March 13, 2025

Punjab Speaks Team / Panjab
ਚੰਡੀਗੜ੍ਹ ਦੇ ਐੱਮਸੀਐੱਮਡੀਏਵੀ ਕਾਲਜ ਵਿੱਚ ਪੜ੍ਹਦੀ ਮੌੜ ਮੰਡੀ ਦੀ ਕੁੜੀ ਚੈਂਰਸ ਚਾਂਦ ਨੂੰ ਕੁਝ ਦਿਨ ਪਹਿਲਾਂ ਉਸ ਦੇ ਦੋਸਤਾਂ ਨੇ ਚੰਡੀਗੜ੍ਹ ਤੋਂ ਅਗਵਾ ਕਰ ਲਿਆ ਗਿਆ ਸੀ। ਬਾਅਦ ’ਚ ਉਸ ਨੂੰ ਮੌੜ ਮੰਡੀ ਵਿੱਚੋਂ ਲੰਘਦੀ ਨਹਿਰ ਵਿੱਚ ਧੱਕਾ ਦੇ ਕੇ ਸੁੱਟ ਦਿੱਤਾ, ਜਿਸ ਦੀ ਲਾਸ਼ ਬੁੱਧਵਾਰ ਐੱਨਡੀਆਰਐੱਫ ਦੀ ਟੀਮ ਵੱਲੋਂ ਨੇੜਲੇ ਪਿੰਡ ਮਾੜੀ ਦੇ ਨਜਦੀਕ ਨਹਿਰ ਵਿੱਚੋਂ ਕੱਢ ਲਈ ਗਈ।
ਲੜਕੀ ਦੇ ਕੀਤੇ ਗਏ ਕਤਲ ਨੂੰ ਲੈ ਕੇ ਸਮੁੱਚੇ ਮੰਡੀ ਨਿਵਾਸੀਆਂ ਵਿੱਚ ਮੰਗਲਵਾਰ ਤੋਂ ਹੀ ਪੁਲਿਸ ਪ੍ਰਸ਼ਾਸਨ ਅਤੇ ਮੁਲਜ਼ਮਾਂ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਸੀ, ਜਿਸ ਕਾਰਨ ਅੱਜ ਮੌੜ ਮੰਡੀ ਪੂਰਨ ਤੌਰ ’ਤੇ ਬੰਦ ਰਹੀ ਅਤੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਵਿਰੁੱਧ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਐੱਸਐੱਸਪੀ ਨੇ ਇਸ ਮਾਮਲੇ ਵਿਚ ਐੱਸਐੱਚਓ ਦੀ ਢਿੱਲੀ ਕਾਰਗੁਜ਼ਾਰੀ ਨੂੰ ਦੇਖਦਿਆਂ ਥਾਣਾ ਮੌੜ ਮੰਡੀ ਦੇ ਐੱਸਐੱਚਓ ਮਨਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ ਜਦੋਂ ਕਿ ਹੋਰਨਾਂ ਪੁਲਿਸ ਮੁਲਾਜ਼ਮਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Missing Girl S Body Found In Canal Five Arrested Including Woman Sho Suspended
