Baath Castle ਮੈਰਿਜ ਪੈਲੇਸ ਚ ਚਲੀਆਂ ਗੋਲੀਆਂ ,ਦੋ ਦੀ ਮੌਤ , ਜਾਣੋ ਕੀ ਸੀ ਪੂਰਾ ਮਸਲਾ ਤੇ ਪੁਲਿਸ ਨੇ ਕੀ ਲਿਆ ਐਕਸ਼ਨ     ਆਪ ਪਾਰਟੀ ਨੇ ਬਲਤੇਜ ਪੰਨੂ ਨੂੰ ਸੌਂਪੀ ਨਵੀਂ ਜਿੰਮੇਵਾਰੀ, ਪੰਜਾਬ ਮੀਡੀਆ ਦੇ ਹੋਣਗੇ ਇੰਚਾਰਜ    “10 ਗ੍ਰਾਮ ਹੈਰੋਇਨ ਸਮੇਤ 3 ਨਸ਼ਾ ਵਿਰੋਧੀ ਗ੍ਰਿਫ਼ਤਾਰ, ਫਿਰੋਜ਼ਪੁਰ ਪੁਲਿਸ ਨੇ ਮਾਮਲਾ ਦਰਜ ਕੀਤਾ”    ਸ਼ਿਵ ਸੈਨਾ ਆਗੂ ਦੇ ਪੁੱਤਰ ’ਤੇ ਹਮਲਾ, ਪਿਤਾ ਜ਼ਖਮੀ; ਫਗਵਾੜਾ ’ਚ ਹਿੰਦੂ ਸੰਗਠਨਾਂ ਵੱਲੋਂ ਬੰਦ ਦਾ ਸੱਦਾ    ਦਿੱਲੀ 'ਚ ਕਿਸੇ ਵੱਡੇ ਅੱਤਵਾਦੀ ਹਮਲੇ ਦਾ ਸੰਕੇਤ ਨਹੀਂ ਧਮਕੀ ਭਰੇ ਈਮੇਲ, 2 ਸਾਲਾਂ 'ਚ ਮਿਲ ਚੁਕੀਆਂ ਹਨ ਹਜ਼ਾਰਾਂ ਧਮਕੀਆਂ ..    ਜਲੰਧਰ ਵਿੱਚ ਮਸ਼ਹੂਰ ਅਗਰਵਾਲ ਢਾਬੇ ‘ਤੇ GST ਛਾਪਾ, 3 ਕਰੋੜ ਨਕਦੀ ਬਰਾਮਦ; ਟੈਕਸ ਚੋਰੀ ਦਾ ਭਿਆਨਕ ਖੁਲਾਸਾ    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਸਿੱਖ ਸੰਗਤ ਨਾਲ ਸ੍ਰੀਨਗਰ ਵਿਖੇ ਕੀਰਤਨ ਦਰਬਾਰ ਵਿੱਚ ਸ਼ਿਰਕਤ ਕੀਤੀ    ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਵੀਹ ਗੋਲ਼ੀਆਂ, ਗੈਂਗਸਟਰ ਕੈਸ਼ਵ ਸ਼ਿਵਾਲਾ ਦਾ ਇੱਕ ਜ਼ਖ਼ਮੀ    ਦਿੱਲੀ ਧਮਾਕੇ ਮਗਰੋਂ ਸੋਸ਼ਲ ਮੀਡੀਆ 'ਤੇ ਭੜਕਾਊ ਪੋਸਟ, 15 ਮੁਲਜ਼ਮ ਗ੍ਰਿਫ਼ਤਾਰ; ਸੀਐਮ ਸਰਮਾ ਨੇ ਨਾਵਾਂ ਦਾ ਕੀਤਾ ਖੁਲਾਸਾ    ਟਰੱਕ ਨਾਲ ਟਕਰਾਉਣ ਤੋਂ ਬਾਅਦ ਰੋਡਵੇਜ਼ ਬੱਸ ਪਲਟੀ, ਡਰਾਈਵਰ ਦੀ ਮੌਤ; ਸੜਕ ’ਤੇ ਮਚਿਆ ਹੰਗਾਮਾ   
ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਗੋਇਲ ਵਿਰੁੱਧ ਚਾਰਜਸ਼ੀਟ ਦਰਜ, ਪਤਨੀ ਦੀ ਹੱਤਿਆ ਮਾਮਲੇ ਦੀ ਕੋਰਟ ਵਿਚ ਮੁਕੱਦਮਾ
March 3, 2026
Chargesheet-Filed-Against-Panjab

