February 16, 2026
Punjab Speaks Team / Panjab
ਬਠਿੰਡਾ, 16 ਫਰਵਰੀ 2026 :- ਡੱਬਵਾਲੀ ਰੋਡ ’ਤੇ 17 ਜਨਵਰੀ ਨੂੰ ਹੋਏ ਭਿਆਨਕ ਸੜਕ ਹਾਦਸੇ ਦੀ ਜਾਂਚ ਵਿਚ ਸੜਕ ਸੁਰੱਖਿਆ ਅਤੇ ਨਿਰਮਾਣ ਪ੍ਰਬੰਧਨ ਨਾਲ ਜੁੜੀਆਂ ਗੰਭੀਰ ਲਾਪਰਵਾਹੀਆਂ ਸਾਹਮਣੇ ਆਈਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਦੀ ਚਾਰ ਮੈਂਬਰੀ ਕਮੇਟੀ ਦੀ ਮੁੱਢਲੀ ਰਿਪੋਰਟ ਦੇ ਅਨੁਸਾਰ ਸੰਘਣੀ ਧੁੰਦ ਅਤੇ ਵਾਹਨ ਦੀ ਤੇਜ਼ ਰਫਤਾਰ ਦੇ ਨਾਲ ਨਾਲ ਨਿਰਮਾਣ ਵਾਲੀ ਥਾਂ ’ਤੇ ਜ਼ਰੂਰੀ ਚਿਤਾਵਨੀ ਸੰਕੇਤਾਂ ਤੇ ਸੁਰੱਖਿਆ ਹੱਲ ਦੀ ਘਾਟ ਇਸ ਦੁਰਘਟਨਾ ਦਾ ਵੱਡਾ ਕਾਰਨ ਰਿਹਾ। ਇਸ ਹਾਦਸੇ ਵਿਚ ਗੁਜਰਾਤ ਦੇ ਪੰਜ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਇਸ ਵਿਚ ਇਕ ਮਹਿਲਾ ਪੁਲਿਸ ਕਾਂਸਟੇਬਲ ਵੀ ਸ਼ਾਮਲ ਸੀ।
ਜਾਂਚ ਰਿਪੋਰਟ ਡਿਪਟੀ ਕਮਿਸ਼ਨਰ ਵੱਲੋਂ ਸੌਂਪੀ ਜਾਵੇਗੀ। ਇਸ ਤੋਂ ਬਾਅਦ ਇਸ ਨੂੰ ਸੂਬਾ ਸਰਕਾਰ ਤੇ ਸੁਪਰੀਮ ਕੋਰਟ ਦੀ ਰੋਡ ਸੇਫਟੀ ਕਮੇਟੀ ਨੂੰ ਭੇਜਿਆ ਜਾਵੇਗਾ।• ਸੁਪਰੀਮ ਕੋਰਟ ਕਮੇਟੀ ਆਨ ਰੋਡ ਸੇਫਟੀ ਨੇ ਇਸ ਘਟਨਾ ਨੂੰ ਗੰਭੀਰ ਦੱਸਦਿਆਂ ਪੰਜਾਬ ਸਰਕਾਰ ਤੋਂ ਵਿਸਥਾਰਤ ਰਿਪੋਰਟ ਮੰਗੀ ਸੀ ਤੇ ਸੜਕ ਸੁਰੱਖਿਆ ਪ੍ਰਬੰਧ ਦੀ ਸਮੀਖਿਆ ਦੇ ਨਿਰਦੇਸ਼ ਦਿੱਤੇ ਸਨ। ਹਾਦਸੇ ਦੇ ਬਾਅਦ ਡੀਸੀ-ਕਮ-ਜਿਲ੍ਹਾ ਮਜਿਸਟ੍ਰੇਟ ਨੇ ਚਾਰ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਵਿਚ ਖੇਤਰੀ ਆਵਾਜਾਈ ਅਧਿਕਾਰੀ ਨੂੰ ਚੇਅਰਮੈਨ ਬਣਾਇਆ ਗਿਆ, ਜਦੋਂ ਕਿ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ, ਡੀਐੱਸਪੀ ਟ੍ਰੈਫਿਕ ਅਤੇ ਮੋਟਰ ਵਹੀਕਲ ਇੰਸੈਪਕਟਰ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਕਮੇਟੀ ਨੇ ਘਟਨਾ ਵਾਲੀ ਥਾਂ ਦਾ ਨਿਰੀਖਣ, ਸਪਾਟ ਏਨਾਲਸਿਸ ਤੇ ਸੜਕ ਦੀ ਤਕਨੀਕੀ ਸਥਿਤੀ ਦਾ ਮੁਲਾਂਕਣ ਕਰ ਕੇ ਆਪਣੀ ਰਿਪੋਰਟ ਤਿਆਰ ਕੀਤੀ ਹੈ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਇਹ ਰਿਪੋਰਟ 20 ਫਰਵਰੀ ਤੱਕ ਪੰਜਾਬ ਸਟੇਟ ਰੋਡ ਸੇਫਟੀ ਕੌਂਸਲ ਨੂੰ ਈ-ਮੇਲ ਤੇ ਹਾਰਡ ਕਾਪੀ ਰਾਹੀਂ ਭੇਜੀ ਜਾਵੇਗੀ।
ਸਪੀਡੋਮੀਟਰ ਦੀ ਸੂਈ 120 ਕਿਲੋਮੀਟਰ ਪ੍ਰਤੀ ਘੰਟਾ ’ਤੇ ਰੁਕਿਆ
ਜਾਂਚ ਵਿਚ ਸਾਹਮਣੇ ਆਇਆ ਕਿ ਹਾਦਸੇ ਦੇ ਸਮੇਂ ਖੇਤਰ ਵਿਚ ਸੰਘਣੀ ਧੁੰਦ ਛਾਈ ਹੋਈ ਸੀ। ਇਸ ਨਾਲ ਦਿਸਣਹੱਦ ਬੇਹੱਦ ਘੱਟ ਸੀ। ਇਸ ਦੌਰਾਨ ਤੇਜ਼ ਰਫਤਾਰ ਨਾਲ ਆ ਰਹੀ ਇਕ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਦੁਰਘਟਨਾਗ੍ਰਸਤ ਵਾਹਨ ਦੇ ਸਪੀਡੋਮੀਟਰ ਦੀ ਸੂਈ 120 ਕਿਲੋਮੀਟਰ ਪ੍ਰਤੀ ਘੰਟੇ ’ਤੇ ਰੁਕੀ ਹੋਈ ਮਿਲੀ, ਜਿਸ ਨਾਲ ਓਵਰਸਪੀਡ ਦੀ ਪੁਸ਼ਟੀ ਹੋਈ। ਕਮੇਟੀ ਨੇ ਤੇਜ਼ ਰਫਤਾਰ ਨੂੰ ਹਾਦਸੇ ਦਾ ਇਕ ਪ੍ਰਮੁੱਖ ਕਾਰਨ ਮੰਨਿਆ ਹੈ। ਹਾਲਾਂਕਿ ਰਿਪੋਰਟ ਵਿਚ ਸੜਕ ਨਿਰਮਾਣ ਨਾਲ ਜੁੜੀਆਂ ਕਮੀਆਂ ਨੂੰ ਵੀ ਗੰਭੀਰ ਰੂਪ ਨਾਲ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਘਟਨਾ ਵਾਲੀ ਥਾਂ ਦੇ ਲਾਗੇ ਓਵਰਬ੍ਰਿਜ਼ ਦਾ ਨਿਰਮਾਣ ਪ੍ਰਸਤਾਵਿਤ ਹੈ ਪਰ ਜ਼ਮੀਨ ਨਾਲ ਮਿਲਣ ਕਾਰਨ ਕੰਮ ਅਧੂਰਾ ਪਿਆ ਹੈ। ਨਿਰਮਾਣ ਕਾਰਜ ਦੌਰਾਨ ਸੜਕ ’ਤੇ ਡਰੱਮ ਤੇ ਹੋਰ ਰੋਕਾਂ ਲਗਾਈਆਂ ਗਈਆਂ ਹਨ ਪਰ ਉਨ੍ਹਾਂ ’ਤੇ ਰਿਫਲੈਕਟਰ, ਫਲੈਸ਼ਿੰਗ ਲਾਈਟ ਜਾਂ ਸਪਸ਼ਟ ਚਿਤਾਵਨੀ ਸੰਕੇਤ ਨਹੀਂ ਸਨ। ਸੰਘਣੀ ਧੁੰਦ ਕਾਰਨ ਇਹ ਰੋਕਾਂ ਵਾਹਨ ਚਾਲਕਾਂ ਨੂੰ ਵੇਲੇ ਸਿਰ ਦਿਖਾਈ ਨਹੀਂ ਦਿੱਤੀਆਂ, ਜਿਸ ਨਾਲ ਹਾਦਸੇ ਦਾ ਖ਼ਦਸ਼•ਾ ਵਧ ਗਿਆ।
