March 3, 2026
Punjab Speaks Team / Panjab
ਲੁਧਿਆਣਾ ਸਾਊਥ ਸਿਟੀ ਰੋਡ ਤੇ Le Antres , Sartaj Sweets ,Numi, HDFC ਬੈਂਕ ਸਮੇਤ 47 ਬਿਲਡਿੰਗਾਂ ਵਿਰੁੱਧ ਕਾਰਵਾਈ ਕਰੇਗਾ ਗਲਾਡਾ ਸਾਊਥ ਸਿਟੀ ਰੋਡ ਤੇ 47 ਬਿਲਡਿੰਗਾਂ ਗੈਰ ਕਾਨੂੰਨੀ ਕਰਾਰ , ਮਾਲਕਾਂ ਨੂੰ ਬਿਲਡਿੰਗਾਂ ਢਾਹੁਣ ਲਈ ਭੇਜਿਆ ਨੋਟਿਸ ਬਿਲਡਿੰਗਾਂ ਨਾ ਬੰਦ ਕਰਨ ਤੇ ਗਲਾਡਾ ਕਰੇਗਾ ਕਾਰਵਾਈ ਨੈਸ਼ਨਲ ਹਾਈਵੇ ਦੇ ਨਿਯਮਾਂ ਦੀਆਂ ਉਲੰਘਣਾ ਕਰਕੇ ਬਣੀਆਂ ਨੇ ਬਿਲਡਿੰਗਾਂ
ਗਲਾਡਾ ਵਲੋਂ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਲੁਧਿਆਣਾ ਸਿਟੀਜ਼ਨ ਕੌਂਸਲ ਅਤੇ ਹੋਰਾਂ ਵੱਲੋਂ ਸਿਵਲ ਰਿਟ ਪਟੀਸ਼ਨ (ਪੀ.ਆਈ.ਐਲ.) ਨੰਬਰ 85 ਆਫ਼ 2024 ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵਿਖੇ ਦਾਇਰ ਕੀਤੀ ਗਈ ਹੈ। ਉਕਤ ਪਟੀਸ਼ਨ ਵਿੱਚ ਪਟੀਸ਼ਨਰਾਂ ਵੱਲੋ ਪ੍ਰਤਿਵਾਦੀਆਂ ਨੂੰ ਇਹ ਹੁਕਮ ਦੇਣ ਦੀ ਮੰਗ ਕੀਤੀ ਗਈ ਹੈ ਕਿ ਨੈਸ਼ਨਲ ਹਾਈਵੇ (ਐਨ.ਐਚ.-95ਏ), ਜੋ ਪਿੰਡ ਬਾਰੇਵਾਲ ਤੋਂ ਪਿੰਡ ਇਆਲੀ, ਲੁਧਿਆਣਾ ਤੱਕ ਲੰਘਦਾ ਹੈ, ਦੇ ਨਾਲ ਕਿਸੇ ਵੀ ਕਿਸਮ ਦਾ ਅਣ-ਅਧਿਕਾਰਤ ਕਬਜਾ ਜਾਂ ਗੈਰਕਾਨੂੰਨੀ ਉਸਾਰੀ ਦੀ ਆਗਿਆ ਨਾ ਦਿੱਤੀ ਜਾਵੇ ਅਤੇ ਚੱਲ ਰਹੀਆਂ ਗੈਰਕਾਨੂੰਨੀ ਉਸਾਰੀਆਂ ਨੂੰ ਹਟਾਇਆ ਜਾਵੇ।ਉਪਰੋਕਤ ਕਾਰਵਾਈ ਦੇ ਸਬੰਧ ਵਿੱਚ, ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਦੇ ਫੀਲਡ ਸਟਾਫ ਵੱਲੋਂ ਫਿਰੋਜ਼ਪੁਰ ਰੋਡ, ਲੁਧਿਆਣਾ (ਐਨ.ਐਚ.-95ਏ) ਤੋਂ ਲਾਧੋਵਾਲ (ਐਨ.ਐਚ.-44) ਤੱਕ ਜਾਂਦੇ ਕਨੈਕਟਿੰਗ ਰੋਡ, ਜੋ ਸਾਊਥ ਸਿਟੀ ਨੇੜੇ ਨਹਿਰ ਦੇ ਦੋਹਾਂ ਪਾਸਿਆਂ ਲੰਘਦਾ ਹੈ, ਉੱਤੇ ਕੀਤੀਆ ਗਈਆਂ ਗੈਰਕਾਨੂੰਨੀ ਉਸਾਰੀਆਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ। ਜਾਂਚ ਦੌਰਾਨ, ਉਕਤ ਸੜਕ ਦੇ ਨਾਲ ਬਣੇ ਹੇਠ ਲਿਖੇ 47 (ਸੈਂਤਾਲੀ) ਅਣ-ਅਧਿਕਾਰਤ ਵਪਾਰਕ ਸਥਾਪਨਾਵਾਂ ਦੀ ਪਹਿਚਾਣ ਕਰਕੇ ਰਿਪੋਰਟ ਤਿਆਰ ਕੀਤੀ ਗਈ
1. Numi – 30.9100611, 75.7593209
2. Sartaj Sweets, Soni Center – Vipan Puri – 30.9075786, 75.7666520
3. Vipin Puri – 30.908326, 75.764652
4. Un-authorized construction – 30.9096109, 75.7627071
5. Taneja properties – 30.9095704, 75.7627605
6. Ranjodh Singh – 30.9092844, 75.7643312
7. Jasleen Choudhary – 30.9093561, 75.7642454
8. Taneja Property Advisor – 30.9092844, 75.7643312
9. Jaggi Estates – 30.9092534, 75.7644080
10. Bhagya Homes – 30.9092804, 75.764481
11. Goyal Ply Store – 30.9091964, 75.7645612
12. Fortune Land Developers – 30.9091907, 75.7647815
