ਫਾਜ਼ਿਲਕਾ ਦੇ ਹੋਟਲ 'ਚ ਹੋ ਰਿਹਾ ਸੀ ਗਲਤ ਕੰਮ, ਅਚਾਨਕ ਪਹੁੰਚੀ ਪੁਲਿਸ; ਇਤਰਾਜ਼ਯੋਗ ਹਾਲਤ 'ਚ ਫੜੇ ਗਏ 2 ਔਰਤਾਂ ਤੇ 3 ਨੌਜਵਾਨ    5000 ਰੁਪਏ ਲਈ ਕੁਲਚਾ ਕਾਰੀਗਰ ਦਾ ਕਤਲ, ਰਣਜੀਤ ਐਵੇਨਿਊ ਦੇ ਕੂੜੇ ਦੇ ਡੰਪ ਨੇੜਿਓਂ ਮਿਲੀ ਲਾਸ਼    ਹੁਣ ਸਕੂਲਾਂ ਦਾ ਹੋਵੇਗਾ ਸੁਧਾਰ, ਪੰਜਾਬ ਸਰਕਾਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਦੋ ਘੰਟੇ ਫੀਲਡ 'ਚ ਰਹਿਣ ਦਾ ਹੁਕਮ    ਪ੍ਰੇਮੀ ਨਾਲ ਪੰਜਵੀਂ ਵਾਰ ਭੱਜੀ ਪਤਨੀ, ਚਾਰ ਵਾਰ ਪਤੀ ਨੇ ਕੀਤਾ ਮਾਫ, ਪਰ ਇਸ ਵਾਰ... , ਟੈਨਸ਼ਨ 'ਚ ਪੁਲਸ ਪ੍ਰਸ਼ਾਸਨ    ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸ਼ਹਿਰ ਮੰਡੀ ਗੋਬਿੰਦਗੜ੍ਹ ਵਿੱਖੇ ਹੋਈ 15 ਲੱਖ ਦੀ ਲੁੱਟ, ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ    ਮੈਂ ਘਰ ਵਿੱਚ ਮੁੱਖ ਮੰਤਰੀ ਨਹੀਂ, ਘਰਵਾਲੀ ਅੰਗਰੇਜ਼ੀ 'ਚ ਦਿੰਦੀ ਝਿੜਕਾਂ - ਭਗਵੰਤ ਮਾਨ    ਕਰਾਚੀ 'ਚ ਵੱਡਾ ਹਾਦਸਾ, ਅਫ਼ਗਾਨ ਕੈਂਪ 'ਚ ਘਰ ਦੀ ਛੱਤ ਡਿੱਗਣ ਕਾਰਨ 6 ਲੋਕਾਂ ਦੀ ਮੌਤ; ਚਾਰ ਜ਼ਖ਼ਮੀ    ਤਾਮਿਲਨਾਡੂ ਵਲੋਂ CM ਦੀ ਚਿੱਠੀ ਤੋਂ ਬਾਅਦ ਭਗਵੰਤ ਮਾਨ ਦੀ ਚੁੱਪ, ਸ਼ੱਕੀ ! ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਉੱਠੀ ਮੰਗ - ਪ੍ਰਗਟ ਸਿੰਘ    ਨਵੇਂ ਜਥੇਦਾਰ ਦੀ ਨਹੀਂ ਹੋਣ ਦਿਆਂਗੇ ਤਾਜਪੋਸ਼ੀ ! ਵਹੀਰਾਂ ਘੱਤ ਕੇ ਪਹੁੰਚ ਰਹੀਆਂ ਨੇ ਨਿਹੰਗ ਸਿੰਘ ਫੌਜਾਂ", ਕਸੂਤੀ ਫਸੀ SGPC !    ਮੋਗਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਅੰਤ੍ਰਿਗ ਕਮੇਟੀ ਦੇ ਫੈਸਲੇ 'ਤੇ ਜਤਾਇਆ ਇਤਰਾਜ਼   
ਨਵੇਂ ਜਥੇਦਾਰ ਦੀ ਨਹੀਂ ਹੋਣ ਦਿਆਂਗੇ ਤਾਜਪੋਸ਼ੀ ! ਵਹੀਰਾਂ ਘੱਤ ਕੇ ਪਹੁੰਚ ਰਹੀਆਂ ਨੇ ਨਿਹੰਗ ਸਿੰਘ ਫੌਜਾਂ", ਕਸੂਤੀ ਫਸੀ SGPC !
March 9, 2025
We-Will-Not-Allow-The-Coronation

Punjab Speaks Team / Panjab

ਤਿੰਨ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਹਟਾਉਣ ਮਗਰੋਂ ਪੰਥਕ ਸਿਆਸਤ ਵਿੱਚ ਭੂਚਾਲ ਆਇਆ ਹੋਇਆ ਹੈ। ਸ਼੍ਰੋਮਣੀ ਕਮੇਟੀ ਦੇ ਫੈਸਲੇ ਦੀ ਵਿਆਪਕ ਅਲੋਚਨਾ ਹੋ ਰਹੀ ਹੈ। ਅਕਾਲੀ ਦਲ ਦੇ ਲੀਡਰ ਅਸਤੀਫੇ ਦੇ ਰਹੇ ਹਨ। ਇਸ ਸਭ ਵਿਚਾਲੇ 10 ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਥਾਪੇ ਗਏ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ਹੋਣੀ ਹੈ ਪਰ ਇਸ ਤੋਂ ਪਹਿਲਾਂ ਹੀ ਨਿਹੰਗ ਸਿੰਘ ਜਥੇਬੰਦੀ ਵੱਲੋਂ ਇਸ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਹੈ।