ਕਮੇਟੀ ਨੇ ਕੀਤੀ ਇਸ ਦੀ ਜਾਂਚ
ਕਮੇਟੀ ਨੇ ਸੜਕ ਦੀ ਗੁਣਵੱਤਾ, ਡਿਵਾਈਡਰ ਦਾ ਢਾਂਚਾ, ਟ੍ਰੈਫਿਕ ਚਿੰਨ੍ਹ ਅਤੇ ਹੋਰ ਸੁਰੱਖਿਆ ਮਾਪਦੰਡਾਂ ਦੀ ਵੀ ਜਾਂਚ ਕੀਤੀ।• ਇਸ ਤੋਂ ਇਲਾਵਾ ਵਾਹਨ ਦੀ ਤਕਨੀਕੀ ਸਥਿਤੀ, ਚਾਲਕ ਦੀ ਸੰਭਾਵਤ ਮਨੁੱਖੀ ਗਲਤੀ ਤੇ ਟ੍ਰੈਫਿਕ ਨਿਯਮਾਂ ਦੇ ਪਾਲਨ ਨਾਲ ਜੁੜੇ ਪਹਿਲੂਆਂ ਨੂੰ ਵੀ ਰਿਪੋਰਟ ਵਿਚ ਸ਼ਾਮਲ ਕੀਤਾ ਗਿਆ ਹੈ। ਸਥਾਨਕ ਲੋਕਾਂ ਨਾਲ ਗੱਲਬਾਤ ਕਰ ਸੜਕ ਸੁਰੱਖਿਆ ਨਾਲ ਜੁੜੇ ਸੁਝਾਅ ਵੀ ਲਏ ਗਏ।
ਸੜਕ ਨਿਰਮਾਣ ਨਾਲ ਜੁੜੀਆਂ ਕਮੀਆਂ ਨੂੰ ਵੀ ਜ਼ਿੰਮੇਦਾਰ ਠਹਿਰਾਇਆ
ਰਿਪੋਰਟ ਵਿਚ ਸੜਕ ਨਿਰਮਾਣ ਨਾਲ ਜੁੜੀਆਂ ਕਮੀਆਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਘਟਨਾ ਵਾਲੀ ਥਾਂ ਦੇ ਲਾਗੇ ਓਵਰਬ੍ਰਿਜ਼ ਦਾ ਨਿਰਮਾਣ ਤਜਵੀਜ਼ਸ਼ੁਦਾ ਹੈ ਪਰ ਜ਼ਮੀਨ ਮੁਹੱਈਆ ਨਾਲ ਹੋਣ ਕਾਰਨ ਕੰਮ ਅੱਧ ਵਿਚਾਲੇ ਲਟਕਿਆ ਹੋਇਆ ਹੈ। ਨਿਰਮਾਣ ਕਾਰਜ ਦੇ ਦੌਰਾਨ ਸੜਕ ’ਤੇ ਡਰੰਮ ਤੇ ਹੋਰ ਰੋਕਾਂ ਲਗਾਈਆਂ ਗਈਆਂ ਸਨ ਪਰ ਉਨ੍ਹਾਂ ’ਤੇ ਰਿਫਲੈਕਟਰ, ਫਲੈਸ਼ਿੰਮਗ ਲਾਈਟ ਜਾਂ ਚਿਤਾਵਨੀ ਸੰਕੇਤ ਨਹੀਂ ਸਨ। ਸੰਘਣੀ ਧੁੰਦ ਦੇ ਕਾਰਨ ਇਹ ਰੋਕਾਂ ਵਾਹਨ ਚਾਲਕਾਂ ਨੂੰ ਸਮੇਂ ਸਿਰ ਦਿਖਾਈ ਨਹੀਂ ਦਿੱਤੀਆਂ, ਜਿਸ ਨਾਲ ਹਾਦਸੇ ਦਾ ਖ਼ਦਸ਼ਾ ਵਧ ਗਿਆ। ਕਮੇਟੀ ਨੇ ਸੜਕ ਦੀ ਗੁਣਵੱਤਾ, ਡਿਵਾਈਡਰ ਦੇ ਢਾਂਚੇ, ਟ੍ਰੈਫਿਕ ਚਿੰਨ੍ਹਾਂ ਤੇ ਹੋਰ ਰੋਡ ਸੇਫਟੀ ਫੀਚਰਾਂ ਦੀ ਵੀ ਜਾਂਚ ਕੀਤੀ। ਇਸ ਤੋਂ ਇਲਾਵਾ ਵਾਹਨਾਂ ਦੀ ਤਕਨੀਕੀ ਸਥਿਤੀ, ਚਾਲਕ ਦੀ ਸੰਭਾਵਤ ਮਨੁੱਖੀ ਗਲਤੀ ਅਤੇ ਟ੍ਰੈਫਿਕ ਨਿਯਮਾਂ ਦੇ ਪਾਲਣ ਨਾਲ ਜੁੜੇਂ ਪੱਖਾਂ ਨੂੰ ਵੀ ਜਾਂਚ ਦੇ ਦਾਇਰੇ ਵਿਚ ਰੱਖਿਆ ਗਿਆ। ਸਥਾਨਕ ਲੋਕਾਂ ਨਾਲ ਗੱਲਬਾਤ ਕਰ ਕੇ ਸੜਕ ਸੁਰੱਖਿਆ ਸਬੰਧੀ ਸੁਝਾਅ ਵੀ ਲਏ ਗਏ ਹਨ।