13. R K Wines – 30.9090463, 75.7651949
14. Jugnoo (Food & beverage) – 30.9090123, 75.7652733
15. J9 (Urban vibes) – 30.9083700, 75.7668485
16. Un-authorized construction – 30.9083288, 75.7669511
17. Neelam Properties – 30.9081174, 75.7676722
18. Le Antres – 30.9080489, 75.7677316
19. The Winter Garden – 30.9080009, 75.7678862
20. Baba Chicken – 30.9079661, 75.7679643
21. Captain Real Estate – 30.9079448, 75.7680719
22. Regal Properties – 30.9078947, 75.7682065
23. Baskin Robbins – 30.9078608, 75.768275
24. DBN Properties – 30.9078464, 75.7683381
25. Bake fresh – 30.9078136, 75.7683777
26. Day Night 24/7, RS Medicare, Cxy Saloon and Spa – 30.9077210, 75.7686806
27. Kothari Marbles (JIM & Spa) – 30.9074100, 75.7695407
28. Belgian waffle, all day coffee company, Tattvam, Eat N Meat – 30.907363, 75.769790
29. HDFC Bank – 30.9072915, 75.769847
30. Chawla AV solution (innovative theaters) – 30.9071014, 75.7702230
31. RanvirLikhi Design – 30.9070962, 75.7703504
32. Un-authorized construction – 30.9070824, 75.7703752
33. Bassera Properties – 30.9069475, 75.7706780
34. Sukhmani Properties – 30.9069198, 75.7707880
35. Chabbra Promoters & Developers – 30.9068738, 75.7708637
36. Jaskaran Deol – 30.9068563, 75.7709620
37. Subway – 30.9068180, 75.7710481
38. Green House Café – 30.9067628, 75.7712081
39. DECCON Gallery [Bike Studio, Ecstasy 30.9066650,75.7716057 (Dance Studio)]
40. Xero Courtyard (Obrah Restobar, Leela 30.9065916,75.7717261 Salon)
41. Karan Puri (De Kartinoz) -----
42. Chawla Chicken 30.9064593,75.7719460
43. Talwar Properties -----
44. Club-91 (Snooker, bikes) 30.9064058,75.7721130
45. JM Creations (Un-authorized Construction) 30.9060801,75.7730209
46. Garden Grill (Hot N Spicy) 30.9059409,75.7732630
47. Rajneesh Syal 30.9059075,75.7734098
GLADA Will Take Action Against 47 Buildings Including Le Antres Sartaj Sweets Numi HDFC Bank On Ludhiana South City Road