ਸੁਖਬੀਰ ਬਾਦਲ ਨਵੇਂ ਸਾਲ 2025 ਦੀ ਆਮਦ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
January 1, 2025
Punjab Speaks Team / Panjab
ਨਵੇਂ ਸਾਲ ਦੀ ਆਮਦ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਪਹਿਲਾਂ ਸੁਖਬੀਰ ਬਾਦਲ ਨੇ ਦੇਰ ਰਾਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪਹੁੰਚਣਾ ਸੀ ਪਰ ਕੁਝ ਕਾਰਨਾਂ ਕਰਕੇ ਉਹ ਬੁੱਧਵਾਰ ਦੁਪਹਿਰ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਤੇ ਪਰਿਕਰਮਾ 'ਚ ਹੀ ਅਰਦਾਸ ਕਰ ਕੇ ਵਾਪਸ ਚਲੇ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪਰਮਾਤਮਾ ਅੱਗੇ ਅਰਦਾਸ ਹੈ ਕਿ ਪੰਜਾਬ ਤੇ ਪੰਜਾਬੀਅਤ ਦੀ ਚੜ੍ਹਦੀਕਲਾ ਹੋਵੇ ਅਤੇ ਦੁਨੀਆ ਵਿੱਚ ਜੋ ਜੰਗੀ ਮਾਹੌਲ ਬਣਿਆ ਹੈ ਉਹ ਸ਼ਾਂਤ ਹੋਵੇ।
Sukhbir Badal Paid Obeisance At Sachkhand Sri Harmandir Sahib On The Arrival Of New Year 2025
Recommended News
Trending
Punjab Speaks/Punjab
Just Now