ਹੋਲੀ 'ਤੇ ਵਿਧਾਇਕ ਰਣਬੀਰ ਭੁੱਲਰ ਨੇ ਪਰਿਵਾਰ ਸਮੇਤ ਬਾਬਾ ਖੇਤਰਪਾਲ ਦੇ ਮੰਦਰ ਟੇਕਿਆ ਮੱਥਾ
March 14, 2025

Punjab Speaks Team / Panjab
ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਹੋਲੀ ਦੇ ਪਵਿੱਤਰ ਤਿਉਹਾਰ ਮੌਕੇ ਪਰਿਵਾਰ ਸਮੇਤ ਬਾਬਾ ਖੇਤਰਪਾਲ ਦੇ ਮੰਦਰ ਮੱਥਾ ਟੇਕ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਡਾਕਟਰ ਅਮਨਦੀਪ ਕੌਰ ਵੀ ਉਨ੍ਹਾਂ ਦੇ ਨਾਲ ਸਨ। ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਆਖਿਆ ਕਿ ਹੋਲੀ ਦਾ ਤਿਉਹਾਰ ਦੇਸ਼ ਭਰ ਵਿੱਚ ਏਕਤਾ ਅਤੇ ਭਾਈਚਾਰਕ ਸਾਂਝ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਸਮੂਹ ਹਲਕਾ ਵਾਸੀਆਂ ਨੂੰ ਹੋਲੀ ਦੀਆਂ ਵਧਾਈਆਂ ਦਿੰਦਿਆਂ ਆਖਿਆ ਕਿ ਹੋਲੀ ਦਾ ਤਿਉਹਾਰ ਸਾਡੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਰੰਗਾਂ ਨੂੰ ਹੋਰ ਗੂੜ੍ਹਾ ਕਰਦਾ ਹੈ।ਇਸ ਮੌਕੇ ਉਂਨਾ ਨਾਲ ਹਿਮਾਂਸ਼ੂ ਠੱਕਰ, ਰਾਜ ਬਹਾਦੁਰ ਸਿੰਘ, ਨੇਕ ਪਰਤਾਪ ਸਿੰਘ, ਅਭੀ ਬਰਾੜ ਅਤੇ ਹੋਰ ਵੀ ਲੋਕ ਸਨ।
On Holi Mla Ranbir Bhullar Along With His Family Paid Obeisance At The Temple Of Baba Khetrapal
Recommended News

Trending
Punjab Speaks/Punjab
Just Now