ਮਾਨਸਾ 'ਚ 4 ਸਾਲਾ ਬੱਚੀ ਨਾਲ ਬਲਾਤਕਾਰ, ਗੁਆਂਢੀ ਨੇ ਕੁਲਚੇ ਦਾ ਲਾਲਚ ਦੇ ਕੇ ਭਰਮਾਇਆ ਤੇ ਆਪਣੇ ਘਰ ਲਜਾਕੇ ਵਾਰਦਾਤ ਨੂੰ ਦਿੱਤਾ ਅੰਜਾਮ
March 14, 2025

Punjab Speaks Team / Panjab
ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 25 ਸਾਲਾ ਨੌਜਵਾਨ ਨੇ 4 ਸਾਲ ਦੀ ਮਾਸੂਮ ਬੱਚੀ ਨਾਲ ਬਲਾਤਕਾਰ ਕੀਤਾ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲੜਕੀ ਦਾ ਡਾਕਟਰੀ ਮੁਆਇਨਾ ਕਰਵਾਇਆ ਤੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਦੋਸ਼ੀ ਪੀੜਤਾ ਦਾ ਗੁਆਂਢੀ ਹੈ। ਉਸਨੇ ਕੁਲਚੇ ਦਾ ਲਾਲਚ ਦੇ ਕੇ ਕੁੜੀ ਨੂੰ ਵਰਗਲਾਕੇ ਆਪਣੇ ਘਰ ਲੈ ਗਿਆ। ਇਸ ਤੋਂ ਬਾਅਦ ਦੋਸ਼ੀ ਨੇ ਇਸ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਤੋਂ ਬਾਅਦ ਪੀੜਤ ਕੁੜੀ ਨੇ ਆਪਣੇ ਪਰਿਵਾਰ ਨੂੰ ਘਟਨਾ ਬਾਰੇ ਦੱਸਿਆ। ਪਰਿਵਾਰ ਨੇ ਤੁਰੰਤ ਲੜਕੀ ਨੂੰ ਮਾਨਸਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ।
4 Year Old Girl Raped In Mansa Neighbor Lured Her With The Lure Of Kulcha And Took Her To His House And Committed The Crime
Recommended News

Trending
Punjab Speaks/Punjab
Just Now