Punjab Speaks Team / Panjab

ਚੰਡੀਗੜ੍ਹ, 03 ਮਾਰਚ 2026 :- ਸ਼ਹਿਰ ਦੇ ਚਰਚਿਤ ਪ੍ਰੋਫੈਸਰ ਸੀਮਾ ਗੋਇਲ ਕਤਲ ਕੇਸ ‘ਚ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਭਰਤ ਭੂਸ਼ਣ ਗੋਇਲ ਖ਼ਿਲਾਫ਼ ਹੁਣ ਜ਼ਿਲ੍ਹਾ ਅਦਾਲਤ ‘ਚ ਮੁਕੱਦਮਾ ਸ਼ੁਰੂ ਹੋਵੇਗਾ। ਸੈਕਟਰ-11 ਥਾਣਾ ਪੁਲਿਸ ਨੇ ਸੋਮਵਾਰ ਨੂੰ ਪੀਯੂ ਦੇ ਯੂਨੀਵਰਸਿਟੀ ਬਿਜ਼ਨਸ ਸਕੂਲ (UBS) ਦੇ ਪ੍ਰੋ. ਗੋਇਲ ਖ਼ਿਲਾਫ਼ ਜ਼ਿਲ੍ਹਾ ਅਦਾਲਤ ‘ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ।

ਉਨ੍ਹਾਂ ਖ਼ਿਲਾਫ਼ 6 ਮਾਰਚ ਤੋਂ ਕੇਸ ਦੀ ਕਾਰਵਾਈ ਸ਼ੁਰੂ ਹੋਵੇਗੀ। ਨਵੰਬਰ 2021 ਨੂੰ ਦੀਵਾਲੀ ਦੀ ਰਾਤ ਨੂੰ ਪੀਯੂ ਕੈਂਪਸ ‘ਚ ਪ੍ਰੋ. ਗੋਇਲ ਦੀ ਪਤਨੀ ਸੀਮਾ ਗੋਇਲ ਦੀ ਲਾਸ਼ ਬਰਾਮਦ ਹੋਈ ਸੀ। ਉਨ੍ਹਾਂ ਦੇ ਹੱਥ-ਪੈਰ ਬੱਝੇ ਹੋਏ ਸਨ ਤੇ ਮੂੰਹ ‘ਚ ਕੱਪੜਾ ਤੁੰਨਿਆ ਹੋਇਆ ਸੀ। ਮੁੱਢਲੀ ਜਾਂਚ ‘ਚ ਪੁਲਿਸ ਨੂੰ ਪਤਾ ਲੱਗਾ ਸੀ ਕਿ ਉਨ੍ਹਾਂ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ।

ਕਰੀਬ ਚਾਰ ਸਾਲ ਤਕ ਪੁਲਿਸ ਇਸ ਰਹੱਸਮਈ ਕੇਸ ਨੂੰ ਸੁਲਝਾ ਨਹੀਂ ਸਕੀ ਸੀ। ਇਹ ਕਤਲ ਇੰਨੀ ਸਫਾਈ ਨਾਲ ਕੀਤਾ ਗਿਆ ਸੀ ਕਿ ਪੁਲਿਸ ਮੁਲਜ਼ਮ ਨੂੰ ਲੱਭ ਨਹੀਂ ਪਾ ਰਹੀ ਸੀ। ਹਾਲਾਂਕਿ ਸ਼ੁਰੂਆਤ ਤੋਂ ਹੀ ਪੁਲਿਸ ਦੇ ਸ਼ੱਕ ਦੀ ਸੂਈ ਪ੍ਰੋ. ਗੋਇਲ ਦੇ ਆਲੇ-ਦੁਆਲੇ ਹੀ ਘੁੰਮ ਰਹੀ ਸੀ।