ਇਸ ਨੂੰ ਲੈ ਕੇ ਬਾਬਾ ਬਲਬੀਰ ਸਿੰਘ 96 ਕਰੋੜੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਨਵੇਂ ਥਾਪੇ ਗਏ ਜਥੇਦਾਰ ਦੀ ਤਾਜਪੋਸ਼ੀ ਨਹੀਂ ਹੋਣ ਦੇਣਗੇ ਤੇ ਇਸ ਦਾ ਵਿਰੋਧ ਕਰਨਗੇ। ਇਸ ਮੌਕੇ ਉਨ੍ਹਾਂ ਨੇ ਦੂਜੀਆਂ ਜਥੇਬੰਦੀਆਂ ਨੂੰ ਵੀ ਆਨੰਦਪੁਰ ਸਾਹਿਬ ਪਹੁੰਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘ ਫੌਜਾਂ ਇੱਥੇ ਤਿਆਰ ਬਰ ਤਿਆਰ ਹੋਕੇ ਪਹੁੰਚਣ ਤੇ ਉਹ ਵੀ ਇੱਥੇ ਪਹੁੰਚ ਰਹੇ ਹਨ।ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਹ ਨਵੇਂ ਜਥੇਦਾਰ ਦੀ ਤਾਜਪੋਸ਼ੀ ਨਹੀਂ ਹੋਣ ਦੇਣਗੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਵੇਗਾ। ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਜਥੇਦਾਰ ਸੁਲਤਾਨ ਸਿੰਘ ਦੀ ਥਾਂ ਕੁਲਦੀਪ ਸਿੰਘ ਗੜਗੱਜ ਨੂੰ ਨਵਾਂ ਜਥੇਦਾਰ ਬਣਾਇਆ ਹੈ ਜਿਸ ਦਾ ਹੁਣ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।

ਅਜਿਹੇ ਸਭ ਵਿਚਾਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਪੰਥਕ ਨੂੰ ਖਬਰਦਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਕੁਝ ਵਾਪਰ ਰਿਹਾ ਹੈ, ਉਹ ਸਾਡੀਆਂ ਸੰਸਥਾਵਾਂ ਦੇ ਹਿੱਤ ਵਿੱਚ ਨਹੀਂ। ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਧਾਰਮਿਕ ਸਥਾਨਾਂ, ਅਹੁਦਿਆਂ ਤੇ ਸੰਸਥਾਵਾਂ ਦਾ ਮਾਣ ਸਨਮਾਨ ਕਾਇਮ ਰੱਖਣਾ ਚਾਹੀਦਾ ਹੈ। ਅੰਤਰਿੰਗ ਕਮੇਟੀ ਦੇ ਫੈਸਲੇ ਤੋਂ ਬਾਅਦ ਪੈਦਾ ਹੋਈ ਸਥਿਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਕੁਝ ਵਾਪਰ ਰਿਹਾ ਹੈ, ਉਹ ਸਾਡੀਆਂ ਸੰਸਥਾਵਾਂ ਦੇ ਹਿੱਤ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਸਿੱਖ ਪਰੰਪਰਾਵਾਂ ਨੂੰ ਸਮਝਦੇ ਹਨ ਤੇ ਸਿੱਖ ਸੰਸਥਾਵਾਂ ਦਾ ਮਾਣ ਸਨਮਾਨ ਕਰਦੇ ਹਨ, ਉਨ੍ਹਾਂ ਦੇ ਮਨਾਂ ਵਿੱਚ ਅਜਿਹੀ ਸਥਿਤੀ ਵਿੱਚ ਰੋਸ ਆਉਣਾ ਸੁਭਾਵਿਕ ਹੈ। ਹਰ ਇੱਕ ਸਿੱਖ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਵੱਲ ਦੇਖਦਾ ਹੈ ਤੇ ਉਨ੍ਹਾਂ ਦੇ ਆਦੇਸ਼-ਸੰਦੇਸ਼ ਸਿਰ ਮੱਥੇ ਪ੍ਰਵਾਨ ਕਰਦਾ ਹੈ ਪਰ ਜਦੋਂ ਇਨ੍ਹਾਂ ਸੰਸਥਾਵਾਂ ਤੇ ਅਹੁਦਿਆਂ ਦੇ ਮਾਨ ਸਨਮਾਨ ਨੂੰ ਢਾਹ ਲੱਗਦੀ ਹੈ ਤਾਂ ਰੋਸ ਦਾ ਪ੍ਰਗਟਾਵਾ ਸੁਭਾਵਕ ਹੈ।





We Will Not Allow The Coronation Of The New Jathedar Nihang Singh Forces Are Arriving In Droves Sgpc Caught In A Trap


Recommended News
Punjab Speaks ad image
Trending
Just Now