Baath Castle ਮੈਰਿਜ ਪੈਲੇਸ ਚ ਚਲੀਆਂ ਗੋਲੀਆਂ ,ਦੋ ਦੀ ਮੌਤ , ਜਾਣੋ ਕੀ ਸੀ ਪੂਰਾ ਮਸਲਾ ਤੇ ਪੁਲਿਸ ਨੇ ਕੀ ਲਿਆ ਐਕਸ਼ਨ     ਆਪ ਪਾਰਟੀ ਨੇ ਬਲਤੇਜ ਪੰਨੂ ਨੂੰ ਸੌਂਪੀ ਨਵੀਂ ਜਿੰਮੇਵਾਰੀ, ਪੰਜਾਬ ਮੀਡੀਆ ਦੇ ਹੋਣਗੇ ਇੰਚਾਰਜ    “10 ਗ੍ਰਾਮ ਹੈਰੋਇਨ ਸਮੇਤ 3 ਨਸ਼ਾ ਵਿਰੋਧੀ ਗ੍ਰਿਫ਼ਤਾਰ, ਫਿਰੋਜ਼ਪੁਰ ਪੁਲਿਸ ਨੇ ਮਾਮਲਾ ਦਰਜ ਕੀਤਾ”    ਸ਼ਿਵ ਸੈਨਾ ਆਗੂ ਦੇ ਪੁੱਤਰ ’ਤੇ ਹਮਲਾ, ਪਿਤਾ ਜ਼ਖਮੀ; ਫਗਵਾੜਾ ’ਚ ਹਿੰਦੂ ਸੰਗਠਨਾਂ ਵੱਲੋਂ ਬੰਦ ਦਾ ਸੱਦਾ    ਦਿੱਲੀ 'ਚ ਕਿਸੇ ਵੱਡੇ ਅੱਤਵਾਦੀ ਹਮਲੇ ਦਾ ਸੰਕੇਤ ਨਹੀਂ ਧਮਕੀ ਭਰੇ ਈਮੇਲ, 2 ਸਾਲਾਂ 'ਚ ਮਿਲ ਚੁਕੀਆਂ ਹਨ ਹਜ਼ਾਰਾਂ ਧਮਕੀਆਂ ..    ਜਲੰਧਰ ਵਿੱਚ ਮਸ਼ਹੂਰ ਅਗਰਵਾਲ ਢਾਬੇ ‘ਤੇ GST ਛਾਪਾ, 3 ਕਰੋੜ ਨਕਦੀ ਬਰਾਮਦ; ਟੈਕਸ ਚੋਰੀ ਦਾ ਭਿਆਨਕ ਖੁਲਾਸਾ    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸਿੱਖ ਸੰਗਤ ਨਾਲ ਸ੍ਰੀਨਗਰ ਵਿਖੇ ਕੀਰਤਨ ਦਰਬਾਰ ਵਿੱਚ ਸ਼ਿਰਕਤ ਕੀਤੀ    ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਵੀਹ ਗੋਲ਼ੀਆਂ, ਗੈਂਗਸਟਰ ਕੈਸ਼ਵ ਸ਼ਿਵਾਲਾ ਦਾ ਇੱਕ ਜ਼ਖ਼ਮੀ    ਦਿੱਲੀ ਧਮਾਕੇ ਮਗਰੋਂ ਸੋਸ਼ਲ ਮੀਡੀਆ 'ਤੇ ਭੜਕਾਊ ਪੋਸਟ, 15 ਮੁਲਜ਼ਮ ਗ੍ਰਿਫ਼ਤਾਰ; ਸੀਐਮ ਸਰਮਾ ਨੇ ਨਾਵਾਂ ਦਾ ਕੀਤਾ ਖੁਲਾਸਾ    ਟਰੱਕ ਨਾਲ ਟਕਰਾਉਣ ਤੋਂ ਬਾਅਦ ਰੋਡਵੇਜ਼ ਬੱਸ ਪਲਟੀ, ਡਰਾਈਵਰ ਦੀ ਮੌਤ; ਸੜਕ ’ਤੇ ਮਚਿਆ ਹੰਗਾਮਾ   
ਖੇਤੀ ਵਿੱਚ ਨਵੀਨਤਾ ਟਿਕਾਊ ਭਵਿੱਖ ਵੱਲ ਇੱਕ ਮਜ਼ਬੂਤ ਕਦਮ- ਅਗਾਂਹਵਧੂ ਕਿਸਾਨ ਕਰਨਬੀਰ ਸਿੰਘ
December 29, 2025
Innovation-In-Agriculture-A-Stro