ਪੁਲਿਸ ਨੂੰ ਸ਼ੱਕ ਸੀ ਕਿ ਪ੍ਰੋ. ਗੋਇਲ ਨੇ ਹੀ ਆਪਣੀ ਪਤਨੀ ਦਾ ਕਤਲ ਕੀਤਾ ਸੀ। ਕਰੀਬ ਚਾਰ ਸਾਲ ਤਕ ਚੱਲੀ ਲੰਬੀ ਜਾਂਚ, ਪੌਲੀਗ੍ਰਾਫ ਟੈਸਟ ਤੇ ਬ੍ਰੇਨ ਇਲੈਕਟ੍ਰੀਕਲ ਆਸੀਲੇਸ਼ਨ ਸਿਗਨੇਚਰ ਟੈਸਟ (BEOS) ਦੀ ਮਦਦ ਨਾਲ ਪੁਲਿਸ ਸੱਚ ਤਕ ਪਹੁੰਚ ਗਈ। ਅਖੀਰ ਦਸੰਬਰ 2025 ਨੂੰ ਪੁਲਿਸ ਨੇ ਪ੍ਰੋ. ਗੋਇਲ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਸੀ।

ਸੀਮਾ ਗੋਇਲ ਨਾਲ ਸੀ ਦੂਜਾ ਵਿਆਹ

ਪੁਲਿਸ ਮੁਤਾਬਕ 1995 ਵਿੱਚ ਪ੍ਰੋ. ਗੋਇਲ ਦਾ ਦੂਜਾ ਵਿਆਹ ਸੀਮਾ ਗੋਇਲ ਨਾਲ ਹੋਇਆ ਸੀ। ਉਨ੍ਹਾਂ ਦਾ ਪਹਿਲਾ ਵਿਆਹ ਸਿਰਫ਼ 20 ਦਿਨ ਹੀ ਚੱਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਦੂਜਾ ਵਿਆਹ ਕਰ ਲਿਆ। ਹਾਲਾਂਕਿ ਵਿਆਹ ਤੋਂ ਬਾਅਦ ਤੋਂ ਹੀ ਪ੍ਰੋ. ਗੋਇਲ ਦਾ ਸੀਮਾ ਨਾਲ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜਾ ਰਹਿੰਦਾ ਸੀ। ਉਨ੍ਹਾਂ ਦੀ ਇੱਕ ਬੇਟੀ ਵੀ ਹੈ। ਪੁਲਿਸ ਨੇ ਉਸ ਤੋਂ ਵੀ ਕਾਫੀ ਸਮੇਂ ਤੱਕ ਪੁੱਛਗਿੱਛ ਕੀਤੀ ਸੀ।

ਪੁਲਿਸ ਨੂੰ ਝੂਠੀ ਕਹਾਣੀ ਸੁਣਾਈ

ਪੁਲਿਸ ਨੇ ਇਸ ਮਾਮਲੇ ਵਿੱਚ ਕਈ ਵਾਰ ਪ੍ਰੋ. ਗੋਇਲ ਤੋਂ ਵੀ ਪੁੱਛਗਿੱਛ ਕੀਤੀ ਸੀ। ਸ਼ੁਰੂਆਤ ਵਿੱਚ ਉਨ੍ਹਾਂ ਨੇ ਪੁਲਿਸ ਨੂੰ ਉਲਝਾਉਣ ਲਈ ਇਕ ਝੂਠੀ ਕਹਾਣੀ ਬਣਾਈ। ਉਨ੍ਹਾਂ ਕਿਹਾ ਸੀ ਕਿ ਉਸ ਰਾਤ ਉਹ ਘਰ ਦੀ ਉਪਰਲੀ ਮੰਜ਼ਿਲ ‘ਤੇ ਸੌ ਰਹੇ ਸਨ। ਸਵੇਰੇ ਜਦੋਂ ਉਹ ਹੇਠਾਂ ਆਏ ਤਾਂ ਦੇਖਿਆ ਕਿ ਉਨ੍ਹਾਂ ਦੀ ਪਤਨੀ ਦੇ ਹੱਥ-ਪੈਰ ਬੱਝੇ ਹੋਏ ਸਨ ਅਤੇ ਦਰਵਾਜ਼ੇ ਦੀ ਜਾਲੀ ਕੱਟੀ ਹੋਈ ਸੀ। ਉਸੇ ਵਿੱਚੋਂ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ ਸਨ।

