March 9, 2025

Punjab Speaks Team / Panjab
ਮੈਂ ਘਰ ਵਿੱਚ ਮੁੱਖ ਮੰਤਰੀ ਨਹੀਂ ਹਾਂ, ਮੇਰੇ ਹੁਕਮਾਂ ਦੀ ਉੱਥੇ ਪਾਲਣਾ ਨਹੀਂ ਕੀਤੀ ਜਾਂਦੀ। ਘਰ ਵਿੱਚ ਮੈਂ ਬਾਕੀਆਂ ਵਾਂਗ ਇੱਕ ਆਮ ਇਨਸਾਨ ਬਣ ਜਾਂਦਾ ਹਾਂ। ਘਰ ਵਿੱਚ ਮੈਨੂੰ ਸਿਰਫ਼ ਆਪਣੀ ਪਤਨੀ ਦੀ ਗੱਲ ਸੁਣਨੀ ਪੈਂਦੀ ਹੈ। ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀ ਹੈ ਜਿਸ ਦੀ ਸੋਸ਼ਲ ਮੀਡੀਆ ਉੱਤੇ ਚਰਚਾ ਹੋ ਰਹੀ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਆਯੋਜਿਤ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦਿਆਰਥਣਾਂ ਨੂੰ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਕਈ ਗੁਰੂ ਮੰਤਰ ਦਿੱਤੇ। ਵਿਦਿਆਰਥੀਆਂ ਨੇ ਸਵਾਲ-ਜਵਾਬ ਸੈਸ਼ਨ ਦੌਰਾਨ ਉਨ੍ਹਾਂ ਤੋਂ ਕਈ ਸਵਾਲ ਵੀ ਪੁੱਛੇ।ਇੱਕ ਵਿਦਿਆਰਥਣ ਨੇ ਮਾਨ ਨੂੰ ਪੁੱਛਿਆ ਕਿ ਉਹ ਘਰ ਵਿੱਚ ਵੀ ਮੁੱਖ ਮੰਤਰੀ ਹੁੰਦੇ ਹਨ ਜਾਂ ਫਿਰ ਆਮ ਇਨਸਾਨ, ਜਿਸਦਾ ਮਾਨ ਮੁਸਕਰਾਉਂਦੇ ਹੋਏ ਜਵਾਬ ਦਿੱਤਾ ਕਿ ਉਹ ਘਰ ਜਾਂਦੇ ਹੀ ਇੱਕ ਆਮ ਆਦਮੀ ਬਣ ਜਾਂਦਾ ਹੈ।
ਘਰ ਜਾਣ ਤੋਂ ਬਾਅਦ ਉਹ ਸਿਰਫ਼ ਆਪਣੀ ਪਤਨੀ ਦੀ ਗੱਲ ਸੁਣਦਾ ਹੈ। ਉਸਦੀ ਪਤਨੀ ਡਾਕਟਰ ਹੈ, ਇਸ ਲਈ ਕਈ ਵਾਰ ਉਹ ਅੰਗਰੇਜ਼ੀ ਵਿੱਚ ਝਿੜਕਾਂ ਦਿੰਦੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਘਰ ਵਿੱਚ ਮੇਰੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ, ਉੱਥੇ ਮੈਂ ਆਮ ਲੋਕਾਂ ਵਾਂਗ ਆਪਣੀ ਪਤਨੀ ਦੀ ਗੱਲ ਸੁਣਦਾ ਹਾਂ। ਉੱਥੇ ਸਿਰਫ਼ ਉਸਦੇ ਹੁਕਮਾਂ ਦੀ ਪਾਲਣਾ ਕੀਤੀ ਜਾਂਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਤਾਂ ਰੱਬ ਅੱਗੇ ਇਹੀ ਅਰਦਾਸ ਕਰਦੇ ਹਨ ਕਿ ਜਿਨੀ ਵੀ ਇੱਜ਼ਤ ਬਖ਼ਸ਼ੀ ਹੈ ਉਨ੍ਹੀਂ ਕੁ ਬਣੀ ਰਹੇ, ਇਸ ਤੋਂ ਘਟੇ ਨਾ, ਮਾਨ ਨੇ ਕਿਹਾ ਕਿ ਜਦੋਂ ਵੀ ਘਰ ਵੱਲ ਨੂੰ ਗੱਡੀ ਮੁੜਦੀ ਹੈ ਤਾਂ ਮੈਂ ਆਪਣੇ ਆਪ ਨੂੰ ਕਹਿੰਦਾ ਹਾਂ ਕਿ ਹੁਣ ਹੁਕਮ ਨਹੀਂ ਚੱਲਣ। ਉਹ ਕਦੇ-ਕਦੇ ਅੰਗਰੇਜ਼ੀ ਵਿੱਚ ਵੀ ਝਿੜਕ ਲੈਂਦੀ ਹੈ।
I Am Not The Chief Minister At Home The Housewife Scolds Me In English Bhagwant Mann
