speaks ad image
Trending
Just Now