January 23, 2026
Punjab Speaks Team / Panjab
ਖਰੜ, 23 ਜਨਵਰੀ 2026:ਪੰਜਾਬ ਸਰਕਾਰ ਵੱਲੋਂ ਹਰ ਪਰਿਵਾਰ ਲਈ 10 ਲੱਖ ਰੁਪਏ ਦੀ ਮੁੱਖ ਮੰਤਰੀ ਸਿਹਤ ਯੋਜਨਾ ਦੀ ਕਲ੍ਹ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਰਸਮੀ ਸ਼ੁਰੂਆਤ ਕਰਨ ਮੌਕੇ, ਖਰੜ ਸਥਿਤ ਐਮ ਐਲ ਏ ਦਫ਼ਤਰ, ਸੈਕਟਰ 125 (ਸੰਨੀ ਇਨਕਲੇਵ) ਵਿੱਚ ਵੱਡੀ ਡਿਜ਼ਿਟਲ ਸਕਰੀਨ ਰਾਹੀਂ ਸਮਾਗਮ ਦੀ ਲਾਈਵ ਕਾਸਟ ਕੀਤੀ ਗਈ।
ਸਮਾਗਮ ਦੌਰਾਨ ਸੀਨੀਅਰ ਆਗੂਆਂ, ਸਥਾਨਕ ਆਗੂਆਂ, ਵਰਕਰਾਂ ਅਤੇ ਆਮ ਨਾਗਰਿਕਾਂ ਦੀ ਵੱਡੀ ਗਿਣਤੀ ਸ਼ਾਮਿਲ ਹੋਈ, ਜੋ ਇਸ ਲੋਕ-ਹਿਤੈਸ਼ੀ ਯੋਜਨਾ ਪ੍ਰਤੀ ਲੋਕਾਂ ਦੇ ਭਰੋਸੇ ਅਤੇ ਉਤਸ਼ਾਹ ਨੂੰ ਸਪਸ਼ਟ ਤੌਰ ‘ਤੇ ਦਰਸਾਉਂਦੀ ਸੀ।
ਸਮਾਗਮ ਦੌਰਾਨ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਦੀ ਵਿਸ਼ੇਸ਼ ਹਾਜ਼ਰੀ ਰਹੀ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨਾਲ ਸਿੱਧਾ ਸੰਵਾਦ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ ਅਤੇ ਸੰਬੰਧਿਤ ਅਧਿਕਾਰੀਆਂ ਤੱਕ ਮਾਮਲੇ ਪਹੁੰਚਾਉਣ ਦਾ ਭਰੋਸਾ ਦਿੱਤਾ।
ਆਪਣੇ ਸੰਬੋਧਨ ਵਿੱਚ ਵਿਧਾਇਕ ਅਨਮੋਲ ਗਗਨ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਆਪਣੇ ਹਰ ਨਾਗਰਿਕ ਦੀ ਚਿੰਤਾ ਨੂੰ ਮਾਂ ਵਾਂਗ ਸਮਝਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੱਤਾ ਲਈ ਨਹੀਂ, ਸੇਵਾ ਲਈ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੀ ਸਰਕਾਰ ਦੀ ਸਭ ਤੋਂ ਵੱਡੀ ਪਹਿਲ ਹੈ।
ਇਸ ਮੌਕੇ ਮੌਜੂਦ ਆਗੂਆਂ ਨੇ ਕਿਹਾ ਕਿ ਇਹ ਸਿਹਤ ਸੁਰੱਖਿਆ ਯੋਜਨਾ ਪੰਜਾਬ ਨੂੰ ਸਿਹਤਮੰਦ, ਮਜ਼ਬੂਤ ਅਤੇ ਸਮਾਜਿਕ ਸੁਰੱਖਿਆ ਨਾਲ ਲੈਸ ਬਣਾਉਣ ਵੱਲ ਇੱਕ ਇਤਿਹਾਸਕ ਕਦਮ ਸਾਬਤ ਹੋਵੇਗੀ।
ਇਸ ਮੌਕੇ ਅੰਜੂ ਚੰਦਰ – ਪ੍ਰਧਾਨ, ਮਿਊਂਸਿਪਲ ਕੌਂਸਲ ਖਰੜ
ਸੁਖਵਿੰਦਰ ਸਿੰਘ ਬਿੱਟੂ – ਚੇਅਰਮੈਨ, ਮਾਰਕੀਟ ਕਮੇਟੀ ਖਰੜ,
ਵਿਕਾਸ ਮੋਹਨ – ਪੀ.ਏ. ਐਮ.ਐਲ.ਏ, ਰਘੁਬੀਰ ਸਿੰਘ ਮੋਦੀ – ਦਫ਼ਤਰ ਇੰਚਾਰਜ, ਨਵਦੀਪ ਸਿੰਘ ਸੈਣੀ – ਸੰਗਠਨ ਇੰਚਾਰਜ
ਬਲਜੀਤ ਸਿੰਘ – ਮੀਡੀਆ ਇੰਚਾਰਜ, ਹਰਪ੍ਰੀਤ ਕੌਰ – ਹਲਕਾ ਕੋਆਰਡੀਨੇਟਰ, ਮਹਿਲਾ ਵਿੰਗ, ਰਿਤਿਕਾ ਭਾਰਦਵਾਜ – ਹਲਕਾ ਕੋਆਰਡੀਨੇਟਰ, ਨਸ਼ਾ ਮੁਕਤੀ ਮੋਰਚਾ, ਨਤਾਸ਼ਾ ਜੋਸ਼ੀ
ਦਲਜੀਤ ਸਿੰਘ – ਬਲਾਕ ਪ੍ਰਧਾਨ ਤੋਂ ਇਲਾਵਾ ਅਨੇਕਾਂ ਪਤਵੰਤੇ ਹਾਜ਼ਰ ਰਹੇ।
Live Cast In The Presence Of MLA Anmol Gagan Mann In Kharar A Large Number Of Leaders And People Joined