January 16, 2026
Punjab Speaks Team / Panjab
ਮੋਹਾਲੀ, 16 ਜਨਵਰੀ 2026 :- ਜ਼ੀਰਕਪੁਰ ਦੇ ਪਭਾਤ ਗੋਦਾਮ ਏਰੀਆ ਵਿੱਚ ਨਕਲੀ ਦਵਾਈਆਂ ਬਣਾਉਣ ਵਾਲੀਆਂ ਦੋ ਫੈਕਟਰੀਆਂ ’ਤੇ ਪੁਲਿਸ ਨੇ ਛਾਪਾ ਮਾਰਿਆ। ਇੱਥੇ ਐਲੋਪੈਥਿਕ-ਆਯੁਰਵੈਦਿਕ ਦਵਾਈਆਂ, ਫੂਡ ਸਪਲੀਮੈਂਟਸ ਅਤੇ ਬਿਊਟੀ ਪ੍ਰੋਡਕਟਸ ਬਣਾਏ ਜਾ ਰਹੇ ਸਨ। ਪੁਲਿਸ ਨੇ ਮੌਕੇ ’ਤੇ ਫੂਡ ਸੇਫਟੀ ਵਿਭਾਗ ਅਤੇ ਡਰੱਗ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾ ਕੇ ਜਾਂਚ ਕਰਵਾਈ।
ਮੁੱਢਲੀ ਜਾਂਚ ਵਿੱਚ ਪਾਇਆ ਗਿਆ ਕਿ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਗਏ ਨਿਯਮਾਂ ਦੇ ਉਲਟ ਦਵਾਈਆਂ ਦੀ ਵੱਡੀ ਖੇਪ ਤਿਆਰ ਕੀਤੀ ਜਾ ਰਹੀ ਸੀ। ਇਹ ਫੈਕਟਰੀਆਂ ਪਿਛਲੇ ਕਈ ਸਾਲਾਂ ਤੋਂ ਚੱਲ ਰਹੀਆਂ ਸਨ। ਇੱਕ ਫੈਕਟਰੀ ਦੇ ਸੈਂਪਲ ਪਹਿਲਾਂ ਵੀ ਭਰੇ ਗਏ ਸਨ ਅਤੇ ਸੈਂਪਲ ਗ਼ਲਤ ਪਾਏ ਜਾਣ ‘ਤੇ 16 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਸੀ। ਹੁਣ 6 ਘੰਟੇ ਤੱਕ ਚੱਲੀ ਛਾਪੇਮਾਰੀ ਦੌਰਾਨ ਦੋਵਾਂ ਫੈਕਟਰੀਆਂ ਤੋਂ ਦਵਾਈਆਂ ਅਤੇ ਹੋਰ ਉਤਪਾਦਾਂ ਦੇ ਸੈਂਪਲ ਇਕੱਠੇ ਕੀਤੇ ਗਏ ਹਨ।
ਪੁਲਿਸ ਨੇ ਇੱਕ ਫੈਕਟਰੀ ਨੂੰ ਸੀਲ ਵੀ ਕਰ ਦਿੱਤਾ ਹੈ। ਸੀਲ ਕੀਤੀ ਗਈ ਫੈਕਟਰੀ ਵਿੱਚ ਬਿਨਾਂ ਕਿਸੇ ਜਾਇਜ਼ ਲਾਇਸੈਂਸ ਅਤੇ ਬਿਨਾਂ ਕਿਸੇ ਮਾਪਦੰਡ ਦੇ ਗੰਦਗੀ ਭਰੇ ਮਾਹੌਲ ਵਿੱਚ ਦਵਾਈਆਂ ਬਣਾਈਆਂ ਜਾ ਰਹੀਆਂ ਸਨ। ਇੱਥੇ ਐਲੋਪੈਥਿਕ, ਆਯੁਰਵੈਦਿਕ ਤੋਂ ਲੈ ਕੇ ਫੂਡ ਸਪਲੀਮੈਂਟਸ ਅਤੇ ਬਿਊਟੀ ਪ੍ਰੋਡਕਟਸ ਤੱਕ ਤਿਆਰ ਕੀਤੇ ਜਾ ਰਹੇ ਸਨ।
Action Taken On Fake Media Reports In Punjab Food Elements And Beauty Products Printed On Function Are A Special Case