January 20, 2026
Punjab Speaks Team / Panjab
ਅੰਮ੍ਰਿਤਸਰ, 20 ਜਨਵਰੀ 2026 - ਮਸ਼ਹੂਰ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਹਾਲ ਹੀ ‘ਚ ਅੰਮ੍ਰਿਤਸਰ ਸਥਿਤ ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਪਹੁੰਚੀ। ਇਸ ਦੌਰਾਨ ਉਨ੍ਹਾਂ ਸ਼ਰਧਾ ਨਾਲ ਮੱਥਾ ਟੇਕਿਆ ਤੇ ਪਵਿੱਤਰ ਸਰੋਵਰ ਦੀ ਪਰਿਕਰਮਾ ਕੀਤੀ। ਜੈਸਮੀਨ ਸੈਂਡਲਸ ਨੇ ਕੁਝ ਸਮਾਂ ਸ਼ਾਂਤ ਚਿੱਤ ਹੋ ਕੇ ਬੈਠ ਕੇ ਗੁਰਬਾਣੀ ਦਾ ਸਰਵਣ ਵੀ ਕੀਤਾ।
ਗਾਇਕਾ ਨੇ ਆਪਣੇ ਇਸ ਅਧਿਆਤਮਿਕ ਦੌਰੇ ਦੀਆਂ ਝਲਕੀਆਂ ਸੋਸ਼ਲ ਮੀਡੀਆ ‘ਤੇ ਵੀ ਸਾਂਝੀਆਂ ਕੀਤੀਆਂ ਹਨ। ਜੈਸਮੀਨ ਸੈਂਡਲਸ ਨੇ ਇੰਸਟਾਗ੍ਰਾਮ ‘ਤੇ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਤਸਵੀਰਾਂ ਵਿੱਚ ਉਹ ਪੂਰੀ ਸ਼ਰਧਾ ਅਤੇ ਸਾਦਗੀ ਵਿੱਚ ਨਜ਼ਰ ਆ ਰਹੀ ਹੈ।
ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ
ਜ਼ਿਕਰਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ‘ਚ ਦਰਸ਼ਨਾਂ ਦੌਰਾਨ ਜੈਸਮੀਨ ਸੈਂਡਲਸ ਨੇ ਸਿਰ ‘ਤੇ ਚੁੰਨੀ ਲੈ ਕੇ ਸਿੱਖ ਮਰਿਆਦਾ ਦੀ ਪੂਰੀ ਪਾਲਣਾ ਕੀਤੀ। ਉਨ੍ਹਾਂ ਇਸ ਧਾਰਮਿਕ ਅਤੇ ਆਸਥਾ ਨਾਲ ਭਰੇ ਕਦਮ ਦੀ ਸੋਸ਼ਲ ਮੀਡੀਆ ‘ਤੇ ਵੀ ਸ਼ਲਾਘਾ ਕੀਤੀ ਜਾ ਰਹੀ ਹੈ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਸੰਗੀਤ ਜਗਤ ਦੀ ਰੁੱਝੀ ਹੋਈ ਜ਼ਿੰਦਗੀ ਦੇ ਵਿਚਕਾਰ ਅਧਿਆਤਮਕ ਸ਼ਾਂਤੀ ਦੀ ਤਲਾਸ਼ ਪ੍ਰੇਰਨਾਦਾਇਕ ਹੈ। ਜੈਸਮੀਨ ਸੈਂਡਲਸ ਦਾ ਇਹ ਦੌਰਾ ਉਨ੍ਹਾਂ ਦੇ ਚਾਹੁਣ ਵਾਲਿਆਂ ਲਈ ਵੀ ਖਾਸ ਬਣ ਗਿਆ ਹੈ।
ਹਾਲਾਂਕਿ, ਕੁਝ ਯੂਜ਼ਰਸ ਨੇ ਗਾਇਕਾ ਨੂੰ ਮਰਿਆਦਾ ਨਾਲ ਜੁੜੀਆਂ ਕੁਝ ਗੱਲਾਂ ਵੀ ਦੱਸੀਆਂ। ਇਕ ਯੂਜ਼ਰ ਨੇ ਲਿਖਿਆ, “ਗੁਰੂ ਵੱਲ ਕਦੇ ਪਿੱਠ ਨਾ ਕਰੋ।” ਇਕ ਹੋਰ ਯੂਜ਼ਰ ਨੇ ਲਿਖਿਆ, “ਇਸ ਤਰ੍ਹਾਂ ਦੇ ਹੋਰ ਵੀ ਵੀਡੀਓ ਬਣਾਓ। ਨਿਯਮ ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਹੈ।
Jasmine Sandals Came To Amritsar And Paid Homage At Sri Harmandir Sahib Her Simplicity Won The Hearts Of Her Fans