Punjab Speaks Team / Panjab

ਮਾਲੇਰਕੋਟਲਾ 28ਦਸੰਬਰ:

ਪੰਜਾਬ ਸਰਕਾਰ ਦੀ ਖੇਤੀ ਵਿੱਚ ਨਵੀਨਤਾ ਅਤੇ ਟਿਕਾਊ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ਵਾਲੀ ਵਿਸ਼ੇਸ਼ ਪਹਿਲਕਦਮੀ ਤਹਿਤ,ਪਿੰਡ ਦੌਲਤਪੁਰ ਮਾਲੇਰਕੋਟਲਾ ਦੇ ਜਾਗਰੂਕ ਅਤੇ ਅਗਾਂਹਵਧੂ ਕਿਸਾਨ ਕਰਨਬੀਰ ਸਿੰਘ ਨੇ ਆਪਣੀ 15ਏਕੜ ਜ਼ਮੀਨਤੇ ਫ਼ਸਲੀ ਵਿਭਿੰਨਤਾ (Crop Diversification)ਦਾ ਇੱਕ ਪ੍ਰੇਰਣਾਦਾਇਕ ਅਤੇ ਉਦਾਹਰਣਯੋਗ ਮਾਡਲ ਸਥਾਪਿਤ ਕੀਤਾ ਹੈ ਇਹ ਮਾਡਲ ਖੇਤੀਬਾੜੀ ਵਿਭਾਗ,ਪੰਜਾਬ ਦੇ ਮਾਰਗਦਰਸ਼ਨ ਹੇਠ ਵਿਗਿਆਨਕ ਅਤੇ ਤਕਨੀਕੀ ਢੰਗ ਨਾਲ ਅਪਣਾਇਆ ਗਿਆ ਹੈ

ਕਰਨਬੀਰ ਸਿੰਘ ਵੱਲੋਂ ਸਾਉਣੀ ਮੌਸਮ ਵਿੱਚ ਮੱਕੀ ਅਤੇ ਹਾੜੀ ਮੌਸਮ ਵਿੱਚ ਆਲੂ ਦੀ ਕਾਸ਼ਤ ਕਰਕੇ ਇੱਕ ਯੋਜਨਾਬੱਧ ਬਦਲਵੀ ਫ਼ਸਲੀ ਚੱਕਰ ਨੂੰ ਸਫ਼ਲਤਾਪੂਰਵਕ ਲਾਗੂ ਕੀਤਾ ਗਿਆ ਹੈ ਇਹ ਫ਼ਸਲੀ ਚੱਕਰ ਨਾ ਸਿਰਫ਼ ਕਿਸਾਨ ਦੀ ਆਮਦਨ ਵਿੱਚ ਵਾਧਾ ਕਰਦਾ ਹੈ,ਸਗੋਂ ਮਿੱਟੀ ਦੀ ਸਿਹਤ,ਪਾਣੀ ਦੀ ਬਚਤ ਅਤੇ ਵਾਤਾਵਰਣ ਸੰਰਖਣ ਲਈ ਵੀ ਬਹੁਤ ਲਾਭਦਾਇਕ ਸਾਬਤ ਹੋ ਰਿਹਾ ਹੈ ਇਸ ਵਿਭਿੰਨਤਾ ਮਾਡਲ ਦੇ ਮੁੱਖ ਲਾਭਾਂ ਵਿੱਚ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ,ਪਾਣੀ ਦੀ ਘੱਟ ਖਪਤ,ਅਤੇ ਕੀੜੇ-ਮਕੌੜਿਆਂ ਤੇ ਫ਼ਸਲੀ ਰੋਗਾਂਤੇ ਕੁਦਰਤੀ ਤੌਰਤੇ ਕਾਬੂ ਸ਼ਾਮਲ ਹਨ ਇਸ ਦੇ ਨਾਲ ਹੀ ਆਲੂ ਵਰਗੀ ਉੱਚ ਮੁੱਲ ਵਾਲੀ ਨਕਦੀ ਫ਼ਸਲ ਨੇ ਕਿਸਾਨ ਕਰਨਬੀਰ ਸਿੰਘ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕੀਤਾ ਹੈ