ਹਾਲਾਂਕਿ, ਪੁਲਿਸ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਦਰਵਾਜ਼ੇ ਦੀ ਜਾਲੀ ਅੰਦਰੋਂ ਕੱਟੀ ਹੋਈ ਸੀ। ਯਾਨੀ ਬਾਹਰੋਂ ਕੋਈ ਲੁਟੇਰਾ ਅੰਦਰ ਨਹੀਂ ਆਇਆ। ਇੱਥੋਂ ਤਕ ਕਿ ਘਰ ਦਾ ਕੋਈ ਸਾਮਾਨ ਵੀ ਗਾਇਬ ਨਹੀਂ ਸੀ, ਅਜਿਹੇ ਵਿੱਚ ਲੁੱਟ ਦੀ ਕਹਾਣੀ ‘ਤੇ ਪੁਲਿਸ ਨੂੰ ਸ਼ੁਰੂਆਤ ਤੋਂ ਹੀ ਸ਼ੱਕ ਸੀ।

ਕੇਸ ਦੀ ਟਾਈਮਲਾਈਨ

4 ਨਵੰਬਰ 2021: ਪੀਯੂ ਕੈਂਪਸ ‘ਚ ਸੀਮਾ ਗੋਇਲ ਦੀ ਉਨ੍ਹਾਂ ਦੇ ਘਰ ‘ਚ ਲਾਸ਼ ਮਿਲੀ।

ਨਵੰਬਰ 2021: ਪੁਲਿਸ ਨੇ ਪ੍ਰੋ. ਬੀਬੀ ਗੋਇਲ ਤੇ ਉਨ੍ਹਾਂ ਦੀ ਬੇਟੀ ਦੇ ਬਿਆਨ ਦਰਜ ਕੀਤੇ।

ਦਸੰਬਰ 2021: ਪੁਲਿਸ ਨਾਰਕੋ ਟੈਸਟ ਲਈ ਅਦਾਲਤ ਪਹੁੰਚੀ।

ਮਾਰਚ 2022: ਗੁਜਰਾਤ ਫੋਰੈਂਸਿਕ ਲੈਬ ਨੇ ਪ੍ਰੋ. ਗੋਇਲ ਨੂੰ ਨਾਰਕੋ ਟੈਸਟ ਲਈ ‘ਅਨਫਿੱਟ’ ਦੱਸਿਆ।

ਅਗਸਤ 2022: ਪੰਜਾਬ-ਹਰਿਆਣਾ ਹਾਈਕੋਰਟ ਨੇ ਸੀਮਾ ਗੋਇਲ ਦੇ ਭਰਾ ਦੀ ਪਟੀਸ਼ਨ ‘ਤੇ ਪੁਲਿਸ ਤੋਂ ਸਟੇਟਸ ਰਿਪੋਰਟ ਮੰਗੀ; ਉਨ੍ਹਾਂ ਦੇ ਭਰਾ ਨੇ ਸੁਤੰਤਰ ਜਾਂਚ ਦੀ ਮੰਗ ਕੀਤੀ ਸੀ।

ਜੁਲਾਈ 2025: ਪ੍ਰੋ. ਬੀਬੀ ਗੋਇਲ ਦਾ BEOS ਟੈਸਟ ਹੋਇਆ।

ਦਸੰਬਰ 2025: ਪ੍ਰੋ. ਗੋਇਲ ਨੂੰ ਪੁਲਿਸ ਨੇ ਪੀਯੂ ਤੋਂ ਗ੍ਰਿਫਤਾਰ ਕਰ ਲਿਆ।

Chargesheet Filed Against Panjab University Professor Goyal Trial In Court For Wife s Murder Case


Recommended News
Punjab Speaks ad image
Trending
Just Now