December 29, 2024
Punjab Speaks Team / Panjab
ਬੀਤੀ ਦੇਰ ਬਾਬਾ ਬਖਸ਼ੀਸ਼ ਸਿੰਘ 'ਦੇ ਉਤੇ ਤਿੰਨ ਗੱਡੀਆਂ 'ਚ ਸਵਾਰ ਵਿਅਕਤੀਆਂ ਨੇ ਹਮਲਾ ਕਰ ਕੇ ਜਾਨੋਂ ਮਾਰਨ ਦੀ ਕੋਸ਼ਿਸ ਕੀਤੀ। ਬਖਸ਼ੀਸ਼ ਸਿੰਘ ਜਦੋਂ ਚੰਡੀਗੜ੍ਹ ਤੋਂ ਪਟਿਆਲਾ ਵੱਲ ਆ ਰਹੇ ਸਨ ਤਾ ਉਸ ਵੇਲੇ ਹਮਲਾਵਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਗੱਡੀ ਪਟਿਆਲਾ ਬਾਈਪਾਸ ਤੋਂ ਗੁਜ਼ਰਨ ਲੱਗੀ ਤਾਂ ਤਿੰਨ ਗੱਡੀਆਂ ਉਨ੍ਹਾਂ ਦੀ ਗੱਡੀ ਦਾ ਪਿੱਛਾ ਕਰਨ ਲੱਗੀਆਂ ਤੇ ਘੇਰਨ ਦੀ ਕੋਸ਼ਿਸ਼ ਕੀਤੀ ਗਈ।
ਬਖਸ਼ੀਸ਼ ਸਿੰਘ ਦੇ ਡਰਾਈਵਰ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਹਮਣੇ ਜਾ ਰਹੀ ਗੱਡੀ ਵਿਚੋਂ ਸਵਾਰ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ ਜੋ ਕਿ ਗੱਡੀ 'ਚ ਵੱਜੀਆ ਤੇ ਬਖਸ਼ੀਸ਼ ਸਿੰਘ ਦੀ ਜਾਨ ਬਚ ਗਈ । ਇਸਦੀ ਪੁਸ਼ਟੀ ਕਰਦਿਆਂ ਐਸਪੀ ਸਿਟੀ ਨੇ ਦੱਸਿਆ ਕਿ ਹਮਲਾ ਹੋਇਆ ਹੈ ਪਰ ਬਖਸ਼ੀਸ਼ ਸਿੰਘ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਦੱਸਿਆ ਕਿ ਥਾਣਾ ਅਰਬਨ ਅਸਟੇਟ 'ਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਜਾਰੀ ਹੈ। ਸੂਤਰਾਂ ਅਨੁਸਾਰ ਬਖਸ਼ੀਸ਼ ਸਿੰਘ ਸੀਆਈਏ ਸਟਾਫ਼ ਪਟਿਆਲਾ ਵਿਖੇ ਮੌਜੂਦ ਹਨ ਤੇ ਪੁਲਿਸ ਮਾਮਲੇ ਦੀ ਜਾਣਕਾਰੀ ਹਾਸਲ ਕਰ ਰਹੀ ਹੈ।
Deadly Attack On Sikh Thinker Bakshish Singh Persons Riding In Three Vehicles Opened Fire