ਖੇਤੀਬਾੜੀ ਵਿਕਾਸ ਅਫ਼ਸਰ ਸਤਿੰਦਰ ਕੌਰ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿਕਰਨਬੀਰ ਸਿੰਘ ਵਰਗੇ ਕਿਸਾਨ ਟਿਕਾਊ ਅਤੇ ਵਿਗਿਆਨਕ ਖੇਤੀ ਦੇ ਅਸਲ ਸੇਧੀ ਹਨ ਇਹ ਮਾਡਲ ਸਾਬਤ ਕਰਦਾ ਹੈ ਕਿ ਫ਼ਸਲੀ ਵਿਭਿੰਨਤਾ ਰਾਹੀਂ ਧਰਤੀ ਦੀ ਉਪਜਾਊ ਸ਼ਕਤੀ ਨੂੰ ਸਾਂਭਿਆ ਜਾ ਸਕਦਾ ਹੈ ਇਹ ਪੰਜਾਬ ਸਰਕਾਰ ਦੀਪੰਜਾਬ ਦੀ ਖੇਤੀ ਨੂੰ ਪੁਨਰਜੀਵਤ ਕਰਨਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਉਨ੍ਹਾਂ ਇਹ ਵੀ ਕਿਹਾ ਕਿ ਲਗਾਤਾਰ ਕਣਕ-ਝੋਨੇ ਦੇ ਫ਼ਸਲੀ ਚੱਕਰ ਕਾਰਨ ਪਾਣੀ ਦੀ ਖਪਤ ਵੱਧ ਰਹੀ ਹੈ,ਮਿੱਟੀ ਦੀ ਗੁਣਵੱਤਾ ਘਟ ਰਹੀ ਹੈ ਅਤੇ ਕੀੜੇ-ਮਕੌੜੇ ਤੇ ਬਿਮਾਰੀਆਂ ਵੱਧ ਰਹੀਆਂ ਹਨ

ਆਪਣੇ ਤਜਰਬੇ ਸਾਂਝੇ ਕਰਦਿਆਂ ਕਰਨਬੀਰ ਸਿੰਘ ਨੇ ਦੱਸਿਆ,“ਮੈਂ ਪਹਿਲਾਂ ਸਿਰਫ਼ ਕਣਕ-ਝੋਨੇਤੇ ਨਿਰਭਰ ਸੀ,ਪਰ ਮੱਕੀ-ਆਲੂ ਦੇ ਫ਼ਸਲੀ ਚੱਕਰ ਨਾਲ ਹੁਣ ਮੇਰੀ ਆਮਦਨ ਵੀ ਵਧੀ ਹੈ ਅਤੇ ਮਿੱਟੀ ਵਿੱਚ ਵੀ ਸੁਧਾਰ ਨਜ਼ਰ ਰਿਹਾ ਹੈ ਮੈਂ ਹੋਰ ਕਿਸਾਨ ਭਰਾਵਾਂ ਨੂੰ ਵੀ ਫ਼ਸਲੀ ਵਿਭਿੰਨਤਾ ਵੱਲ ਕਦਮ ਵਧਾਉਣ ਦੀ ਅਪੀਲ ਕਰਦਾ ਹਾਂ

ਇਸ ਤਰ੍ਹਾਂ ਦੀਆਂ ਸਫ਼ਲ ਪਹਿਲਕਦਮੀਆਂ ਨੂੰ ਹੋਰ ਵਧਾਵਾ ਦੇਣ ਅਤੇ ਹੋਰ ਕਿਸਾਨਾਂ ਨੂੰ ਆਧੁਨਿਕ ਅਤੇ ਟਿਕਾਊ ਖੇਤੀ ਤਕਨੀਕਾਂ ਨਾਲ ਜੋੜਨ ਲਈ ਖੇਤੀਬਾੜੀ ਵਿਭਾਗ,ਪੰਜਾਬ ਵੱਲੋਂ ਪਿੰਡਾਂ ਵਿੱਚ ਸਮੇਂ-ਸਮੇਂਤੇ ਜਾਗਰੂਕਤਾ ਅਤੇ ਤਰਬੀਅਤੀ ਕੈਂਪ ਲਗਾਏ ਜਾ ਰਹੇ ਹਨ


Innovation In Agriculture A Strong Step Towards A Sustainable Future Progressive Farmer Karanbir Singh


Recommended News
Punjab Speaks ad image
Trending
Just Now