ਸ਼ਿਮਲਾ ਘੁੰਮਣ ਮਗਰੋਂ ਕਾਰ ਤੋਂ ਮੁੜ ਰਹੇ ਸੀ ਘਰ
ਇਸ ਹਾਦਸੇ ਵਿਚ ਜਾਨ ਗਵਾਉਣ ਵਾਲੇ ਸਾਰੇ ਲੋਕ ਗੁਜਰਾਤ ਦੇ ਰਹਿਣ ਵਾਲੇ ਸਨ। ਉਹ ਸ਼ਿਮਲਾ ਘੁੰਮਣ ਦੇ ਬਾਅਦ ਕਾਰ ਰਾਹੀਂ ਆਪਣੇ ਘਰ ਮੁੜ ਰਹੇ ਸਨ। ਇਸ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਕੌਮੀ ਸ਼ਾਹਰਾਹ ’ਤੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਪੰਜਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਰਜਨ ਸਿੰਘ ਸੂਬਾਜੀ ਰਾਜਪੂਤ ਪੁੱਤਰ ਸੁਭਾ ਭਾਈ, ਭਰਤ ਭਾਈ ਪੁੱਤਰ ਅਜਾ ਬਾਈ ਨਿਵਾਸੀ ਅਛਵਾੜੀਆਂ, ਥਾਣਾ ਦਿਓਧਰ, ਤਹਿਸੀਲ ਲਾਖਨੀ, ਜ਼ਿਲ੍ਹਾ ਬਨਾਸਕਾਂਠਾ, ਜਨਮ ਸਿੰਘ ਪੁੱਤਰ ਬੰਨਾ ਜੀ ਬਘੇਲਾ ਨਿਵਾਸੀ ਸੋਨੀਬਾਸ, ਪਿੰਡ ਜੇਤੜਾ, ਥਾਣਾ ਥੋਰਾੜ, ਜ਼ਿਲ੍ਹਾ ਬਨਾਸਕਾਂਠਾ, ਸਤੀਸ਼ ਬਾਈ ਪੁੱਤਰ ਅਜਮਲ ਬਾਈ ਨਿਵਾਸੀ ਕਨਵਰ ਪਾਟਨ, ਥਾਣਾ ਸੰਖੇਸ਼ਵਰ, ਜ਼ਿਲ੍ਹਾ ਪਾਟਨ ਤੇ ਅਮਿਤਾ ਬੇਨ ਪੁੱਤਰੀ ਕ੍ਰਿਸ਼ਣ ਬਾਈ ਨਿਵਾਸੀ ਰਾਟਿਲਾ, ਥਾਣਾ ਦਿਓਧਰ, ਜ਼ਿਲ੍ਹਾ ਬਨਾਸਕਾਂਠਾ ਦੇ ਰੂਪ ਵਿਚ ਹੋਈ ਹੈ। ਇਨ੍ਹਾਂ ਵਿਚ ਇਕ ਮਹਿਲਾ ਗੁਜਰਾਤ ’ਚ ਕਾਂਸਟੇਬਲ ਦੇ ਅਹੁਦੇ ’ਤੇ ਤਾਇਨਾਤ ਸੀ।
ਸੁਪਰੀਮ ਕੋਰਟ ਕਮੇਟੀ ਆਨ ਰੋਡ ਸੇਫਟੀ ਨੇ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ
ਸੁਪਰੀਮ ਕੋਰਟ ਆਨ ਰੋਡ ਸੇਫਟੀ ਨੇ ਇਸ ਹਾਦਸੇ ਨੂੰ ਗੰਭੀਰ ਮੰਨਦਿਆਂ ਸੂਬਾ ਸਰਕਾਰ ਨੂੰ ਸੜਕ ਸੁਰੱਖਿਆ ਹੱਲਾਂ ਦੀ ਵਿਸਥਾਰਤ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਹਨ। ਕਮੇਟੀ ਨੇ ਓਵਰਸਪੀਡਿੰਗ ’ਤੇ ਸਖ਼ਤ ਕੰਟਰੋਲ, ਬਿਹਤਰ ਟ੍ਰੈਫਿਕ ਪ੍ਰਬੰਧਨ, ਨਿਰਮਾਣ ਵਾਲੀਆਂ ਥਾਵਾਂ ’ਤੇ ਸੁਰੱਖਿਆ ਪ੍ਰਬੰਧਾਂ ਦਾ ਪਾਲਣ ਅਤੇ ਸੜਕ ਇੰਜੀਨੀਅਰਿੰਗ ਨਾਲ ਜੁੜੀਆਂ ਕਮੀਆਂ ਨੂੰ ਦੂਰ ਕਰਨ ’ਤੇ ਵਿਸ਼ੇਸ਼ ਜੋਰ ਦਿੱਤਾ ਹੈ। ਰਿਪੋਰਟ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਭਵਿੱਖ ਵਿਚ ਅਜਿਹੀਆਂ ਘਟਨਵਾਂ ਨੂੰ ਮੁੜ ਵਾਪਰਨ ਤੋਂ ਰੋਕਣ ਲਈ ਸਬੰਧਿਤ ਵਿਭਾਗਾਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਵਿਸ਼ੇਸ਼ ਰੂਪ ਨਾਲ ਨਿਰਮਾਣ ਸਥਾਨਾਂ ’ਤੇ ਸਪਸ਼ਟ ਚਿਤਾਵਨੀ ਸੰਕੇਤ, ਰਿਫਲੈਕਟਰ, ਬੈਰੀਕੇਡਿੰਗ ਤੇ ਰਾਤ ਦੇ ਸਮੇਂ ਪੂਰੀ ਰੌਸ਼ਨੀ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਜਾਵੇਗਾ।
ਹਾਦਸੇ ਦੇ ਮੁੱਖ ਕਾਰਨ
ਸੰਘਣੀ ਧੁੰਦ ਕਾਰਨ ਘੱਟ ਦਿਸਣਹੱਦ
ਵਾਹਨ ਦੀ ਤੇਜ਼ ਰਫਤਾਰ (ਲਗਪਗ 120 ਕਿਲੋਮੀਟਰ ਪ੍ਰਤੀ ਘੰਟਾ)
ਨਿਰਮਾਣ ਸਥਾਨਾਂ ’ਤੇ ਬਿਨਾਂ ਰਿਫਲੈਕਟਰ ਤੇ ਚਿਤਾਨੀ ਸੰਕੇਤਾਂ ਦੇ ਰੋਕਾਂ
ਅਧੂਰਾ ਓਵਰਬ੍ਰਿਜ਼ ਤੇ ਅਸਥਾਈ ਆਵਾਜਾਈ ਪ੍ਰਬੰਧ
ਸੁਪਰੀਮ ਕੋਰਟ ਕਮੇਟੀ ਦੇ ਨਿਰਦੇਸ਼
ਓਵਰਸਪੀਡਿੰਗ ’ਤੇ ਸਖ਼ਤ ਨਿਗਰਾਨੀ
ਨਿਰਮਾਣ ਸਥਾਨਾਂ ’ਤੇ ਸੁਰੱਖਿਆ ਮਾਪਦੰਡਾਂ ਦਾ ਜ਼ਰੂਰੀ ਪਾਲਣ
ਟ੍ਰੈਫਿਕ ਪ੍ਰਬੰਧਨ ਤੇ ਰੋਡ ਇੰਜੀਨੀਅਰਿੰਗ ਦੀ ਸਮੀਖਿਆ
ਭਵਿੱਖ ਵਿਚ ਹਾਦਸੇ ਰੋਕਣ ਲਈ ਸਖਤ ਕਾਰਜਯੋਜਨਾ
Impact Of Supreme Court s Strictness Report Prepared On Dabwali Road Accident Serious Questions On Construction Agency And Safety Rules